ਰਾਹੁਲ ਗਾਂਧੀ ਦੀ ਬਾਇਓਪਿਕ ਦਾ ਟੀਜ਼ਰ ਰਿਲੀਜ਼ (ਵੀਡੀਓ)

Sunday, February 10, 2019 10:45 AM
ਰਾਹੁਲ ਗਾਂਧੀ ਦੀ ਬਾਇਓਪਿਕ ਦਾ ਟੀਜ਼ਰ ਰਿਲੀਜ਼ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਤੋਂ ਬਾਅਦ ਸਿਆਸੀ ਫਿਲਮਾਂ ਦੀ ਦੌੜ ਜਿਹੀ ਲੱਗ ਗਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਆਧਾਰਿਤ ਫਿਲਮ ਬਣਾਏ ਜਾਣ ਦੀ ਖਬਰ ਆਈ ਹੈ ਅਤੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਾਇਓਪਿਕ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। 'ਸੇਂਟ ਡ੍ਰੈਕੁਲਾ' ਅਤੇ 'ਕਾਮਾਸੂਤਰਾ 3ਡੀ' ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਰੂਪੇਸ਼ ਪੌਲ ਰਾਹੁਲ ਗਾਂਧੀ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ ਨੂੰ 'ਮਾਈ ਨੇਮ ਇਜ਼ ਰਾਗਾ' ਨਾਂ ਦਿੱਤਾ ਹੈ। 'ਰਾਗਾ ਰਾਹੁਲ ਗਾਂਧੀ' ਦੇ ਨਾਂ ਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਫਿਲਮਕਾਰ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਵੀ ਦਿਖਾਇਆ ਹੈ।


ਦੱਸ ਦਈਏ ਕਿ ਅਦਾਕਾਰ ਅਸ਼ਵਨੀ ਕੁਮਾਰ ਰਾਹੁਲ ਗਾਂਧੀ ਦਾ ਕਿਰਦਾਰ ਨਿਭਾਉਣਗੇ ਜਦੋਂਕਿ ਨਰਿੰਦਰ ਮੋਦੀ ਦੀ ਭੂਮਿਕਾ ਹਿਮਾਂਤ ਕਪਾਡੀਆ ਵੱਲੋਂ ਨਿਭਾਈ ਜਾਵੇਗੀ। 4 ਮਿੰਟ ਦੇ ਲੰਮੇ ਇਸ ਟੀਜ਼ਰ 'ਚ ਕਾਂਗਰਸ 'ਚ ਵਾਪਰੀਆਂ ਤਾਜ਼ਾ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। 'ਮਾਈ ਨੇਮ ਇਜ਼ ਰਾਗਾ' ਇਸੇ ਸਾਲ ਅਪ੍ਰੈਲ 'ਚ ਰਿਲੀਜ਼ ਕੀਤੀ ਜਾਵੇਗੀ।


Edited By

Sunita

Sunita is news editor at Jagbani

Read More