'ਨਾਢੂ ਖਾਂ' 'ਚ ਦਿਸੇਗੀ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਲਵ ਸਟੋਰੀ, ਕੱਲ ਰਿਲੀਜ਼ ਹੋਵੇਗਾ ਟਰੇਲਰ

Sunday, April 7, 2019 10:57 AM
'ਨਾਢੂ ਖਾਂ' 'ਚ ਦਿਸੇਗੀ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਲਵ ਸਟੋਰੀ, ਕੱਲ ਰਿਲੀਜ਼ ਹੋਵੇਗਾ ਟਰੇਲਰ

ਜਲੰਧਰ (ਬਿਊਰੋ) : 26 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਨਾਢੂ ਖਾਂ' 'ਚ ਹਰੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਜੋੜੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ 'ਨਾਢੂ ਖਾਂ' ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਦਰਸ਼ਕ ਬੇਸਬਰੀ ਨਾਲ 'ਨਾਢੂ ਖਾਂ' ਦੇ ਟਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਜੀ ਹਾਂ, ਹਾਲ ਹੀ 'ਚ ਹਰੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਦੱਸਿਆ ਹੈ ਕਿ 'ਨਾਢੂ ਖਾਂ' ਦਾ ਟਰੇਲਰ 8 ਅਪ੍ਰੈਲ ਯਾਨੀ ਕੀ ਕੱਲ ਆ ਰਿਹਾ ਹੈ।

ਦੱਸਣਯੋਗ ਹੈ ਕਿ 'ਨਾਢੂ ਖਾਂ' ਨੂੰ ਲੈ ਕੇ ਹਰੀਸ਼ ਵਰਮਾ ਕਾਫੀ ਉਤਸ਼ਾਹਿਤ ਹਨ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ 'ਨਾਢੂ ਖਾਂ' 'ਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਲਮ 'ਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਪਹਿਲਾਂ ਇੱਜ਼ਤ ਅਤੇ ਅਣਖ ਦੀ ਖਾਤਿਰ ਆਪਣੀ ਜ਼ਿੰਦਗੀ ਨੂੰ ਲੋਕ ਦਾਅ 'ਤੇ ਲਾ ਦਿੰਦੇ ਸਨ। 'ਨਾਢੂ ਖਾਂ' ਫਿਲਮ 'ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਕਮੇਡੀ ਅਤੇ ਡਰਾਮਾ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਕੁਝ ਦਿਨ ਪਹਿਲਾਂ ਫਿਲਮ ਦਾ ਗੀਤ 'ਮੁਲਤਾਨ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ 'ਨਾਢੂ ਖਾਂ' ਦਰਸ਼ਕਾਂ ਦੀ ਉਮੀਦ 'ਤੇ ਖਰੀ ਉਤਰੇਗੀ।
 


Edited By

Sunita

Sunita is news editor at Jagbani

Read More