ਰੂਮ ਮੇਟ ਨੇ ਮਾਂ ਨਾਲ ਮਿਲ ਕੇ ਟੀ. ਵੀ. ਅਦਾਕਾਰਾ ’ਤੇ ਕੀਤਾ ਜਾਨਲੇਵਾ ਹਮਲਾ

Thursday, August 29, 2019 1:26 PM
ਰੂਮ ਮੇਟ ਨੇ ਮਾਂ ਨਾਲ ਮਿਲ ਕੇ ਟੀ. ਵੀ. ਅਦਾਕਾਰਾ ’ਤੇ ਕੀਤਾ ਜਾਨਲੇਵਾ ਹਮਲਾ

ਮੁੰਬਈ (ਬਿਊਰੋ) — ਟੀ. ਵੀ. ਸ਼ੋਅ ‘ਨਾਮਕਰਨ’ ਫੇਮ ਨਲਿਨੀ ਨੇਗੀ ਨਾਲ ਉਸ ਦੀ ਰੂਮ ਮੇਟ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਨਲਿਨੀ ਦਾ ਦੋਸ਼ ਹੈ ਕਿ ਜਦੋਂ ਉਸ ਨੇ ਆਪਣੀ ਰੂਮ ਮੇਟ ਪ੍ਰੀਤੀ ਰਾਣਾ ਤੇ ਉਸ ਦੀ ਮਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਤਾਂ ਦੋਵਾਂ ਨੇ ਮਿਲ ਕੇ ਮੈਨੂੰ ਕੁੱਟਿਆ। ਦੱਸ ਦਈਏ ਕਿ ਇਸ ਕੁੱਟਮਾਰ ’ਚ ਅਦਾਕਾਰਾ ਦੇ ਚਿਹਰੇ ’ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਅਦਾਕਾਰਾ ਨੇ ਓਸ਼ੀਵਾੜਾ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। ਅਦਾਕਾਰਾ ਮੁਤਾਬਕ, ਉਹ ਤੇ ਪ੍ਰੀਤੀ ਪਹਿਲਾ ਇਕੱਠੀਆਂ ਰਹਿੰਦੀਆਂ ਸਨ ਪਰ ਫਿਰ ਨਲਿਨੀ ਨੇ ਇਕੱਲੇ ਓਸ਼ੀਵਾੜਾ ਸ਼ਿਫਟ ਹੋਣ ਦਾ ਫੈਸਲਾ ਲਿਆ। ਹਾਲ ਹੀ ’ਚ ਪ੍ਰੀਤੀ ਨੇ ਉਸ ਨਾਲ ਫਿਰ ਤੋਂ ਸਪੰਰਕ ਕੀਤਾ ਅਤੇ ਦੱਸਿਆ ਕਿ ਉਸ ਕੋਲ ਰਹਿਣ ਲਈ ਘਰ ਨਹੀਂ ਹੈ। ਪ੍ਰੀਤੀ ਨੇ ਬੇਨਤੀ ਵੀ ਕੀਤੀ ਕਿ ਕੁਝ ਦਿਨ ਨਲਿਨੀ ਉਸ ਨੂੰ ਆਪਣੇ ਘਰ ’ਚ ਰੱਖ ਲਵੇ ਤਾਂ ਕਿ ਉਦੋਂ ਤੱਕ ਉਹ ਕੋਈ ਹੋਰ ਘਰ ਲੱਭ ਸਕੇ। ਪ੍ਰੀਤੀ ਕੁਝ ਦਿਨ ਨਲਿਨੀ ਨਾਲ ਰਹੀ ਵੀ ਸੀ ਪਰ ਇਸੇ ਦੌਰਾਨ ਨਲਿਨੀ ਨੇ ਪ੍ਰੀਤੀ ਨੂੰ ਘਰ ਖਾਲੀ ਕਰਨ ਲਈ ਆਖ ਦਿੱਤਾ, ਕਿਉਂਕਿ ਉਸ ਦੇ ਮਾਤਾ-ਪਿਤਾ ਕੁਝ ਦਿਨ ਰਹਿਣ ਲਈ ਆਉਣ ਵਾਲੇ ਸਨ।

India Tv - Naamkaran actress Nalini Negi files FIR against roommate Preeti Rana and her mother for brutally beating her 

ਨਲਿਨੀ ਨੇ ਦੱਸਿਆ, ‘‘ਜਦੋਂ ਮੈਂ ਪ੍ਰੀਤੀ ਨੂੰ ਕਿਹਾ ਕਿ ਉਹ ਘਰ ਖਾਲੀ ਕਰ ਦੇਵੇ ਤਾਂ ਉਹ ਮਨ ਗਈ ਸੀ ਪਰ ਕੁਝ ਦਿਨ ਬਾਅਦ ਉਸ ਦੀ ਮਾਂ ਵੀ ਉਥੇ ਰਹਿਣ ਆ ਗਈ। ਮੈਨੂੰ ਲੱਗਾ ਸ਼ਾਇਦ ਉਹ ਘਰ ਸ਼ਿਫਟ ਕਰਵਾਉਣ ਆਏ ਹਨ। ਪਿਛਲੇ ਹਫਤੇ ਜਦੋਂ ਮੈਂ ਜਿਮ ਜਾ ਰਹੀ ਸੀ ਤਾਂ ਪ੍ਰੀਤੀ ਦੀ ਮਾਂ ਨੇ ਮੇਰੇ ਨਾਲ ਅਚਾਨਕ ਹੀ ਲੜਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਪ੍ਰੀਤੀ ਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਗਲਤ ਤਰੀਕੇ ਨਾਲ ਗੱਲ ਕਰ ਰਹੀ ਹਾਂ। ਇਸ ਤੋਂ ਬਾਅਦ ਪ੍ਰੀਤੀ ਨੇ ਮੈਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਕੋਸ਼ਿਸ਼ ਕੀਤੀ ਕੀ ਮੈਂ ਉਸ ਨੂੰ ਕੁਝ ਸਮਝਾ ਸਕਾਂ ਪਰ ਇੰਨੇ ’ਚ ਦੋਵਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪ੍ਰੀਤੀ ਤੇ ਉਸ ਦੀ ਮਾਂ ਦੀ ਕੋਸ਼ਿਸ਼ ਸੀ ਕਿ ਉਹ ਮੇਰਾ ਚਿਹਰਾ ਖਰਾਬ ਕਰਨ, ਕਿਉਂਕਿ ਮੈਂ ਇਕ ਅਦਾਕਾਰਾ ਹਾਂ। ਫਿਲਹਾਲ ਨਲਿਨੀ ਦੇ ਮਾਤਾ-ਪਿਤਾ ਉਨ੍ਹਾਂ ਦੇ ਨਾਲ ਹਨ।
 


Edited By

Sunita

Sunita is news editor at Jagbani

Read More