18 ਸਾਲਾ ਲੜਕੀ ਦੇ ਪਿਆਰ ''ਚ ਪਾਗਲ ਸਨ ਮੁਕੇਸ਼, ਵਿਆਹ ਤੋਂ ਪਹਿਲਾਂ ਝੇਲਿਆ ਸੀ ਪਰਿਵਾਰ ਦਾ ਵਿਰੋਧ

Monday, August 27, 2018 1:42 PM
18 ਸਾਲਾ ਲੜਕੀ ਦੇ ਪਿਆਰ ''ਚ ਪਾਗਲ ਸਨ ਮੁਕੇਸ਼, ਵਿਆਹ ਤੋਂ ਪਹਿਲਾਂ ਝੇਲਿਆ ਸੀ ਪਰਿਵਾਰ ਦਾ ਵਿਰੋਧ

ਮੁੰਬਈ (ਬਿਊਰੋ)— 'ਕਭੀ ਕਭੀ ਮੇਰੇ ਦਿਲ ਮੇਂ', 'ਸਾਵਨ ਕਾ ਮਹੀਨਾ', 'ਕਹੀਂ ਦੂਰ ਜਬ ਦਿਲ ਢੱਲ ਜਾਏ', 'ਦੋਸਤ ਦੋਸਤ ਨਾ ਰਹਾ' ਅਤੇ 'ਮੈਂਨੇ ਤੇਰੇ ਲੀਏ' ਵਰਗੇ ਸੁਪਰਹਿੱਟ ਗੀਤਾਂ ਦੀ ਗੂੰਜ ਅੱਜ ਵੀ ਬਾਲੀਵੁੱਡ ਵਿਚ ਸੁਣਾਈ ਦਿੰਦੀ ਹੈ। ਇਹ ਉਹ ਗੀਤ ਹਨ ਜਿਨ੍ਹਾਂ ਨੂੰ ਨਾ ਸਿਰਫ ਮੁਕੇਸ਼ ਨੇ ਆਪਣੀ ਆਵਾਜ਼ ਦਿੱਤੀ ਸਗੋਂ ਹਿੰਦੀ ਸਿਨੇਮਾਜਗਤ ਵਿਚ ਹਮੇਸ਼ਾ ਲਈ ਰੋਸ਼ਨ ਕਰ ਦਿੱਤਾ।  ਮੁਕੇਸ਼ ਦੀ 27 ਅਗਸਤ ਨੂੰ ਡੈੱਥ ਐਨੀਵਰਸਰੀ ਹੈ ਤਾਂ ਆਓ ਜਾਣਦੇ ਹਾਂ ਇਸ ਮੌਕੇ 'ਤੇ ਅਸੀਂ  ਮੁਕੇਸ਼ ਦੀ ਲਵ ਸਟੋਰੀ ਬਾਰੇ।

Image result for mukesh
ਮੁਕੇਸ਼ ਦਾ ਜਨਮ ਦਿੱਲੀ ਵਿਚ 22 ਜੁਲਾਈ 1923 ਨੂੰ ਹੋਇਆ ਸੀ। ਮੁਕੇਸ਼ ਦਾ ਬਾਲੀਵੁੱਡ ਵਿਚ ਸਫਰ ਜਿਨ੍ਹਾਂ ਰੋਚਕ ਰਿਹਾ ਉਨ੍ਹੀਂ ਹੀ ਰੋਚਕ ਉਨ੍ਹਾਂ ਦੀ ਲਵ ਲਾਈਫ ਵੀ ਰਹੀ। ਕਿਹਾ ਜਾਂਦਾ ਹੈ ਕਿ 1940 ਦੇ ਵਿਚਕਾਰ ਮੁਕੇਸ਼ ਨੂੰ ਸਰਲ ਤ੍ਰਿਵੇਦੀ ਰਾਇਚੰਦ ਨਾਲ ਪਿਆਰ ਹੋ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਪ੍ਰੇਮਿਕਾ ਸਰਲ ਦੀ ਉਮਰ ਸਿਰਫ਼ 18 ਸਾਲ ਸੀ।

Image result for mukesh
ਕਿਹਾ ਜਾਂਦਾ ਹੈ ਕਿ ਮੁਕੇਸ਼ ਦਾ ਪਰਿਵਾਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਬਿਲਕੁੱਲ ਖਿਲਾਫ ਸੀ। ਇਸ ਦੇ ਪਿੱਛੇ ਦੀ ਵਜ੍ਹਾ ਸਰਲ ਦਾ ਗੁਜਰਾਤੀ ਬ੍ਰਾਹਮਣ ਪਰਿਵਾਰ ਨਾਲ ਤਾਲੁਕ ਰੱਖਣਾ ਸੀ ਤਾਂ ਉਥੇ ਹੀ ਦੂਜਾ ਮੁਕੇਸ਼ ਦੀ ਗਾਇਕੀ ਸੀ।

Image result for mukesh
ਮੁਕੇਸ਼ ਅਤੇ ਸਰਲ ਦਾ ਪਿਆਰ ਇੰਨ੍ਹਾਂ ਡੂੰਘਾ ਸੀ ਕਿ ਦੋਵੇਂ ਇਕ-ਦੂੱਜੇ ਬਿਨ੍ਹਾਂ ਨਹੀਂ ਰਹਿ ਸਕਦੇ ਸਨ। ਬਾਕੀ ਸਾਰੀਆਂ ਚੀਜ਼ਾਂ ਦੀ ਪਰਵਾਹ ਕੀਤੇ ਬਿਨ੍ਹਾਂ ਮੁਕੇਸ਼ ਅਤੇ ਸਰਲ ਨੇ ਭੱਜਣ ਦਾ ਫੈਸਲਾ ਕੀਤਾ ਅਤੇ 1946 ਵਿਚ ਵਿਆਹ ਕਰਵਾ ਲਿਆ। ਦੋਵਾਂ ਦੇ 5 ਬੱਚੇ ਹਨ। ਮੁਕੇਸ਼ ਦੇ ਬੇਟੇ ਨਿਤਿਨ ਮੁਕੇਸ਼ ਪਲੇਬੈਕ ਸਿੰਗਰ ਹੈ ਅਤੇ ਕਈ ਫਿਲਮਾਂ ਵਿਚ ਆਪਣੀ ਆਵਾਜ਼ ਦੇ ਚੁੱਕੇ ਹਨ।  ਦੱਸ ਦੇਈਏ ਕਿ ਮੁਕੇਸ਼ ਨੇ ਜ਼ਿਆਦਾਤਰ ਗੀਤ ਰਾਜ ਕਪੂਰ ਲਈ ਹੀ ਗਾਏ ਹਨ। ਇਨ੍ਹਾਂ ਗੀਤਾਂ ਵਿਚ 'ਮੇਰੇ ਟੂਟੇ ਹੋਏ ਦਿਲ ਸੇ', 'ਦੁਨੀਆ ਬਨਾਣੇਵਾਲੇ', 'ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ' ਅਤੇ 'ਅਵਾਰਾ ਹੂ' ਗੀਤ ਸ਼ਾਮਿਲ ਹਨ।


Edited By

Manju

Manju is news editor at Jagbani

Read More