ਫਿਲਮ ਰਿਵਿਊ : ''ਨਾਮ ਸ਼ਬਾਨਾ''

Thursday, March 30, 2017 1:04 PM
ਮੁੰਬਈ— ਨਿਰਮਾਤਾ ਸ਼ਿਵਮ ਨਾਇਰ ਨੇ ''ਆਹਿਸਤਾ ਆਹਿਸਤਾ'', ''ਮਹਾਰਥੀ'' ਅਤੇ ''ਭਾਗ ਜਾਨੀ'' ਵਰਗੀਆਂ ਫਿਲਮਾਂ ਕੀਤੀਆਂ ਹਨ। ਉਸ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਨੇ ਨੀਰਜ ਪਾਂਡੇ ਨੇ ਉਸ ਨੂੰ ਆਪਣੀ ਫਿਲਮ ''ਬੇਬੀ'' ਦੇ ਪ੍ਰੀਕੁਵਲ ਹੈ ''ਨਾਮ ਸ਼ਬਾਨਾ'' ਨੂੰ ਡਾਇਰੈਕਟ ਕਰਨ ਦੀ ਜਿੰਮੇਦਾਰੀ ਦਿੱਤੀ ਹੈ।
ਕਹਾਣੀ
ਇਸ ਫਿਲਮ ਦੀ ਕਹਾਣੀ ਮੁੰਬਈ ਦੀ ਰਹਿਣ ਵਾਲੀ ਸ਼ਬਾਨਾ (ਤਾਪਸੀ ਪਨੂੰ) ਦੀ ਹੈ, ਜੋ ਆਪਣੀ ਮਾਂ ਦੇ ਨਾਲ ਜਿੰਦਗੀ ਬਤਾਅ ਰਹੀ ਹੁੰਦੀ ਹੈ ਅਤੇ ਕੁਝ ਅਜਿਹੇ ਹਾਲਾਤ ਆ ਜਾਂਦੇ ਨੇ ਜਿਸ ਕਾਰਨ ਉਸ ਨੂੰ ਸਪੈਸ਼ਲ ਟਾਸਕ ਫੋਰਸ ਜੁਆਇਨ ਕਰਨਾ ਪੈ ਜਾਂਦਾ ਹੈ। ਇਸ ਤੋਂ ਬਾਅਦ ਤਸਕਰੀ ਕਰਨ ਵਾਲੇ ਗਿਰਹਿ ਦਾ ਸਾਹਮਣਾ ਕਰਨ ਦੇ ਲਈ ਉਹ ਆਪਣੇ ਆਪ ਨੂੰ ਤਿਆਰ ਕਰਦੀ ਹੈ। ਇਸ ਤਿਆਰੀ ''ਚ ਸਪੈਸ਼ਲ ਟਾਸਕ ਫੋਰਸ ਦੇ ਹੈਡ (ਮਨੋਜ ਵਾਜਪਈ) ਉਸ ਦੀ ਮਦਦ ਕਰਦੇ ਹਨ। ਸ਼ਬਾਨਾ ਨੂੰ ਨਿੱਜੀ ਕੰਮ ਦੇ ਲਈ ਗੋਆ ਤੇ ਪ੍ਰਫੈਸ਼ਨਲ ਕੰਮ ਲਈ ਮਲੇਸ਼ਿਆ ਜਾਣਾ ਪੈਂਦਾ ਹੈ। ਜਿੱਥੇ ਉਸ ਦੀ ਮਦਦ ਅਜੇ (ਅਕਸ਼ੇ ਕੁਮਾਰ) ਕਰਦਾ ਹੈ। ਟਾਸਕ ਫੋਰਸ ਦਾ ਕੰਮ ਤਸਕਰ ਮਿਖਾਇਲ ਨੂੰ ਲੱਭਣਾ ਹੈ ਜਿਸ ਦੇ ਲਈ ਪੂਰੀ ਯੋਜਨਾ ਬਣਾਈ ਜਾਂਦੀ ਹੈ।
ਕੀ ਹੈ ਖਾਸ ਫਿਲਮ ''ਚ
ਇਸ ਫਿਲਮ ਦੇ ਟਰਨਿੰਗ ਕਾਫੀ ਚੰਗੇ ਹਨ, ਜਿਸ ਕਾਰਨ ਇਹ ਫਿਲਮ ਤੁਹਾਨੂੰ ਬੰਨ੍ਹ ਕੇ ਰੱਖੇਗੀ। ਨਿਰਦੇਸ਼ਨ ਕਾਫੀ ਵਧੀਆ ਹੈ ਅਤੇ ਨਾਲ ਹੀ ਫਿਲਮ ਦੀ ਸਿਨੇਮਾਟੋਗ੍ਰਾਫੀ ਵੀ ਬੇਹਤਰੀਨ ਹੈ। ਫਾਈਟ ਸੀਨਸ ਜਬਰਦਸਤ ਨੇ ਅਤੇ ਵੱਖ-ਵੱਖ ਤਰ੍ਹਾਂ ਦੀ ਲੜਾਈ ਤੁਹਾਨੂੰ ਦੇਖਣ ਨੂੰ ਇਸ ਫਿਲਮ ''ਚ ਮਿਲੇਗੀ। ਅੱਕੀ ਦੀ ਮੌਜੂਦਗੀ ਫਿਲਮ ਨੂੰ ਹੋਰ ਦਿਲਚਸਪ ਬਣਾਉਂਦੀ ਹੈ, ਜਦੋਂ ਵੀ ਉਹ ਆਉਂਦੇ ਨੇ ਫਿਲਮ ਦੀ ਰਫਤਾਰ ਵੱਧ ਜਾਂਦੀ ਹੈ। ਤਾਪਸੀ ਪਨੂੰ ਨੇ ਸਹਿਜ ਅਦਾਕਾਰੀ ਕੀਤੀ ਹੈ ਅਤੇ ਕਿਰਦਾਰ ਨੂੰ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਹੈ। ਮਨੋਜ ਵਾਜਪਈ ਨੇ ਬਾਸ ਦੇ ਤੌਰ ''ਤੇ ਵਧੀਆ ਕੰਮ ਕੀਤਾ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਤਕਰੀਬਨ 30-35 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਰਿਕਵਰੀ ਕਰਨਾ ਕਾਫੀ ਆਸਾਨ ਦੱਸਿਆ ਜਾ ਰਿਹਾ ਹੈ। ਫਿਲਮ ਨੂੰ 3 ਸਟਾਰ ਦਿੱਤੇ ਜਾ ਸਕਦੇ। ਦਰਸ਼ਕਾਂ ਨੂੰ ਇਹ ਫਿਲਮ ਕਿੰਨੀ ਪਸੰਦ ਆਉਂਦੀ ਹੈ ਇਹ ਤਾਂ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।