MOVIE REVIEW : ਦਰਸ਼ਕਾਂ 'ਤੇ ਚੰਗਾ ਪ੍ਰਭਾਵ ਪਾਉਣ 'ਚ ਅਸਫਲ ਰਹੀ 'ਖਿੱਦੋ ਖੂੰਡੀ'

4/21/2018 5:30:36 PM

ਜਲੰਧਰ (ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦੀ ਫਿਲਮ 'ਖਿੱਦੋ ਖੂੰਡੀ' ਬੀਤੇ ਸ਼ੁੱਕਰਵਾਰ (20 ਅਪ੍ਰੈਲ) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਰਣਜੀਤ ਬਾਵਾ, ਮਾਨਵ ਵਿੱਜ, ਮੈਂਡੀ ਤੱਖਰ ਅਤੇ ਐਲਨਾਜ਼ ਨੂਰੋਜ਼ੀ ਨੇ ਮੁੱਖ ਭੂਮਿਕਾ ਨਿਭਾਈ। ਦੱਸ ਦੇਈਏ ਕਿ ਜਦੋਂ ਇਸ ਫਿਲਮ ਦਾ ਟਰੇਲਰ ਆਇਆ ਸੀ ਤਾਂ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਸੀ ਪਰ ਫਿਲਮ ਦੇ ਰਿਲੀਜ਼ ਮੌਕੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਉਹ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਇਸ ਫਿਲਮ ਨੂੰ ਵੇਖਣ ਲਈ ਦਰਸ਼ਕ ਕਾਫੀ ਘੱਟ ਮਾਤਰਾ 'ਚ ਸਿਨੇਮਾਘਰਾਂ 'ਚ ਪੁੱਜੇ। ਭਾਰਤ ਦੀ ਰਾਸ਼ਟਰੀ ਖੇਡ ਹਾਕੀ 'ਤੇ ਆਧਾਰਿਤ ਹੋਣ ਕਾਰਨ ਇਹ ਫਿਲਮ ਕਾਫੀ ਚਰਚਾ 'ਚ ਰਹਿ ਚੁੱਕੀ ਹੈ।

ਕਹਾਣੀ — ਨਿਰਮਾਤਾ ਤਲਵਿੰਦਰ ਹੇਅਰ ਅਤੇ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਇਸ ਫਿਲਮ 'ਚ ਰਣਜੀਤ ਬਾਵਾ ਦੇ ਕਿਰਦਾਰ ਰਾਹੀਂ ਹਾਕੀ ਖਿਡਾਰੀਆਂ ਦੀ ਜ਼ਿੰਦਗੀ ਅਤੇ ਖੇਡ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਹੁੰਦੀ ਸਿਆਸਤ ਨੂੰ ਵੀ ਉਭਾਰਿਆ ਗਿਆ ਹੈ। ਫਿਲਮ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਮੁਤਾਬਕ ਇਹ ਫਿਲਮ ਖੇਡ ਭਾਵਨਾ ਨੂੰ ਦਰਸਾਉਂਦੀ ਹੈ ਤੇ ਹਾਕੀ ਦੇ ਸਨਮਾਨ 'ਚ ਵਾਧਾ ਕਰਦੀ ਹੈ। ਇਹ ਫਿਲਮ ਦੇਸ਼ ਭਗਤੀ ਦੇ ਜਜ਼ਬੇ ਰਾਹੀਂ ਇਕ ਖਿਡਾਰੀ 'ਚ ਜਾਨ ਫੂਕਦੀ ਹੈ। ਪੰਜਾਬੀ ਫਿਲਮ ਦੇ ਨਾਮਵਰ ਅਦਾਕਾਰ ਮਾਨਵ ਵਿੱਜ ਨੇ ਇਸ ਫਿਲਮ ਰਾਹੀਂ ਆਪਣੀ ਅਦਾਕਾਰੀ ਦੇ ਕੱਦ ਨੂੰ ਹੋਰ ਉੱਚਾ ਚੁੱਕਿਆ ਹੈ। ਪੂਰੀ ਫਿਲਮ ਦੀ ਕਹਾਣੀ ਰਣਜੀਤ ਬਾਵਾ ਅਤੇ ਮਾਨਵ ਵਿੱਜ ਦੇ ਮੋਢਿਆਂ 'ਤੇ ਹੀ ਟਿਕੀ ਹੋਈ ਹੈ। ਨਾਮਵਰ ਅਦਾਕਾਰਾ ਮੈਂਡੀ ਤੱਖਰ ਫਿਲਮ 'ਚ ਰਣਜੀਤ ਬਾਵਾ ਦੀ ਭਾਬੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਰਿਸ਼ਤਿਆਂ ਦੇ ਮੋਹ 'ਚ ਫਸੀ ਰਣਜੀਤ ਬਾਵਾ ਨੂੰ ਹਾਕੀ ਦੀ ਪਰਵਾਹ ਛੱਡ ਕੇ ਖੁਦ ਦੀ ਪਰਵਾਹ ਕਰਨ ਦੀ ਸਲਾਹ ਦਿੰਦੀ ਹੈ। ਉਸ ਦਾ ਇਹ ਕਿਰਦਾਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਾ ਰਿਹਾ ਹੈ।

ਐਕਟਿੰਗ — ਫਿਲਮ 'ਖਿੱਦੋ ਖੂੰਡੀ' 'ਚ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ਰਣਜੀਤ ਬਾਵਾ ਹਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਮਾਨਵ ਵਿੱਜ, ਮੈਂਡੀ ਤੱਖਰ ਅਤੇ ਐਲਨਾਜ਼ ਨੂਰੋਜ਼ੀ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਹਰੇਕ ਹਸਤੀਆਂ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ। ਫਿਲਮ 'ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਦਮਦਾਰ ਐਕਟਿੰਗ ਹੋਣ ਦੇ ਬਾਵਜੂਦ ਵੀ ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਚ ਘਰ ਨਹੀਂ ਕਰ ਸਕੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News