ਇਕ ਅਜਿਹੀ ਵਜ੍ਹਾ, ਜਿਸ ਕਾਰਨ ਅੱਜ ਵੀ ਲੋਕਾਂ ਦਾ ''ਸ਼ਕਤੀਮਾਨ'' ਹੈ ਕੁਆਰਾ…

Monday, June 19, 2017 3:09 PM

ਮੁੰਬਈ— ਟੀ. ਵੀ. 'ਤੇ 'ਸ਼ਕਤੀਮਾਨ' ਦੇ ਨਾਂ ਤੋਂ ਮਸ਼ਹੂਰ ਹੋਣ ਵਾਲੇ ਮੁਕੇਸ਼ ਖੰਨਾ 90 ਦੇ ਦਹਾਕੇ 'ਚ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਮੁਕੇਸ਼ ਖੰਨਾ ਨੂੰ ਹਰ ਕੋਈ ਪਸੰਦ ਕਰਦਾ ਸੀ। ਮੁਕੇਸ਼ ਖੰਨਾ ਆਪਣੇ ਕਿਰਦਾਰ ਦੀ ਵਜ੍ਹਾ ਤੋਂ ਬਹੁਤ ਮਸ਼ਹੂਰ ਹੋ ਗਏ ਸਨ। ਬੱਚੇ ਉਨ੍ਹਾਂ ਦੇ ਕੱਪੜੇ ਅਤੇ ਸਟਾਇਲ ਨੂੰ ਕਾਪੀ ਕਰਨ ਲੱਗੇ ਸਨ।

PunjabKesari

ਇਸ ਤੋਂ ਪਹਿਲਾਂ ਮੁਕੇਸ਼ ਖੰਨਾ ਨੇ ਬੀ ਆਰ ਚੋਪੜਾ ਦੀ ਮਹਾਂਭਾਰਤ 'ਚ ਭੀਸ਼ਮ ਪਿਤਾਮਾਹ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਇਹ ਕਿਰਦਾਰ ਵੀ ਕਾਫ਼ੀ ਮਸ਼ਹੂਰ ਰਿਹਾ ਸੀ। ਇਸ ਤੋਂ ਇਲਾਵਾ ਮੁਕੇਸ਼ ਖੰਨਾ ਨੇ 'ਚੰਦਰਕਾਂਤਾ', 'ਯੁੱਗ', 'ਬ੍ਰਹਮਾ', 'ਅਹਿਸਾਸ' ਅਤੇ 'ਮਰਿਆਦਾ' ਵਰਗੇ ਸੀਰੀਅਲ 'ਚ ਵੀ ਕੰਮ ਕੀਤਾ ਹੈ।

PunjabKesari

ਮੁਕੇਸ਼ ਦਾ ਹਰ ਕਿਰਦਾਰ ਆਪਣੇ ਆਪ 'ਚ ਯੂਨਿਕ ਹੁੰਦਾ ਸੀ। ਮੁਕੇਸ਼ ਖੰਨਾ ਦੀ ਇੰਨੀ ਉਮਰ ਹੋ ਗਈ ਅਤੇ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਮੁਕੇਸ਼ ਖੰਨਾ ਭਲੇ ਹੀ ਫਿਲ‍ਮ ਇੰਡਸਟਰੀ ਤੋਂ ਦੂਰ ਹੋ ਗਏ ਹੋਣ ਪਰ ਅੱਜ ਉਹ ਅਜਿਹਾ ਕੰਮ ਕਰ ਰਹੇ ਹਨ, ਜਿਸ 'ਤੇ ਲੋਕਾਂ ਨੂੰ ਗਰਵ ਹੋਵੇਗਾ।

PunjabKesari

ਮੁਕੇਸ਼ ਨੇ ਵਿਆਹ ਤਾਂ ਨਹੀਂ ਕਰਾਇਆ ਪਰ ਆਉਣ ਵਾਲੀ ਪੀੜ੍ਹੀ ਨੂੰ ਐਕਟਿੰਗ 'ਚ ਮੁਹਾਰਤ ਹਾਸਲ ਕਰਨਾ ਸਿਖਾ ਰਹੇ ਹਨ। ਵਿਆਹ ਦੇ ਬੰਧਨਾਂ ਤੋਂ ਦੂਰ ਰਹਿ ਕੇ ਅੱਜ ਮੁਕੇਸ਼ ਖੰਨਾ ਦੋ-ਦੋ ਐਕਟਿੰਗ ਸਕੂਲ ਚਲਾ ਰਹੇ ਹਨ, ਜਿੱਥੇ ਹਰ ਉਸ ਬੱਚੇ ਅਤੇ ਸ਼ਖਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਐਕਟਰ ਬਨਣ ਦਾ ਸੁਪਨਾ ਦੇਖਦਾ ਹੈ।

PunjabKesari

ਇੱਕ ਸਮਾਂ ਅਜਿਹਾ ਸੀ, ਜਦੋਂ ਮੁਕੇਸ਼ ਖੰਨਾ ਦਾ ਸਟਾਰਡਮ ਸਾਰਿਆਂ 'ਤੇ ਹਾਵੀ ਸੀ। ਉਨ੍ਹਾਂ ਦੇ ਨਿਭਾਏ ਕਿਰਦਾਰ ਲੋਕਾਂ ਨੂੰ ਪਸੰਦ ਆਏ। ਅੱਜ ਵੀ ਲੋਕ ਉਨ੍ਹਾਂ ਕਿਰਦਾਰਾਂ ਦੇ ਫੈਨ ਹਨ। ਫਿਰ ਭਾਵੇਂ ਉਹ ਭੀਸ਼ਮ ਪਿਤਾਮਹ ਦਾ ਕਿਰਦਾਰ ਹੋ, ਸ਼ਕਤੀਮਾਨ ਦਾ ਜਾਂ ਫਿਰ ਆਰਿਆਮਾਨ।

PunjabKesari

ਹਰ ਕਿਰਦਾਰ 'ਚ ਮੁਕੇਸ਼ ਖੰਨਾ ਨੇ ਜਾਨ ਪਾ ਦਿੱਤੀ। ਇਸ ਤੋਂ ਇਲਾਵਾ ਮੁਕੇਸ਼ ਖੰਨਾ ਭਾਰਤੀ ਬਾਲ ਫਿਲਮ ਸੋਸਾਇਟੀ ਦੇ ਪ੍ਰਧਾਨ ਵੀ ਹਨ ।

PunjabKesari