ਧੋਨੀ ਦੀ ਸਾਬਕਾ ਪ੍ਰੇਮਿਕਾ ''ਤੇ ਬਣਿਆ ਹੈ ''ਐੱਮ.ਐੱਸ.ਧੋਨੀ: ਅਨਟੋਲਡ ਸਟੋਰੀ'' ਦਾ ਨਵਾਂ ਗਾਣਾ

8/28/2016 4:06:36 PM

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ''ਤੇ ਬਾਇਓਪਿਕ ਬਣ ਰਹੀ ਫਿਲਮ ''ਐੱਮ.ਐੱਸ.ਧੋਨੀ: ਅਨਟੋਲਡ ਸਟੋਰੀ'' ਦਾ ਨਵਾਂ ਗਾਣਾ ''ਕੌਣ ਤੁਜੇ'' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਸੁਣਨ ''ਚ ਜਿੰਨਾਂ ਪਿਆਰਾ ਹੈ, ਉਨ੍ਹਾਂ ਹੀ ਰੋਮਾਟਿੰਕ ਗਾਣੇ ਦੇ ਪਿੱਛੇ ਦੀ ਕਹਾਣੀ ਹੈ, ਜੋ ਧੋਨੀ ਦੀ ਜਿੰਦਗੀ ਦੀ ਟ੍ਰੈਜਿਕ ਸਟੋਰੀ ਨੂੰ ਬਿਆਨ ਕਰਦੀ ਹੈ।
ਇਸ ਗਾਣੇ ''ਚ ਧੋਨੀ ਦੇ ਪਹਿਲੇ ਪਿਆਰ ਉਸ ਦੀ ਸਾਬਕਾ ਪ੍ਰੇਮਿਕਾ ਪ੍ਰਿਯੰਕਾ ਝਾਅ ਅਤੇ ਉਸ ਦੀ ਲਵ ਸਟੋਰੀ ਨੂੰ ਦਿਖਾਉਂਦੀ ਹੈ। ਦੱਸਣਾ ਚਾਹੁੰਦੇ ਹਾਂ ਕਿ ਪ੍ਰਿਯੰਕਾ ਹੁਣ ਇਸ ਦੁਨੀਆ ''ਚ ਨਹੀਂ ਹੈ। ਉਸ ਦੀ ਮੌਤ 2002 ''ਚ ਇਕ ਐਕਸੀਡੈਂਟ ''ਚ ਹੋ ਗਈ ਸੀ ਅਤੇ ਇਹ ਉਹ ਸਮਾਂ ਸੀ ਜਦੋਂ ਧੋਨੀ ਦੀ ਕਾਮਯਾਬੀ ਦੀ ਅਜੇ ਸ਼ੁਰੂਆਤ ਹੋਈ ਸੀ।
ਇਹ ਗਾਣਾ ਬਹੁਤ ਪਿਆਰਾ ਹੈ ਅਤੇ ਇਸ ਦੇ ਦ੍ਰਿਸ਼ ਵੀ ਬਹੁਤ ਵਧੀਆ ਦਰਸ਼ਾਏ ਗਏ ਹਨ। ਗਾਣੇ ''ਚ ਇਕ ਜਗ੍ਹਾ ''ਤੇ ਸ਼ੁਸ਼ਾਂਤ ਹੈਲਮੇਟ ਪਾ ਕੇ ਬਾਹਰ ਆਉਂਦੇ ਦਿਖਾਈ ਦਿੰਦੇ ਹਨ ਤਾਂ ਕਿ ਉਸ ਨੂੰ ਕੋਈ ਪਛਾਣ ਨਾ ਸਕੇ। ਫਿਲਮ ''ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਨਿਭਾਅ ਰਹੇ ਹਨ ਅਤੇ ਟਾਈਗਰ ਸ਼ਰਾਫ ਦੀ ਗਰਲਫਰੈਂਡ ਦਿਸ਼ਾ ਪਠਾਨੀ ਸਾਬਕਾ ਪ੍ਰੇਮਿਕਾ ਦੇ ਕਿਰਦਾਰ ''ਚ ਨਜ਼ਰ ਆ ਰਹੀ ਹੈ।
ਗਾਣੇ ''ਚ ਸੁਸ਼ਾਂਤ ਅਤੇ ਦਿਸ਼ਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗਾਣੇ ''ਚ ਅਵਾਜ਼ ਪਲਕ ਮੁਚੱਲ ਨੇ ਦਿੱਤੀ ਹੈ। ਅਰੁਣ ਪਾਂਡੇ ਅਤੇ ਫਾਕਸ ਸਟਾਰ ਸਟੂਡਿਓ ਵਲੋਂ ਬਣਾਈ ਜਾ ਰਹੀ ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News