''ਮੁਕਲਾਵਾ'' ਦਾ ਚੌਥਾ ਗੀਤ ''ਰੱਬ ਜਾਣੇ'' 13 ਮਈ ਨੂੰ ਹੋਵੇਗਾ ਰਿਲੀਜ਼

Saturday, May 11, 2019 3:33 PM
''ਮੁਕਲਾਵਾ'' ਦਾ ਚੌਥਾ ਗੀਤ ''ਰੱਬ ਜਾਣੇ'' 13 ਮਈ ਨੂੰ ਹੋਵੇਗਾ ਰਿਲੀਜ਼

ਜਲੰਧਰ (ਬਿਊਰੋ) – 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਦੇ ਹੁਣ ਤੱਕ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਫਿਲਮ ਦੇ ਚੌਥੇ ਗੀਤ 'ਰੱਬ ਜਾਣੇ' ਦਾ ਪੋਸਟਰ ਰਿਲੀਜ਼ ਹੋਇਆ ਹੈ। 
'ਰੱਬ ਜਾਣੇ' ਗੀਤ ਨੂੰ ਕਮਲ ਖਾਨ ਨੇ ਗਾਇਆ ਹੈ।ਇਸ ਗੀਤ ਨੂੰ ਗੀਤਕਾਰ ਵਿੰਦਰ ਨੱਥੂਮਾਜਰਾ ਨੇ ਲਿਖਿਆ ਹੈ ਤੇ ਸੰਗੀਤ ਚਿਤਹਾ ਨੇ ਦਿੱਤਾ ਹੈ।ਪਿਆਰ ਤੇ ਜ਼ਜਬਾਤ ਦੀ ਸਾਂਝ ਪਾਉਂਦਾ ਇਹ ਗੀਤ 13 ਮਈ ਨੂੰ 'ਵਾਈਟ ਹਿੱਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਵੀ ਫਿਲਮ ਦੇ ਪਹਿਲਾ ਰਿਲੀਜ਼ ਹੋਏ ਗੀਤਾਂ ਵਾਂਗ ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ। 

 
 
 
 
 
 
 
 
 
 
 
 
 
 

#RabbJaane by @thekamalkhan is releasing on 13th may from movie #Muklawa @muklawamovie @ammyvirk @sonambajwa @drishtiigarewal9 @karamjitanmol @ghuggigurpreet @teamworkfilmz Music : @cheetah_beats Lyrics & composer: @vindernathumajra

A post shared by White Hill Music (@whitehillmusic) on May 11, 2019 at 1:31am PDT

ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਮੁਕਲਾਵਾ' ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਬੀ. ਐਨ. ਸ਼ਰਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਹਨ। ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੰਧੂ ਨੇ ਲਿਖੇ ਹਨ।ਡਾਇਲਾਗਸ ਰਾਜੂ ਵਰਮਾ ਦੇ ਲਿਖੇ ਹਨ। ਇਸ ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ।ਪੰਜਾਬੀ ਫਿਲਮਾਂ ਦੀ ਵੱਡੀ ਨਿਰਮਾਣ ਕੰਪਨੀ 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।  


Edited By

Lakhan

Lakhan is news editor at Jagbani

Read More