ਘਰੇਲੂ ਹਿੰਸਾ ਦੀ ਸ਼ਿਕਾਰ ਬਣੀ ਇਹ ਟੀ. ਵੀ. ਅਦਾਕਾਰਾ ਜਲਦੀ ਹੀ ਲੈ ਸਕਦੀ ਹੈ ਤਲਾਕ

Thursday, May 18, 2017 10:29 AM
ਮੁੰਬਈ— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੁਸਕਾਨ ਮਿਹਾਨੀ ਦੀ ਨਿੱਜੀ ਜ਼ਿੰਦਗੀ ''ਚ ਪਰੇਸ਼ਾਨੀਆਂ ਚੱਲ ਰਹੀਆਂ ਹਨ। ਇਸ ਸਟਾਰ ਨੇ 2013 ''ਚ ਤੁਸ਼ਾਲ ਸ਼ੋਭਾਨੀ ਨਾਲ ਵਿਆਹ ਕੀਤਾ ਸੀ। ਖ਼ਬਰਾਂ ਸਨ ਕਿ ਹੁਣ ਇਹ ਦੋਵੇਂ ਵੱਖ ਹੋ ਗਏ ਹਨ ਅਤੇ ਜਲਦੀ ਹੀ ਤਲਾਕ ਲੈ ਸਕਦੇ ਹਨ। ਸੂਤਰਾਂ ਮੁਤਾਬਕ ਮੁਸਕਾਨ ਨੇ ਕੁਝ ਦਿਨ ਪਹਿਲਾ ਪਤੀ ਦਾ ਘਰ ਛੱਡ ਦਿੱਤਾ ਹੈ। ਉਹ ਹੁਣ ਆਪਣੀ 20 ਮਹੀਨੇ ਦੀ ਬੇਟੀ ਮੰਨਤ ਨਾਲ ਵੱਖ ਰਹਿ ਰਹੀ ਹੈ। ਮੁਸਕਾਨ ਦੇ ਪਤੀ ਦਾ ਰਵੱਈਆ ਉਸ ਨਾਲ ਸਹੀ ਨਹੀਂ ਹੈ। ਉਹ ਬੁਰੇ ਤਰੀਕੇ ਨਾਲ ਉਸ ਨਾਲ ਗੱਲ ਕਰਦਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਤੁਸ਼ਾਲ ਨੂੰ ਉਸ ਦੇ ਰਵੱਈਏ ਕਰਕੇ ਇਕ ਵਾਰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ, ਪਰ ਉਸ ਦਾ ਜਵਾਬ ਨਹੀਂ ਆਇਆ। ਮੁਸਕਾਨ ਨੇ ਹਾਲ ਹੀ ''ਚ ਟੀ. ਵੀ. ਸ਼ੋਅ ''ਦਿਲ ਦੇਕੇ ਦੇਖੋ'' ਨਾਲ ਸੀਰੀਅਲਾਂ ''ਚ ਵਾਪਸੀ ਕਰ ਰਹੀ ਹੈ। ਇਸ ਤੋਂ ਇਲਾਵਾ ''ਦਿਲ ਮਿਲ ਗਏ'' ਅਤੇ ''ਜੁਗਨੀ ਚਲੀ ਜਲੰਧਰ'' ਵਰਗੇ ਸੀਰੀਅਲਾਂ ''ਚ ਕੰਮ ਕਰ ਚੁੱਕੀ ਹੈ।