ਦੁਨੀਆ ਭਰ ''ਚ ਰਿਲੀਜ਼ ਹੋਈ ਪੰਜਾਬੀ ਫਿਲਮ ''ਨਾਢੂ ਖਾਂ''

4/26/2019 10:21:44 AM

ਜਲੰਧਰ (ਬਿਊਰੋ) : ਪਹਿਲੀ ਵਾਰ ਪੰਜਾਬੀ ਸਿਨੇਮੇ 'ਚ ਜੱਟ ਟਿੰਕਾ ਹਰੀਸ਼ ਵਰਮਾ ਤੇ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਦੀ ਜੋੜੀ ਸਕ੍ਰੀਨ 'ਤੇ ਧਮਾਲ ਮਚਾਉਂਦੀ ਨਜ਼ਰ ਆਵੇਗੀ। ਜੀ ਹਾਂ, ਇਮਰਾਨ ਸ਼ੇਖ਼ ਵਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਨਾਢੂ ਖਾਂ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਹਹੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ 'ਚ ਹਨ। ਲਾਊਡ ਰੌਰ ਫਿਲਮਜ਼ ਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ' ਦੀ ਪੇਸ਼ਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਾਹੀਆ ਦੀ ਇਸ ਫਿਲਮ ਦਾ ਟਰੇਲਰ ਤੇ ਮਿਊਜ਼ਿਕ ਕਾਫੀ ਚਰਚਾ 'ਚ ਰਹੇ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਇਸ ਫਿਲਮ 'ਚ ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਧੂ, ਬਨਿੰਦਰ ਬੰਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਬੀਰ ਬੋਪਾਰਾਏ ਤੇ ਮਲਕੀਤ ਰੌਣੀ ਵਰਗੇ ਸਿਤਾਰੇ ਅਹਿਮ ਭੂਮਿਕਾ 'ਚ ਹਨ।
ਦੱਸ ਦਈਏ ਕਿ ਫਿਲਮ 'ਨਾਢੂ ਖਾਂ' 'ਚ ਦਰਸ਼ਕਾਂ ਨੂੰ 1940 ਦਾ ਦਹਾਕਾ ਦਿਖਾਇਆ ਗਿਆ ਹੈ। ਹਰੀਸ਼ ਵਰਮਾ ਨੂੰ ਇਸ ਫਿਲਮ 'ਚ ਦਰਸ਼ਕ ਇਕ ਵੱਖਰੇ ਹੀ ਅੰਦਾਜ਼ 'ਚ ਦੇਖਣਗੇ। ਪੰਜਾਬੀ ਸੱਭਿਆਚਾਰ ਦੇ ਰੀਤੀ-ਰਿਵਾਜਾਂ ਤੇ ਕਦਰਾਂ-ਕੀਮਤਾਂ ਨਾਲ ਲਿਬਰੇਜ਼ ਇਸ ਫਿਲਮ 'ਚ ਇਕ ਅਜਿਹੀ ਖੂਬਸੂਰਤ ਪ੍ਰੇਮ ਕਹਾਣੀ ਹੈ, ਜੋ ਹਰੇਕ ਦਰਸ਼ਕ ਦਾ ਦਿਲ ਜਿੱਤੇਗੀ। 'ਨਾਢੂ ਖਾਂ' ਦਾ ਮਿਊਜ਼ਿਕ ਗੁਰਮੀਤ ਸਿੰਘ, ਕੁਲਦੀਪ ਸ਼ੁਕਲਾ ਤੇ ਗੈਗ ਸਟੂਡੀਓ ਵਲੋਂ ਤਿਆਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News