ਧੀ ਦੇ ਵਿਆਹ ''ਚ ਅੰਬਾਨੀ ਨੇ ਖਰਚੇ ਕਰੋੜਾਂ ਡਾਲਰ, ਬਾਲੀਵੁੱਡ ਨੂੰ ਵੀ ਛੱਡਿਆ ਪਿੱਛੇ

12/12/2018 4:16:11 PM

ਮੁੰਬਈ (ਬਿਊਰੋ) : ਅੱਜ ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪੀਰਾਮਲ ਨਾਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਸ਼ਾਨਦਾਰ ਉਮੇਦ ਭਵਨ, ਉਦੈਪੁਰ 'ਚ ਕੀਤੀਆਂ ਗਈਆਂ ਸਨ, ਜਿਸ 'ਚ ਦੇਸ਼-ਵਿਦੇਸ਼ ਦੇ ਨਾਮੀ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਸੈਰੇਮਨੀ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤਾ। ਬੀ-ਟਾਊਨ ਸਿਤਾਰਿਆਂ ਨੇ ਸੈਰੇਮਨੀ 'ਚ ਕਾਫੀ ਇੰਜੁਆਏ ਕੀਤਾ। 

ਦੱਸ ਦੇਈਏ ਕਿ ਹੁਣ ਇਸ ਵਿਆਹ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਆਖਿਰ ਅੰਬਾਨੀ ਨੇ ਧੀ ਦੇ ਵਿਆਹ 'ਚ ਕਿੰਨੇ ਰੁਪਏ ਖਰਚ ਕੀਤੇ ਹਨ। ਹੁਣ ਤੱਕ ਵਿਆਹ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਮੁਤਾਬਕ, ਵਿਆਹ 'ਚ 10 ਕਰੋੜ ਡਾਲਰ ਯਾਨੀ ਕਰੀਬ 723 ਕਰੋੜ ਰੁਪਏ ਖਰਚ ਕੀਤੇ ਗਏ ਹਨ। ਅਜਿਹੇ 'ਚ ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਹੈ। ਇਸ ਵਿਆਹ ਦੀ ਚਰਚਾ ਸਿਰਫ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਹੋ ਰਹੀ ਹੈ। ਵਿਆਹ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦੂਰ-ਦੂਰ ਤਕ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਖਬਰਾਂ ਹਨ ਕਿ ਵਿਆਹ ਦੀਆਂ ਦੋ ਰਿਸੈਪਸ਼ਨ ਹੋਣਗੇ, ਜਿਨ੍ਹਾਂ 'ਚ ਇਕ ਵਾਰ ਫਿਰ ਬਾਲੀਵੁੱਡ ਦਾ ਹਜ਼ੂਮ ਦੇਖਣ ਨੂੰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News