ਭਾਵੁਕ ਕਰਦਾ ਹੈ ''ਮੁਕਲਾਵਾ'' ਦਾ ਗੀਤ ''ਰੱਬ ਜਾਣੇ'' (ਵੀਡੀਓ)

5/13/2019 2:28:17 PM

ਜਲੰਧਰ(ਬਿਊਰੋ) – 24 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਦਾ ਚੌਥਾ ਗੀਤ 'ਰੱਬ ਜਾਣੇ' ਅੱਜ ਰਿਲੀਜ਼ ਹੋ ਗਿਆ ਹੈ। ਟੁੱਟੇ ਦਿਲਾਂ ਦੀਆ ਰਮਜ਼ਾ ਬਿਆਨ ਕਰਦਾ ਇਹ ਗੀਤ ਮੈਲੋਡੀਅਸ ਗਾਇਕ ਕਮਲ ਖਾਨ ਨੇ ਗਾਇਆ ਹੈ।ਇਸ ਗੀਤ ਨੂੰ ਵਿੰਦਰ ਨੱਥੂਮਾਜ਼ਰਾ ਨੇ ਲਿਖਿਆ ਹੈ ਤੇ ਇਸ ਦਾ ਮਿਊਜ਼ਿਕ ਚਿਤਾਹ ਨੇ ਤਿਆਰ ਕੀਤਾ ਹੈ। 'ਰੱਬ ਜਾਣੇ' ਗੀਤ ਦੋ ਦਿਲਾਂ ਦੇ ਵਿਛੋੜੇ ਨੂੰ ਬਿਆਨ ਕਰਦਾ ਹੈ।

ਐਮੀ ਵਿਰਕ, ਸੋਨਮ ਬਾਜਵਾ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਤੇ ਫਿਲਮਾਇਆ ਇਹ ਗੀਤ ਭਾਵੁਕ ਵੀ ਕਰਦਾ ਹੈ। 'ਵਾਈਟ ਹਿੱਲ ਮਿਊਜ਼ਿਕ' ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।ਦੱਸ ਦਈਏ ਕਿ 'ਮੁਕਲਾਵਾ' ਫਿਲਮ 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਸਾਂਝੀ ਪੇਸਕਸ਼ ਹੈ। ਇਸ ਫਿਲਮ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੰਧੂ ਨੇ ਲਿਖੇ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News