''ਨਾਗਿਨ 4'' ''ਚ ਹਿਨਾ ਨਾਲ ਨਜ਼ਰ ਆ ਸਕਦੇ ਨੇ ਵਿਵੇਕ ਦਹੀਆ

Tuesday, June 11, 2019 4:45 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰ ਵਿਵੇਕ ਦਹੀਆ ਹੁਣ 'ਨਾਗਿਨ 4' 'ਚ ਨਜ਼ਰ ਆ ਸਕਦੇ ਹਨ। ਇਸ ਸ਼ੋਅ ਦੇ ਲੀਡ ਰੋਲ ਲਈ ਪਹਿਲਾਂ ਹੀ ਹਿਨਾ ਖਾਨ ਦਾ ਨਾਂ ਚਰਚਾ 'ਚ ਹੈ। ਹਾਲ ਹੀ 'ਚ ਖਬਰ ਆ ਰਹੀ ਹੈ ਕਿ ਹਿਨਾ ਦੇ ਆਪੋਜ਼ਿਟ ਵਿਵੇਕ ਦਹੀਆ ਨਜ਼ਰ ਆ ਸਕਦੇ ਹਨ। ਵਿਵੇਕ ਇਸ ਤੋਂ ਪਹਿਲਾਂ 'ਕਯਾਮਤ ਕੀ ਰਾਤ' ਤੇ 'ਕਵਚ' ਵਰਗੇ ਸ਼ੋਅ 'ਚ ਕੰਮ ਕਰ ਚੁੱਕੇ ਹਨ। ਇਨ੍ਹਾਂ ਦੋਵੇਂ ਸ਼ੋਅਜ਼ 'ਚ ਵਿਵੇਕ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari
ਸੂਤਰਾਂ ਮੁਤਾਬਕ 'ਨਾਗਿਨ 4' ਦੇ ਲੀਡ ਕਿਰਦਾਰਾਂ ਲਈ ਮੇਕਰਸ ਕਈ ਨਾਵਾਂ 'ਤੇ ਵਿਚਾਰ ਕਰ ਰਹੇ ਹਨ। ਵਿਵੇਕ ਨੇ ਬਾਲਾਜੀ ਟੈਲੀਫਿਲਮਜ਼ ਦੇ ਕਈ ਸੀਰੀਅਲਜ਼ ਦਾ ਹਿੱਸਾ ਰਹਿ ਚੁੱਕੇ ਹਨ। ਇਸ ਲਈ ਉਨ੍ਹਾਂ ਦਾ ਨਾਂ ਟਾਪ ਲਿਸਟ 'ਚ ਸ਼ਾਮਲ ਹੈ। ਪਰ ਵਿਵੇਕ ਦਾਹੀਆ ਨੇ ਇਸ ਬਾਰੇ ਅਜੇ ਕੁਝ ਵੀ ਸ਼ੇਅਰ ਨਹੀਂ ਕੀਤਾ।ਜੇਕਰ ਵਿਵੇਕ ਇਸ ਸ਼ੋਅ ਲਈ ਫਾਈਨਲ ਹੁੰਦੇ ਹਨ ਤਾਂ ਇਨ੍ਹਾਂ ਦੋਵਾਂ ਦੀ ਜੋੜੀ 'ਨਾਗਿਨ 4' 'ਚ ਨਜ਼ਰ ਆ ਸਕਦੀ ਹੈ।ਦੱਸਣਯੋਗ ਹੈ ਕਿ ਵਿਵੇਕ ਦਹੀਆ ਇਕ ਮੰਨੇ-ਪ੍ਰਮੰਨੇ ਅਦਾਕਾਰ ਹਨ। ਉਹ ਮਸ਼ਹੂਰ ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੇ ਪਤੀ ਹਨ। ਵਿਵੇਕ ਦਿਵਿਆਂਕਾ ਨਾਲ ਪਹਿਲੀ ਵਾਰ 'ਯੇ ਹੈ ਮੁਹੱਬਤੇਂ' ਸੀਰੀਅਲ 'ਚ ਨਜ਼ਰ ਆਏ ਸਨ।


Edited By

Lakhan

Lakhan is news editor at Jagbani

Read More