ਤਨੁਸ਼੍ਰੀ ਮਾਮਲੇ 'ਚ ਪੁਲਸ ਨੇ ਨਾਨਾ ਪਾਟੇਕਰ ਖਿਲਾਫ ਸ਼ੁਰੂ ਕੀਤੀ ਜਾਂਚ

10/12/2018 1:10:25 PM

ਮੁੰਬਈ(ਬਿਊਰੋ)— ਮੁੰਬਈ ਪੁਲਸ ਨੇ ਫਿਲਮ ਅਭਿਨੇਤਾ ਨਾਨਾ ਪਾਟੇਕਰ ਖਿਲਾਫ ਅਦਾਕਾਰਾ ਤਨੁਸ਼੍ਰੀ ਦੱਤਾ ਵਲੋਂ ਦਿੱਤੀ ਗਈ 10 ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਤਨੁਸ਼੍ਰੀ ਦੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਓਸ਼ੀਵਰਾ ਥਾਣੇ ਪੁਲਸ ਨੇ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਲਈ ਸੀ। ਜਾਂਚ ਦੇ ਦਾਇਰੇ 'ਚ ਡਾਂਸ ਡਾਇਰੈਕਟਰ ਗਣੇਸ਼ ਆਚਾਰੀਆ ਤੇ ਦੋ ਹੋਰਨਾਂ ਲੋਕਾਂ ਨੂੰ ਵੀ ਰੱਖਿਆ ਗਿਆ ਹੈ, ਜਿਨ੍ਹਾਂ ਦੇ ਨਾਂ ਤਨੁਸ਼੍ਰੀ ਨੇ ਆਪਣੀ ਸ਼ਿਕਾਇਤ 'ਚ ਦਿੱਤੇ ਹਨ।

पुलिस स्टेशन पहुंची तनुश्री दत्ता, चेहरे पर दिखा कमाल का आत्मविश्वास, देखें तस्वीरें

ਪੁਲਸ ਦਾ ਕਹਿਣਾ ਹੈ ਕਿ ਉਹ ਨਾਨਾ ਪਾਟੇਕਰ ਤੇ ਤਿੰਨਾਂ ਲੋਕਾਂ ਨੂੰ ਸੰਮਨ ਭੇਜਣ ਤੋਂ ਪਹਿਲਾਂ ਇਸ ਮਾਮਲੇ ਦੇ ਸਾਰੇ ਗਵਾਹਾਂ ਦਾ ਬਿਆਨ ਦਰਜ ਕਰੇਗੀ। ਇਕ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਜਾਂਚ ਹਾਲੇ ਸ਼ੁਰੂਆਤੀ ਦੌਰ 'ਚ ਹੈ ਅਤੇ ਸਾਨੂੰ 10 ਸਾਲ ਪੁਰਾਣੇ ਮਾਮਲੇ ਦੀ ਪੁਸ਼ਟੀ ਕਰਨ ਲਈ ਸਾਰੇ ਤੱਥਾਂ ਦੀ ਤਸਦੀਕ ਕਰਨੀ ਹੋਵੇਗੀ। ਉਧਰ ਐੱਨ. ਸੀ. ਪੀ. ਨੇ ਪਾਟੇਕਰ ਖਿਲਾਫ ਲੱਗੇ ਦੋਸਾਂ 'ਚ ਪਾਰਦਰਸ਼ੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਸ਼ਨੀਵਾਰ ਨੂੰ ਅਭਿਨੇਤਾ ਨਾਨਾ ਪਾਟੇਕਰ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਦਾ ਦੋਸ਼ ਹੈ ਕਿ 2008 'ਚ ਇਕ ਫਿਲਮ ਦੇ ਸੈੱਟ 'ਤੇ ਨਾਨਾ ਪਾਟੇਕਰ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ ਸੀ। ਐਡੀਸ਼ਨਲ ਪੁਲਸ ਕਮਿਸ਼ਨਰ (ਪੱਛਮੀ) ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖਿਲਾਫ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅਜੇ ਤੱਕ ਇਸ ਮਾਮਲੇ 'ਚ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਤਨੁਸ਼੍ਰੀ ਨੇ 10 ਸਾਲ ਪਹਿਲਾਂ ਹੋਏ ਵਿਵਾਦ 'ਤੇ ਇਕ ਵਾਰ ਫਿਰ ਗੱਲ ਕਰਕੇ ਸੁਰਖੀਆਂ 'ਚ ਬਣੀ ਹੋਈ ਹੈ। ਤਨੁਸ਼੍ਰੀ ਨੇ ਸਾਲ 2008 'ਚ ਨਾਨਾ ਪਾਟੇਕਰ 'ਤੇ ਛੇੜਛਾੜ ਦੇ ਇਲਜ਼ਾਮ ਲਾਏ ਸਨ। ਇਕ ਵਾਰ ਫਿਰ ਇੰਟਰਵਿਊ 'ਚ ਇਸ ਬਾਰੇ ਗੱਲ ਕਰਕੇ ਉਹ ਮੀਡੀਆ 'ਚ ਆ ਗਈ ਹੈ। ਤਾਨੁਸ਼੍ਰੀ ਦਾ ਕਹਿਣਾ ਹੈ, ''ਫਿਲਮ 'ਹੋਰਨ ਓਕੇ ਪਲੀਜ਼' ਦੇ ਸਮੇਂ ਨਾਨਾ ਨੇ ਮੇਰੇ ਨਾਲ ਗਲਤ ਵਿਵਾਹ ਕੀਤਾ ਸੀ। ਇਸ ਬਾਰੇ ਉਸ ਨੇ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਵੀ ਦੱਸਿਆ ਸੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News