15 ਅਪ੍ਰੈਲ ਨੂੰ ਰਿਲੀਜ਼ ਹੋਵੇਗਾ 'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ'

Saturday, April 13, 2019 2:51 PM
15 ਅਪ੍ਰੈਲ ਨੂੰ ਰਿਲੀਜ਼ ਹੋਵੇਗਾ 'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ'


ਜਲੰਧਰ (ਬਿਊਰੋ) — 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ' ਆਉਂਦੀ 15 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ 'ਨਾਢੂ ਖਾਂ' ਫਿਲਮ ਦੇ ਗੀਤ 'ਸ਼ਰਬਤੀ ਅਖੀਆਂ' ਨੂੰ ਸੁਖਜਿੰਦਰ ਸਿੰਘ ਬੱਬਲ ਨੇ ਕਲਮਬੱਧ ਕੀਤਾ ਹੈ, ਜਦੋਂ ਕਿ ਗੀਤ ਸੰਗੀਤ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 'ਸ਼ਰਬਤੀ ਅੱਖੀਆਂ' ਇਕ ਰੋਮਾਂਟਿਕ ਗੀਤ ਹੈ। ਇਸ ਗੀਤ ਨੂੰ 'ਵ੍ਹਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈੱਨਲ 'ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ 'ਨਾਢੂ ਖਾਂ' ਫਿਲਮ ਵਿਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਲੀਡ ਰੋਲ ਵਿਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ, ਬਨਿੰਦਰ ਬੰਨੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਵਿੰਦਰ ਕੌਰ ਅਤੇ ਚਾਚਾ ਬਿਸ਼ਨਾ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Edited By

Lakhan

Lakhan is news editor at Jagbani

Read More