ਖੂਬ ਪਸੰਦ ਕੀਤਾ ਜਾ ਰਿਹੈ 'ਮੁਕਲਾਵਾ' ਫਿਲਮ ਦਾ ਮਿਊਜ਼ਿਕ

5/13/2019 6:22:12 PM

ਜਲੰਧਰ (ਬਿਊਰੋ)— 24 ਮਈ ਨੂੰ ਪੰਜਾਬੀ ਫਿਲਮ 'ਮੁਕਲਾਵਾ' ਰਿਲੀਜ਼ ਹੋਣ ਜਾ ਰਹੀ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ ਦਾ ਮਿਊਜ਼ਿਕ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਹੁਣ ਤੱਕ 4 ਗੀਤ ਰਿਲੀਜ਼ ਹੋ ਚੁੱਕੇ ਹਨ।

ਕਾਲਾ ਸੂਟ
'ਮੁਕਲਾਵਾ' ਫਿਲਮ ਦਾ ਪਹਿਲਾ ਗੀਤ 'ਕਾਲਾ ਸੂਟ' ਸਭ ਤੋਂ ਪਹਿਲਾ ਰਿਲੀਜ਼ ਕੀਤਾ ਗਿਆ। ਇਸ ਰੋਮਾਂਟਿਕ ਡਿਊਟ ਗੀਤ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਗਾਇਆ। ਇਹ ਗੀਤ ਹਰਮਨਜੀਤ ਨੇ ਲਿਖਿਆ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ। 'ਕਾਲਾ ਸੂਟ' ਗੀਤ ਨੂੰ ਯੂਟਿਊਬ 'ਤੇ ਹੁਣ ਤਕ 5.8 ਮਿਲੀਅਨ ਵਾਰ ਦੇਖਿਆ ਗਿਆ ਹੈ।

ਗੁਲਾਬੀ ਪਾਣੀ
'ਮਕਲਾਵਾ' ਫਿਲਮ ਦਾ ਦੂਜਾ ਗੀਤ 'ਗੁਲਾਬੀ ਪਾਣੀ' ਦੀ ਗੱਲ ਕਰੀਏ ਤਾਂ ਇਹ ਡਿਊਟ ਗੀਤ ਵੀ ਰਿਲੀਜ਼ ਹੁੰਦਿਆਂ ਸਾਰ ਹੀ ਦਰਸ਼ਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ। ਇਸ ਗੀਤ ਨੂੰ ਵੀ ਐਮੀ ਵਿਰਕ ਤੇ ਮੰਨਤ ਨੂਰ ਨੇ ਹੀ ਗਾਇਆ ਹੈ। ਹਰਮਨਜੀਤ ਵਲੋਂ ਲਿਖੇ ਇਸ ਗੀਤ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਯੂਟਿਊਬ 'ਤੇ ਇਸ ਗੀਤ ਨੂੰ ਹੁਣ ਤਕ 3.3 ਮਿਲੀਅਨ ਵਾਰ ਦੇਖਿਆ ਗਿਆ ਹੈ।

ਜੁੱਤੀ
'ਮੁਕਲਾਵਾ' ਫਿਲਮ ਦੇ ਤੀਜੇ ਗੀਤ 'ਜੁੱਤੀ' ਵੱਲ। ਇਸ ਡਿਊਟ ਗੀਤ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਐਮੀ ਵਿਰਕ ਤੇ ਮੰਨਤ ਨੂਰ ਵਲੋਂ ਗਾਏ ਇਸ ਗੀਤ ਨੂੰ ਰਾਜੂ ਵਰਮਾ ਨੇ ਲਿਖਿਆ ਹੈ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਯੂਟਿਊਬ 'ਤੇ ਹੁਣ ਤਕ ਇਸ ਗੀਤ ਨੂੰ 1.6 ਮਿਲੀਅਨ ਵਾਰ ਦੇਖਿਆ ਗਿਆ ਹੈ।

ਰੱਬ ਜਾਣੇ
ਇਸ ਗੀਤ ਨੂੰ ਮੈਲੋਡੀਅਸ ਸਿੰਗਰ ਕਮਲ ਖਾਨ ਨੇ ਗਾਇਆ ਹੈ। ਇਸ ਗੀਤ ਨੂੰ ਵਿੰਦਰ ਨੱਥੂਮਾਜਰਾ ਨੇ ਲਿਖਿਆ ਹੈ ਤੇ ਇਸ ਦਾ ਮਿਊਜ਼ਿਕ ਚਿਤਾਹ ਨੇ ਤਿਆਰ ਕੀਤਾ ਹੈ।ਦਰਸ਼ਕਾਂ ਦੇ ਦਿਲਾਂ ਨੂੰ ਟੁੰਬਦਾ ਇਹ ਗੀਤ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ।ਫਿਲਮ ਦੀ ਕਹਾਣੀ ਪੁਰਾਣੇ ਸਮੇਂ 'ਚ ਹੋਣ ਵਾਲੇ ਵਿਆਹਾਂ ਤੋਂ ਬਾਅਦ ਹੁੰਦੇ 'ਮੁਕਲਾਵੇ' ਤੇ ਅਧਾਰਿਤ ਹੈ।'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ'ਦੀ ਇਸ ਸਾਂਝੀ ਪੇਸ਼ਕਸ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News