14 ਸਾਲ ਬਾਅਦ ਪਰਦੇ ’ਤੇ ਮੁੜ ਹੋਵੇਗੀ ‘ਸ਼ਕਤੀਮਾਨ’ ਦੀ ਵਾਪਸੀ, ਤਸਵੀਰ ਵਾਇਰਲ

Thursday, August 29, 2019 2:31 PM

ਮੁੰਬਈ(ਬਿਊਰੋ)- ਟੀ. ਵੀ. ਦੀ ਦੁਨੀਆ ’ਚ ਮਸ਼ਹੂਰ ਸੁਪਰਹੀਰੋ ‘ਸ਼ਕਤੀਮਾਨ’ ਅੱਜ ਵੀ ਲੋਕਾਂ ਦੇ ਦਿਲਾਂ ’ਤੇ ਛਾਇਆ ਹੋਇਆ ਹੈ। ਇਸੇ ਸੁਪਰਹੀਰੋ ਦੇ ਮੁੜ ਪਰਦੇ ‘ਤੇ ਵਾਪਸੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 14 ਸਾਲ ਪਹਿਲਾਂ ਇਹ ਸ਼ੋਅ ਬੱਚਿਆਂ ‘ਚ ਬੇਹੱਦ ਹਰਮਨ ਪਿਆਰਾ ਸੀ । ਇਸ ‘ਚ ਮੁਕੇਸ਼ ਖੰਨਾ ਨੇ ‘ਸ਼ਕਤੀਮਾਨ’ ਦਾ ਕਿਰਦਾਰ ਨਿਭਾਇਆ ਸੀ । ਇਸੇ ਦੌਰਾਨ ਇਕ ਖਬਰ ਸਾਹਮਣੇ ਆ ਰਹੀ ਹੈ ਕਿ ਜੋ ‘ਸ਼ਕਤੀਮਾਨ’ ਦੇ ਚਾਹੁਣ ਵਾਲਿਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆ ਸਕਦੀ ਹੈ।

 
 
 
 
 
 
 
 
 
 
 
 
 
 

അന്തസ്സുള്ള ശക്തിമാൻ DHAMAKA Location Funs 😁#omarlulu #dhamaka

A post shared by OMAR LULU (@omar_lulu_) on Aug 26, 2019 at 6:53am PDT


ਦਰਅਸਲ ਸੋਸ਼ਲ ਮੀਡੀਆ ‘ਤੇ ‘ਸ਼ਕਤੀਮਾਨ’ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਦਾਅਵਾ ਕੀਤਾ ਸ਼ਕਤੀਮਾਨ ਮੁੜ ਤੋਂ ਪਰਦੇ ‘ਤੇ ਵਾਪਸੀ ਕਰ ਸਕਦਾ ਹੈ । ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਇੰਸਟਾਗ੍ਰਾਮ ਅਕਾਊਂਟ ‘ਤੇ ‘ਓਰੂ ਅਦਾਰ ਲਵ’ ਦੇ ਡਾਇਰੈਕਟਰ ਉਮਰ ਲੁਲੂ ਨੇ ਸਾਂਝੀ ਕੀਤੀ ਹੈ । ਜਿਸ ‘ਚ ਸ਼ਕਤੀਮਾਨ ਦੀ ਡਰੈੱਸ ‘ਚ ਉਹ ਨਜ਼ਰ ਆ ਰਹੇ ਹਨ। ਇਹ ਤਸਵੀਰ ‘ਚ ਮੁਕੇਸ਼ ਖੰਨਾ ਦੀ ਥਾਂ ਸਾਊਥ ਐਕਟਰ ਮੁਕੇਸ਼ ਨਜ਼ਰ ਆ ਰਹੇ ਹਨ। ਮੁਕੇਸ਼ ਦੀ ਇਹ ਲੁੱਕ ਉਨ੍ਹਾਂ ਦੀ ਅਗਲੀ ਫਿਲਮ ਦਾ ਹਿੱਸਾ ਹੈ । ਫਿਲਮ ਦੇ ਇਕ ਹਿੱਸੇ ‘ਚ ਉਹ ਸ਼ਕਤੀਮਾਨ ਦੇ ਰੂਪ ‘ਚ ਦਿਖਾਈ ਦੇਣਗੇ ।

 
 
 
 
 
 
 
 
 
 
 
 
 
 

SHAKTIMAAN Mukeshettan 😎Location Funs #dhamaka #omarlulu #shaktimaan #omarlulufilm #omarfun

A post shared by OLE Entertainments (@omar_lulu_entertaintments) on Aug 26, 2019 at 8:18am PDT


ਮੁਕੇਸ਼ ਖੰਨਾ ਵੱਲੋਂ ਬਣਾਇਆ ਜਾਣ ਵਾਲਾ ‘ਸ਼ਕਤੀਮਾਨ’ ਲੜੀਵਾਰ ਬੱਚਿਆਂ ‘ਚ ਬੇਹੱਦ ਹਰਮਨ ਪਿਆਰਾ ਸੀ ਪਰ ਉਨ੍ਹਾਂ ਨੂੰ ਇਹ ਸੀਰੀਅਲ ਬੰਦ ਕਰਨਾ ਪਿਆ ਸੀ ਕਿਉਂਕਿ ਦੂਰਦਰਸ਼ਨ ‘ਤੇ ਚੱਲਣ ਵਾਲੇ ਇਸ ਸੀਰੀਅਲ ਬਾਰੇ ਕਈ ਅਫਵਾਹਾਂ ਫੈਲ ਗਈਆਂ ਸਨ ਕਿ ਬੱਚਿਆਂ ਵੱਲੋਂ ਸੀਰੀਅਲ ‘ਚ ਦਿਖਾਏ ਗਏ ਕਿਰਦਾਰਾਂ ਦੀ ਨਕਲ ਕੀਤੀ ਜਾ ਰਹੀ ਹੈ।
PunjabKesari
ਬੀਤੇ ਕੁਝ ਦਿਨ ਪਹਿਲਾਂ ਐਕਟਰ ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਸੀ ਕਿ ਦੂਰਦਰਸ਼ਨ ਵੱਲੋਂ ਲਗਾਤਾਰ ਫੀਸ ਵਧਾਉਣ ਕਾਰਨ ਆਰਥਿਕ ਕਾਰਨਾਂ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ ।


About The Author

manju bala

manju bala is content editor at Punjab Kesari