ਫਿਲਮ ਰਿਵਿਊ : 'ਸਚਿਨ : ਏ ਬੀਲੀਅਨ ਡ੍ਰੀਮਜ਼' ਦਰਸਾਏਗੀ ਕਿ ਇੱਕ ਖਿਲਾੜੀ ਨੇ 'ਭਗਵਾਨ' ਬਣ ਕੇ ਕਿਵੇਂ ਜੋੜਿਆ ਦੇਸ਼

5/26/2017 11:50:38 AM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਫਿਲਮ 'ਸਚਿਨ : ਏ ਬੀਲੀਅਨ ਡ੍ਰੀਮਜ਼' ਅੱਜ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫਿਲਮ 'ਚ ਸਚਿਨ ਤੋਂ ਇਲਾਵਾ ਸਾਰਾ ਤੇਂਦੁਲਕਰ, ਅਰਜੁਨ ਤੇਂਦੁਲਕਰ, ਮਹਿੰਦਰ ਧੋਨੀ ਅਤੇ ਵਰਿੰਦਰ ਸਹਿਵਾਗ ਮੁੱਖ ਭੂਮਿਕਾ 'ਚ ਹਨ।
ਕਹਾਣੀ
ਇਹ ਕਹਾਣੀ ਮੁੰਬਈ ਦੇ ਦਾਦਰ ਇਲਾਕੇ 'ਚ ਜਨਮੇ ਸਚਿਨ ਰਮੇਸ਼ ਤੇਂਦੁਲਕਰ ਦੀ ਹੈ। ਜਦੋਂ 10 ਸਾਲ ਦੀ ਉਮਰ 'ਚ ਉਹ ਭਾਰਤੀ ਕ੍ਰਿਕੇਟ ਟੀਮ ਨੂੰ ਸਾਲ 1983 ਦੇ ਵਰਲਡ ਕੱਪ ਦੀ ਟ੍ਰਾਫੀ ਨੂੰ ਚੁੱਕਦੇ ਦੇਖਿਆ ਤਾਂ ਉਸ ਦੇ ਅੰਦਰ ਵੀ ਇੱਕ ਵੱਖਰਾ ਹੀ ਜ਼ਜਬਾ ਜਾਗ ਉਠਿਆ। 28 ਸਾਲ ਬਾਅਦ ਸਾਲ 2011 'ਚ ਉਹੀ ਸਚਿਨ ਆਪ ਆਪਣੇ ਹੱਥਾਂ 'ਚ ਟ੍ਰਾਫੀ ਉਠਾਉਂਦੇ ਦੇਖਿਆ ਗਿਆ। ਫਿਲਮ 'ਚ ਬਚਪਨ 'ਚ ਸਚਿਨ ਦੀ ਕ੍ਰਿਕੇਟ ਦੇ ਪ੍ਰਤੀ ਲਗਾਅ ਨੂੰ ਦਰਸਾਇਆ ਗਿਆ ਹੈ। ਨਾਲ ਹੀ ਸ਼ਿਵਾਜੀ ਪਾਰਕ ਤੋਂ ਲੈ ਕੇ ਸੰਸਾਰ ਦੇ ਵੱਡੇ-ਵੱਡੇ ਗਰਾਊਂਡ 'ਚ ਕਿਵੇਂ ਇਸ ਛੋਟੇ ਮਾਸਟਰ ਨੇ ਭਾਰਤ ਦਾ ਪਰਚਮ ਲਹਿਰਾਇਆ। ਇਹ ਸਭ ਇਸ ਫਿਲਮ 'ਚ ਦਿਖਾਇਆ ਗਿਆ ਹੈ। ਉਸ ਦੀ ਨਿੱਜੀ ਜ਼ਿੰਦਗੀ ਅਤੇ ਕੈਰੀਅਰ ਨਾਲ ਜੁੜੇ ਵਿਵਾਦਾਂ ਨੂੰ ਵੀ ਦਿਖਾਇਆ ਗਿਆ ਹੈ।
ਕਮਜ਼ੋਰ ਕੜੀਆਂ
ਅਜ਼ਹਰੂਦੀਨ ਨਾਲ ਨਰਾਜਗੀ ਅਤੇ ਵਿਨੋਦ ਕਾਂਬਲੀ ਨਾਲ ਜੁੜੀ ਕਹਾਣੀ ਨੂੰ ਹੋਰ ਬੇਹਤਰ ਤਰੀਕੇ ਨਾਲ ਦਿਖਾਇਆ ਜਾ ਸਕਦਾ ਸੀ। ਫਿਲਮ ਇੱਕ ਡਾਕਯੂ ਡਰਾਮਾ ਹੈ, ਜਿਸ 'ਚ ਸਮੇਂ ਸਮੇਂ 'ਤੇ ਸੂਤਰਧਾਰ ਬਦਲਦੇ ਹਨ। ਇਹ ਸ਼ਾਇਦ ਸਾਰਿਆਂ ਨੂੰ ਪਸੰਦ ਨਾ ਆਵੇ।
ਬਾਕਸ ਆਫਿਸ
ਫਿਲਮ ਦੀ ਲਾਗਤ ਲਗਭਗ 30 ਕਰੋੜ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਲਗਭਗ 1200 ਸਕ੍ਰੀਨਸ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਨੂੰ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ, ਮਰਾਠੀ, ਤਾਮਿਲ ਅਤੇ ਤੇਲੁਗੁ ਭਾਸ਼ਾਵਾਂ 'ਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ। ਸਚਿਨ ਦੀ ਇਸ ਫਿਲਮ ਨੂੰ ਕੇਰਲ, ਓਡੀਸ਼ਾ ਅਤੇ ਛੱਤੀਸਗੜ 'ਚ ਪਹਿਲਾਂ ਹੀ ਟੈਕਸ ਮੁਕਤ ਕਰ ਦਿੱਤਾ ਗਿਆ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਪਹਿਲੇ ਵੀਕੇਂਡ ਤੋਂ ਬਹੁਤ ਵੱਡੀ ਉਮੀਦ ਕੀਤੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News