Movie Review : 'ਨਾਨੂ ਕੀ ਜਾਨੂ'

4/20/2018 6:47:00 PM

ਮੁੰਬਈ (ਬਿਊਰੋ)— ਫਰਾਜ਼ ਹੈਦਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਨਾਨੂ ਕੀ ਜਾਨੂ' ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਅਭੈ ਦਿਓਲ, ਪਤਰਲੇਖਾ, ਰਾਜੇਸ਼ ਸ਼ਰਮਾ, ਮਨੂ ਰਿਸ਼ੀ ਚੱਢਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਦਦਦ ਸਰਟੀਫਿਕੇਟ ਮਿਲਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਦਿੱਲੀ ਦੇ ਰਹਿਣ ਵਾਲੇ ਨਾਨੂ (ਅਭੈ ਦਿਓਲ) ਦੀ ਹੈ, ਜਿਸਦਾ ਕੰਮ ਲੋਕਾਂ ਦੇ ਮਕਾਨ ਗਲਤ ਤਰੀਕੇ ਨਾਲ ਹਥਿਆਉਣ ਦਾ ਹੈ। ਇਸ ਕੰਮ 'ਚ ਨਾਨੂ ਦੀ ਮਦਦ ਉਸਦੇ ਬਾਕੀ ਦੋਸਤ ਵੀ ਕਰਦੇ ਹਨ। ਨਾਨੂ ਦੀ ਜ਼ਿੰਦਗੀ 'ਚ ਬਦਲਾਅ ਉਸ ਦਿਨ ਸ਼ੁਰੂ ਹੋ ਜਾਂਦਾ ਹੈ ਜਦੋਂ ਉਸਦੀ ਜਾਨੂ ਊਫ ਸਿੱਦੀ (ਪਤਰਲੇਖਾ) ਦੀ ਐਂਟਰੀ ਹੁੰਦੀ ਹੈ। ਨਾਨੂ ਜਿਸ ਫਲੈਟ 'ਚ ਰਹਿੰਦਾ ਹੈ, ਉਸ 'ਚ ਕਈ ਤਰ੍ਹਾਂ ਦੀਆਂ ਘਟਨਾਵਾਂ ਸ਼ੁਰੂ ਜਾਂਦੀਆਂ ਹਨ ਜਿਸ ਨੂੰ ਦੇਖ ਕੇ ਉਹ ਡਰ ਜਾਂਦਾ ਹੈ। ਇਕ ਸਮੇਂ 'ਚ ਕਿਸੇ ਨੂੰ ਡਰਾ ਕੇ ਫਲੈਟ ਹਥਿਆਉਣ ਦਾ ਕੰਮ ਕਰਨ ਵਾਲਾ ਨਾਨੂ, ਹੁਣ ਭੂਤ ਤੋਂ ਡਰਨ ਲੱਗਦਾ ਹੈ। ਕਹਾਣੀ 'ਚ ਨਾਨੂ ਦੀ ਮਾਂ ਅਤੇ ਜਾਨੂ ਦੇ ਪਿਤਾ ਦੀ ਵੀ ਮੌਜੂਦਗੀ ਹੁੰਦੀ ਹੈ ਜਿਸ ਦੇ ਨਾਲ ਹੀ ਬਹੁਤ ਸਾਰੇ ਮੋੜ ਆਉਂਦੇ ਹਨ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਕਮਜ਼ੋਰ ਕੜੀਆਂ
ਟਰੇਲਰ ਦੇਖਣ ਤੋਂ ਬਾਅਦ ਲੱਗ ਰਿਹਾ ਸੀ ਕਿ ਫਿਲਮ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ ਪਰ ਫਿਲਮ 'ਚ ਅਜਿਹਾ ਕੁਝ ਨਹੀਂ ਸੀ। ਫਿਲਮ ਦੀ ਕਹਾਣੀ ਕਾਫੀ ਕਮਜ਼ੋਰ ਸੀ ਅਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਸਨ, ਉਹ ਵੀ ਕਾਫੀ ਨਿਰਾਸ਼ਾ ਜਨਕ ਹਨ। ਉਝੰ ਤਾਂ ਫਿਲਮ ਹਾਰਰ ਕਾਮੇਡੀ ਹੈ ਪਰ ਫਿਲਮ 'ਚ ਬਹੁਤ ਘੱਟ ਪਲ ਹਨ ਜਿਸ 'ਚ ਤੁਹਾਨੂੰ ਡਰ ਲੱਗਦਾ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 10 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਵੀਕੈਂਡ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News