ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫਿਲਮ 'ਨਾਢੂ ਖਾਂ'

4/25/2019 3:46:48 PM

ਜਲੰਧਰ (ਬਿਊਰੋ)— 26 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਨਾਢੂ ਖਾਂ' ਦੀ ਰਿਲੀਜ਼ਿੰਗ ਦੀਆਂ ਤਿਆਰੀਆਂ ਮੁਕੰਮਲ ਹਨ। ਇਹ ਫਿਲਮ ਜਿਥੇ ਪੰਜਾਬ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ, ਉਥੇ ਵਿਦੇਸ਼ਾਂ 'ਚ ਵੀ ਇਸ ਫਿਲਮ ਨੂੰ ਵੱਧ ਤੋਂ ਵੱਧ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

AustraliaPunjabKesari

North AmericaPunjabKesari

New ZealandPunjabKesari

UKPunjabKesari ਜ਼ਿਕਰਯੋਗ ਹੈ ਕਿ 'ਨਾਢੂ ਖਾਂ' ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।ਇਸ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬਨਿੰਦਰ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਤੇ ਚਾਚਾ ਬਿਸ਼ਨਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।'ਨਾਢੂ ਖਾਂ' ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News