''ਮੁਬਾਰਕਾਂ'' ਦਾ ਨਵਾਂ ਪੋਸਟਰ ਰਿਲੀਜ਼, ਸੈਲਫੀ ਲੈਂਦੇ ਨਜ਼ਰ ਆਏ ਇਹ ਸਿਤਾਰੇ

Monday, June 19, 2017 6:06 PM
''ਮੁਬਾਰਕਾਂ'' ਦਾ ਨਵਾਂ ਪੋਸਟਰ ਰਿਲੀਜ਼, ਸੈਲਫੀ ਲੈਂਦੇ ਨਜ਼ਰ ਆਏ ਇਹ ਸਿਤਾਰੇ

ਮੁੰਬਈ— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਅਤੇ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਮੁਬਾਰਕਾਂ' ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਪਹਿਲੀ ਵਾਰ ਲੀਡ ਅਭਿਨੇਤਰੀ ਇਲਿਆਨਾ ਡਿਕਰੂਜ਼ ਅਤੇ ਆਥਿਆ ਸ਼ੈੱਟੀ ਨਜ਼ਰ ਆ ਰਹੀ ਹੈ। ਪੋਸਟਰ 'ਚ ਅਨਿਲ ਕਪੂਰ ਹੱਥ 'ਚ ਸੈਲਫੀ ਸਟਿਕ ਫੜੇ ਦਿਖਾਈ ਦੇ ਰਹੇ ਹਨ। ਉੱਥੇ ਹੀ ਅਰਜੁਨ ਕਪੂਰ ਵੱਲੋਂ ਨਿਭਾਏ ਗਏ ਜੁੜਵਾ ਕਿਰਦਾਰ 'ਚ ਕਰਨ ਤੇ ਚਰਨ ਵੀ ਫ੍ਰੰਟ ਸੀਟ 'ਤੇ ਬੈਠ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਉੱਥੇ ਹੀ ਇਲਿਆਨਾ ਅਤੇ ਆਥਿਆ ਕੈਮਰੇ ਵੱਲ ਦੇਖ ਰਹੀਆਂ ਹਨ। ਅਰਜੁਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ''ਇਕ ਪਰਿਵਾਰ ਜੋ ਇਕੱਠੇ ਸੈਲਡੀ ਲੈਂਦਾ ਹੈ ਤੇ ਇਕੱਠੇ ਰਹਿੰਦਾ ਹੈ, ਇਹ ਮੁਬਾਰਕਾਂ ਦੀ ਸੈਲਫੀ, ਕਲ ਮੁਬਾਰਕਾ ਦਾ ਟਰੇਲਰ ਆਵੇਗਾ''।


ਜ਼ਿਕਰਯੋਗ ਹੈ ਕਿ ਅਨੀਸ ਬਜਮੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁਬਾਰਕਾਂ' 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੂਜੀ ਵਾਰ ਅਰਜੁਨ ਇਸ ਫਿਲਮ 'ਚ ਜੁੜਵਾ ਕਿਰਦਾਰ 'ਚ ਦਿਖਾਈ ਦਿੱਤੇ ਹਨ। ਇਸ ਤੋਂ ਪਹਿਲਾਂ 2013 'ਚ ਰਿਲੀਜ਼ ਹੋਈ ਫਿਲਮ 'ਅੋਰੰਗਜੇਬ' 'ਚ ਜੁੜਵਾ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਪਹਿਲੀ ਵਾਰ ਇਸ ਫਿਲਮ 'ਚ ਆਪਣੇ ਰੀਅਲ ਚਾਚਾ ਅਨਿਲ ਕਪੂਰ ਨਾਲ ਸਕ੍ਰੀਨ 'ਤੇ ਨਜ਼ਰ ਆਉਣਗੇ।