ਚੰਗੇ ਕਾਨਸੈਪਟ ਦੇ ਬਾਵਜੂਦ 'ਮੈਰਿਜ ਪੈਲੇਸ' ਨਾਲ ਹੋਈ ਖਿੱਚ-ਧੂਹ (ਵੀਡੀਓ)

Saturday, November 24, 2018 4:22 PM
ਚੰਗੇ ਕਾਨਸੈਪਟ ਦੇ ਬਾਵਜੂਦ 'ਮੈਰਿਜ ਪੈਲੇਸ' ਨਾਲ ਹੋਈ ਖਿੱਚ-ਧੂਹ (ਵੀਡੀਓ)

ਫਿਲਮ - ਮੈਰਿਜ ਪੈਲੇਸ
ਸਟਾਰਕਾਸਟ - ਸ਼ੈਰੀ ਮਾਨ, ਪਾਇਲ ਰਾਜਪੂਤ, ਜਸਵਿੰਦਰ ਭੱਲਾ, ਬੀ. ਐਨ ਸ਼ਰਮਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਅਨੀਤਾ ਦੇਵਗਨ, ਨਿਸ਼ਾ ਬਾਨੋ, ਰੂਪਿੰਦਰ ਰੂਪੀ, ਸਿਮਰਨ ਸਹਿਜਪਾਲ ਅਤੇ ਉਮੰਗ ਸ਼ਰਮਾ
ਡਾਇਰੈਕਟਰ - ਸ਼ਿਵਾਨੀ ਠਾਕੁਰ ਤੇ ਸੁਨੀਲ ਠਾਕੁਰ
ਪ੍ਰੋਡਿਊਸਰ - ਹੈਪੀ ਗੋਇਲ, ਹਰਸ਼ ਗੋਇਲ ਅਤੇ ਸੈਜ਼ਲ ਗੋਇਲ
ਲੇਖਕ- ਰਾਕੇਸ਼ ਧਵਨ
ਮਿਊਜ਼ਿਕ - ਹੈਪੀ ਗੋਇਲ ਪਿਕਚਰਜ਼

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਨੇਕਾਂ ਹੀ ਸੁਪਰਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਅਤੇ ਐਕਟਰ ਸ਼ੈਰੀ ਮਾਨ ਨੇ ਪੰਜਾਬੀ ਫਿਲਮ 'ਮੈਰਿਜ ਪੈਲਿਸ' ਰਾਹੀਂ ਫਿਲਮੀ ਪਰਦੇ 'ਤੇ ਮੁੜ ਵਾਪਸੀ ਕੀਤੀ ਹੈ। 23 ਨਵੰਬਰ 2018 ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਈ ਇਸ ਫਿਲਮ 'ਚ ਸ਼ੈਰੀ ਮਾਨ ਨਾਲ ਪਾਇਲ ਰਾਜਪੂਤ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸ਼ੈਰੀ ਮਾਨ ਦੀ ਪੰਜਾਬੀ ਫਿਲਮ 'ਮੈਰਿਜ ਪੈਲੇਸ' 1990 ਦੌਰ ਦੀ ਕਹਾਣੀ ਹੈ, ਜਿਸ 'ਚ ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਇਸ ਫਿਲਮ 'ਚ ਜ਼ਿਆਦਾਤਰ ਲੋਕਾਂ ਨੂੰ ਸ਼ੈਰੀ ਮਾਨ ਦੀ ਅਦਾਕਾਰੀ ਨੇ ਟੁੰਬਿਆ ਹੈ। ਸ਼ੈਰੀ ਮਾਨ ਤੇ ਪਾਇਲ ਰਾਜਪੂਤ ਤੋਂ ਇਲਾਵਾ ਇਸ ਫਿਲਮ 'ਚ ਜਸਵਿੰਦਰ ਭੱਲਾ, ਬੀ. ਐਨ ਸ਼ਰਮਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਅਨੀਤਾ ਦੇਵਗਨ, ਨਿਸ਼ਾ ਬਾਨੋ, ਰੁਪਿੰਦਰ ਰੂਪੀ, ਸਿਮਰਨ ਸਹਿਜਪਾਲ ਅਤੇ ਉਮੰਗ ਸ਼ਰਮਾ ਵੀ ਅਹਿਮ ਕਿਰਦਾਰ 'ਚ ਹਨ।

ਦੱਸਣਯੋਗ ਹੈ ਕਿ 'ਮੈਰਿਜ ਪੈਲੇਸ' ਸੈਕਿੰਡ ਹਾਫ ਤੋਂ ਠੀਕ 15 ਮਿੰਟ ਬਾਅਦ ਦਰਸ਼ਕਾਂ ਨੂੰ ਬੋਰਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਲਮ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੈਕਿੰਡ ਹਾਫ ਤੋਂ ਬਾਅਦ ਫਿਲਮ ਪੂਰੀ ਕਰਨ ਦੇ ਚੱਕਰ 'ਚ ਡਾਇਰੈਕਟਰ ਨੇ ਫਿਲਮ ਦੀ ਕਹਾਣੀ ਨੂੰ ਧੱਕੇ ਨਾਲ ਖਿੱਚ ਕੇ ਰੱਖਿਆ। ਫਿਲਮ ਦੇ ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਹਨ ਅਤੇ ਇਹ ਫਿਲਮ 'ਹੈਪੀ ਗੋਇਲ ਪਿਕਚਰਜ਼' ਦੇ ਬੈਨਰ ਹੇਠ ਬਣੀ ਹੈ। 'ਮੈਰਿਜ ਪੈਲੇਸ' ਨੂੰ ਸੁਨੀਲ ਠਾਕੁਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਅਸੀਂ ਇਸ ਫਿਲਮ ਨੂੰ 5 'ਚੋਂ 3 ਸਟਾਰ ਦਿੰਦੇ ਹਾਂ।


Edited By

Sunita

Sunita is news editor at Jagbani

Read More