ਨਛੱਤਰ ਗਿੱਲ ਦਾ ਸਿੰਗਲ ਟਰੈਕ ''ਪਹਿਲਾ ਪਿਆਰ'' ਰਿਲੀਜ਼, ਵੀਡੀਓ

Saturday, January 12, 2019 11:59 AM
ਨਛੱਤਰ ਗਿੱਲ ਦਾ ਸਿੰਗਲ ਟਰੈਕ ''ਪਹਿਲਾ ਪਿਆਰ'' ਰਿਲੀਜ਼, ਵੀਡੀਓ

ਜਲੰਧਰ (ਬਿਊਰੋ) : 'ਤੇਰੇ ਨਾਂ ਦੀ ਮਹਿੰਦੀ', 'ਦੂਰੀਆਂ', 'ਅੰਬਰਾਂ ਦੇ ਤਾਰੇ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਨਛੱਤਰ ਗਿੱਲ ਦਾ ਨਵਾਂ ਸਿੰਗਲ ਟਰੈਕ 'ਪਹਿਲਾ ਪਿਆਰ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਇੰਗਲੈਂਡ ਦੀ ਮਸ਼ਹੂਰ ਕੰਪਨੀ ਈ-ਥ੍ਰੀ ਯੂ. ਕੇ. ਵਲੋਂ ਰਿਲੀਜ਼ ਕੀਤਾ ਗਿਆ ਹੈ।


ਦੱਸ ਦਈਏ ਕਿ ਇਸ ਦੀ ਜਾਣਕਾਰੀ ਨਛੱਤਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦਿਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਅੰਬੀ ਤੇ ਦਿਲੀ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਗੀਤਕਾਰ ਭਿੰਦਰ ਖਾਨਪੁਰੀ ਵਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਵੀਡੀਓ ਡਾਇਰੈਕਟਰ ਟੀਮ ਜੈਕ ਸਰਵਣ ਨੇ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਹੈ। ਇਸ ਗੀਤ ਨੂੰ ਯੂਟਿਊਬ 'ਤੇ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਲਦ ਹੀ ਇਸ ਨੂੰ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।
 


Edited By

Sunita

Sunita is news editor at Jagbani

Read More