Movie Review : ਅਸਰਦਾਰ ਹੈ ਵਿੱਕੀ ਕੌਸ਼ਲ ਦੀ ਮਿਲਟਰੀ ਡਰਾਮਾ 'ਉੜੀ'

1/11/2019 12:21:07 PM

ਫਿਲਮ - 'ਉੜੀ-ਦਿ ਸਰਜੀਕਲ ਸਟ੍ਰਾਈਕ'

ਡਾਇਰੈਕਟਰ - ਆਦਿਤਿਆ ਧਰ

ਸਟਾਰ ਕਾਸਟ - ਵਿੱਕੀ ਕੌਸ਼ਲ, ਯਾਮੀ ਗੌਤਮ, ਪਰੇਸ਼ ਰਾਵਲ, ਮੋਹਿਤ ਰੈਨਾ

ਰੇਟਿੰਗ - 3.5

ਬਾਲੀਵੁੱਡ 'ਚ ਨਵੇਂ ਕਲਾਕਾਰਾਂ ਵਿਚ ਸਭ ਤੋਂ ਟੇਲੈਂਟਿਡ ਕਹੇ ਜਾਣ ਵਾਲੇ ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ-ਦਿ ਸਰਜੀਕਲ ਸਟ੍ਰਾਈਕ' ਨਾਲ ਇਕ ਵਾਰ ਮੁੜ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਤਿਆਰ ਹਨ। ਦੱਸ ਦਈਏ ਕਿ ਅੱਜ ਸਿਨੇਮਾਘਰਾਂ 'ਚ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਬਿਆਨ ਕਰਦੀ ਹੈ। 18 ਸਤੰਬਰ 2016 ਨੂੰ ਉੜੀ ਹਮਲੇ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ। ਉਸ ਦੇ ਜਵਾਬ ਵਿਚ ਭਾਰਤੀ ਫੌਜ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਉਂਦੀ ਹੈ। ਫਿਲਮ ਵਿਚ ਯਾਮੀ ਗੌਤਮ, ਪਰੇਸ਼ ਰਾਵਲ, ਕੀਰਤੀ ਕੁਲਹਾਰੀ ਅਤੇ ਮੋਹਿਤ ਰੈਨਾ ਦਾ ਅਹਿਮ ਕਿਰਦਾਰ ਹੈ।

ਕਹਾਣੀ
'ਉੜੀ-ਦਿ ਸਰਜੀਕਲ ਸਟ੍ਰਾਈਕ' ਦੀ ਕਹਾਣੀ ਆਰਮੀ ਦੇ ਜਾਣਬਾਜ਼ ਜਵਾਨ ਸ਼ੇਰਗਿੱਲ (ਵਿੱਕੀ ਕੌਸ਼ਲ) ਦੇ ਆਲੇ-ਦੁਆਲੇ ਘੁੰਮਦੀ ਹੈ। ਅੱਤਵਾਦੀ ਹਮਲੇ ਤੋਂ ਬਾਅਦ ਸੀਮਾ 'ਤੇ ਜਾ ਕੇ ਕਿਵੇਂ ਦੁਸ਼ਮਣਾਂ ਦੇ ਛੱਕੇ ਛੁਡਾਏ ਤੇ ਕਿਵੇਂ ਸਰਜੀਕਲ ਸਟ੍ਰਾਈਕ ਕਰਨੀ ਹੈ, ਇਸ ਦੀ ਪੂਰੀ ਪਲਾਨਿੰਗ ਵਿਹਾਨ ਦੇ ਜਿੰਮੇ ਹੈ। ਵਿਹਾਨ ਮਿਸ਼ਨ 'ਤੇ ਜਾਣ ਲਈ ਕੀਤੀ ਜਾਣ ਵਾਲੀ ਪਲਾਨਿੰਗ ਤੇ ਫੁੱਲ ਰਣਨੀਤੀ ਲਈ ਫੇਮਸ ਹੈ। ਸਰਜੀਕਲ ਸਟ੍ਰਾਈਕ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਵਿਹਾਨ ਆਰਮੀ ਜ਼ਿੰਦਗੀ ਤੋਂ ਰਿਟਾਈਰ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਜ਼ਰੂਰਤ ਹੈ। ਉਦੋ ਪੀ. ਐੱਮ. ਮੋਦੀ. ਦੇ ਕਿਰਦਾਰ 'ਚ ਦਿਸੇ ਰਜਿਤ ਕਪੂਰ ਨੇ ਵਿਹਾਨ ਨੂੰ ਯਾਦ ਕਰਵਾਇਆ ਕਿ, ''ਦੇਸ਼ ਵੀ ਤਾਂ ਸਾਡੀ ਮਾਂ ਹੈ।''
ਫਿਲਮ ਦੇ ਸੈਕਿੰਡ ਹਾਫ ਸਰਜੀਕਲ ਸਟ੍ਰਾਈਕ ਦੀ ਪਲਾਨਿੰਗ ਤੇ ਐਕਸ਼ਨ 'ਤੇ ਫੋਕਸ ਕਰਦਾ ਹੈ। 'ਉੜੀ' ਦੀ ਕਹਾਣੀ ਤੇ ਕਲਾਈਮੇਕਸ ਬਾਰੇ ਦਰਸ਼ਕ ਪੂਰੀ ਤਰ੍ਹਾਂ ਜਾਣੂ ਹਨ, ਬਾਵਜੂਦ ਇਸ ਦੇ ਸੈਨਾ ਕਿਵੇਂ ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦਿੰਦੀ ਹੈ, ਇਸ ਨੂੰ ਪਰਦੇ 'ਤੇ ਦੇਖਣਾ ਕਾਫੀ ਦਿਲਚਸਪ ਹੋਵੇਗਾ। ਇਸ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾ ਕੇ ਫਿਲਮ ਦੇਖਣੀ ਪਵੇਗੀ।

ਕਿਉਂ ਦੇਖਣੀ ਚਾਹੀਦੀ ਫਿਲਮ?
'ਉੜੀ-ਦਿ ਸਰਜੀਕਲ ਸਟ੍ਰਾਈਕ' ਦੇਸ਼ ਭਗਤੀ ਦੇ ਭਾਵ ਨਾਲ ਸਰਾਬੋਰ ਫਿਲਮ ਹੈ। ਫਿਲਮ ਦੇ ਡਾਇਲਾਗ ਕਾਫੀ ਸ਼ਾਨਦਾਰ ਹਨ। ਇਕ ਸੰਵਾਦ 'ਚ ਵਿਹਾਨ ਚੀਕਦਾ ਹੈ, ''ਉਹ ਕਸ਼ਮੀਰ ਚਾਹੁੰਦੇ ਹਨ ਤੇ ਅਸੀਂ ਉਸ ਦੇ ਸਿਰ...'' 'ਉੜੀ' ਇਕ ਡੀਸੈਂਟ ਹੈ। ਫਿਲਮ ਦੇ ਐਕਸ਼ਨ ਸੀਨਜ਼ ਦਮਦਾਰ ਬਣੇ ਹਨ। ਗੋਲਾਬਾਰੀ ਤੋਂ ਇਲਾਵਾ ਫਿਲਮ 'ਚ ਲੜਾਈ ਵੀ ਦੇਖਣ ਨੂੰ ਮਿਲੇਗੀ। 

ਫਿਲਮ ਦੀਆਂ ਕਮਜ਼ੋਰ ਕੜੀਆਂ
ਭਾਰਤ ਤੇ ਪਾਕਿਸਤਾਨ ਦੇ ਸੀਨਜ਼ 'ਚ ਅੰਤਰ ਸਾਫ ਨਜ਼ਰ ਆਉਂਦਾ ਹੈ। ਇਸਲਾਮਾਬਾਦ ਦਾ ਸੀਨ ਦਿਖਾਉਣ ਲਈ ਪਾਕਿਸਤਾਨ ਦਾ ਝੰਡਾ ਰੱਖਿਆ ਜਾਂਦਾ ਹੈ। ਸੈਕਿੰਡ ਪਾਰਟ ਦੇ ਮੁਕਾਬਲੇ ਫਿਲਮ ਦਾ ਪਹਿਲਾ ਹਾਫ ਪਾਰਟ ਜ਼ਿਆਦਾ ਮਜ਼ਬੂਤ ਹੈ। ਅਜਿਹਾ ਲੱਗਦਾ ਹੈ ਕਿ ਇੰਟਰਵਲ ਤੋਂ ਬਾਅਦ ਮੇਕਰਸ ਉਤਸ਼ਾਹ 'ਚ ਕਹਾਣੀ ਦਾ ਸਾਰ ਭੁੱਲ ਗਏ ਹੋਣ। ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ ਕਿ ਫਿਲਮ 'ਚ ਰਾਜਨੀਤਿਕ ਪ੍ਰਚਾਰ ਸਾਫ ਨਜ਼ਰ ਆਉਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News