ਸਿਧਾਰਥ ਅਤੇ ਕੈਟਰੀਨਾ ਦੀ ''ਬਾਰ-ਬਾਰ ਦੇਖੋ'' ਦਾ ਗਾਣਾ ''ਨੱਚਦੇ ਨੇ ਸਾਰੇ'' ਹੋਇਆ ਰਿਲੀਜ਼

8/24/2016 5:57:56 PM

ਮੁੰਬਈ— ਨਿਤਿਆ ਮਹਿਰਾ ਦੀ ਫਿਲਮ ''ਬਾਰ-ਬਾਰ ਦੇਖੋ'' ਦਾ ਚੋਥਾ ਗਾਣਾ ''ਨੱਚਦੇ ਨੇ ਸਾਰੇ'' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ''ਤੇ ਫਿਲਮਾਇਆ ਗਿਆ।
ਫਿਲਮ ਨਿਰਮਾਤਾ ਕਰਨ ਜੌਹਰ ਨੇ ਟਵਿੱਟਰ ''ਤੇ ਇਸ ਗਾਣੇ ਦੀ ਵੀਡੀਓ ਪੋਸਟ ਕੀਤੀ ਹੈ। ਕਰਨ ਨੇ ਦੱਸਿਆ, '' ''ਦ ਵਿਆਹ ਸਟਾਰਰ'' ਕਰਨ ਦਾ ਵਿਆਹ ਵਾਲੇ ਗਾਣਿਆਂ ਨਾਲ ਸਬੰਧ ਹੁਣ ਤੱਕ ਕਾਫੀ ਵਧੀਆ ਰਿਹਾ ਹੈ। ਭਾਵੇਂ ਉਹ ''ਕਭੀ ਖੁਸ਼ੀ ਕਭੀ ਗਮ'' ਦਾ ''ਬੋਲੇ ਚੂੜੀਆਂ'' ਹੋਵੇ ਜਾਂ ''ਕਲ ਹੋ ਨਾ ਹੋ'' ਦਾ ''ਮਾਹੀ ਵੇ'' ਇਨ੍ਹਾਂ ਸਾਰਿਆਂ ਗਾਣਿਆਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।
ਇਸ ਗਾਣੇ ਨੂੰ ਕੰਪੋਜ਼ ਜਸਲੀਨ ਰਾਇਲ ਨੇ ਕੀਤਾ ਹੈ, ਨਾਲ ਹੀ ਗਾਣਿਆਂ ਨੂੰ ਅਵਾਜ਼ ਵੀ ਜਸਲੀਨ ਨੇ ਦਿੱਤੀ ਹੈ। ਜਸਲੀਨ ਨਾਲ ਗਾਣੇ ਨੂੰ ਹਰਸ਼ਦੀਪ ਕੌਰ ਅਤੇ ਸਿਧਾਰਥ ਮਹਾਦੇਵਨ ਨੇ ਗਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News