'ਨਮਸਤੇ...' ਦੇ ਨਿਰਮਾਤਾ 'ਇਸ਼ਕਜ਼ਾਦੇ' ਦੀ ਟੀਮ ਲਈ ਕਰਨਗੇ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ

10/17/2018 5:46:25 PM

ਮੁੰਬਈ (ਬਿਊਰੋ)— 'ਇਸ਼ਕਜ਼ਾਦੇ' 'ਚ ਡੈਬਿਊ ਕਰਨ ਤੋਂ ਬਾਅਦ 'ਨਮਸਤੇ ਇੰਗਲੈਂਡ' ਨਾਲ ਲੋਕਪ੍ਰਿਯ ਜੋੜੀ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦੋਹਾਂ ਦੀ ਸਿਜ਼ਲਿੰਗ ਕੈਮਿਸਟਰੀ ਨੂੰ ਧਿਆਨ 'ਚ ਰੱਖਦੇ ਹੋਏ ਨਿਰਦੇਸ਼ਕ ਵਿਪੁਲ ਅਮ੍ਰਤਲਾਲ ਸ਼ਾਹ ਮੁਤਾਬਕ ਨਮਸਤੇ ਫਰੈਂਚਾਇਜ਼ੀ ਨੂੰ ਹੁੰਗਾਰਾ ਦੇਣ ਲਈ ਅਰਜੁਨ ਤੇ ਪਰਿਣੀਤੀ ਦੀ ਜੋੜੀ ਪਰਫੈਕਟ ਹੈ। ਹੁਣ ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਨਮਸਤੇ ਇੰਗਲੈਂਡ' ਦੇ ਨਿਰਮਾਤਾਵਾਂ ਨੇ 'ਇਸ਼ਕਜ਼ਾਦੇ' ਦੀ ਟੀਮ ਲਈ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕਰਨ ਦਾ ਫੈਸਲਾ ਲਿਆ, ਜਿਸ ਲਈ ਉਨ੍ਹਾਂ ਅਰਜੁਨ ਤੇ ਪਰਿਣੀਤੀ ਦੀ ਅਹਿਮ ਜੋੜੀ ਦਿੱਤੀ ਹੈ।

ਪੰਜਾਬ ਤੇ ਯੂਰਪ ਦੀ ਪਿਛੋਕੜ 'ਤੇ ਅਧਾਰਤ ਵਿਪੁਲ ਅਮ੍ਰਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਤਾਜ਼ਾ ਕਹਾਣੀ ਹੈ ਜਿਸ 'ਚ ਦੋ ਵਿਅਕਤੀ ਪਰਮ ਤੇ ਜਸਮੀਤ ਦੀ ਜੀਵਨ ਯਾਤਰਾ ਨੂੰ ਦਿਖਾਇਆ ਗਿਆ ਹੈ। ਫਿਲਮ ਦੇ ਟਰੇਲਰ 'ਚ ਰੋਮਾਂਸ, ਡਰਾਮਾ ਅਤੇ ਦਿਲ ਟੁੱਟਣ ਦਾ ਦਰਦ ਦਿਖਾਇਆ ਗਿਆ, ਜਿਸ ਨੂੰ ਦੇਖਣ ਤੋਂ ਬਾਅਦ ਸਾਡੇ ਦਿਮਾਗ 'ਚ ਕਈ ਸਵਾਲ ਪੈਦਾ ਹੁੰਦੇ ਹਨ ਕਿ ਤੁਸੀ ਪਿਆਰ 'ਚ ਕਿਸ ਹੱਦ ਤੱਕ ਜਾ ਸਕਦੇ ਹੋ?

ਇਸ ਮਜ਼ੇਦਾਰ ਫਿਲਮ ਨੂੰ ਪੰਜਾਬ 'ਚ 100 ਵੱਖ-ਵੱਖ ਥਾਵਾਂ 'ਤੇ ਫਿਲਮਾਇਆ ਗਿਆ ਹੈ ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਹੁੰਦੀ ਹੈ ਜਿਸ ਤੋਂ ਬਾਅਦ ਢਾਕਾ ਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਅਤੇ ਅੰਤ 'ਚ  ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ। ਫਿਲਮ ਦੀ ਮੁੱਖ ਜੋੜੀ ਅਰਜੁਨ ਤੇ ਪਰਿਣੀਤੀ ਆਪਣੇ ਮਜ਼ਾਕੀਆ ਸੁਭਾਅ ਅਤੇ ਦਮਦਾਰ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਦੀ ਦਿਲਚਸਪੀ ਬਣਾਈ ਰੱਖਦੇ ਹਨ। ਵਿਪੁਲ ਅਮ੍ਰਤਲਾਲ ਸ਼ਾਹ ਵਲੋਂ ਨਿਰਮਿਤ ਅਤੇ ਨਿਰਦੇਸ਼ਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਜ਼ ਮਿਲ ਕੇ ਪੇਨ ਫਿਲਮ ਅਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ। ਅਰਜੁਨ ਤੇ ਪਰਿਣੀਤ ਅਭਿਨੈ ਫਿਲਮ 18 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News