ਇਸ ਅਦਾਕਾਰਾ ਦੀ ਮਾਂ ਕ੍ਰਿਸ਼ਚਨ ਤੇ ਪਿਤਾ ਪਾਕਿਸਤਾਨੀ, ਕਰੀਅਰ ਲਈ ਛੱਡ ਚੁੱਕੀ ਹੈ ਬੁਆਏਫ੍ਰੈਂਡ

10/20/2017 1:39:42 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਰਾਕਸਟਾਰ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਨਰਗਿਸ ਫਾਖਰੀ ਦਾ ਅੱਜ 38ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 20 ਅਕਤੂਬਰ 1979 ਨੂੰ ਹੋਇਆ ਸੀ। ਨਰਗਿਸ ਨੇ ਸਾਈਕੋਲਾਜੀ ਤੇ ਫਾਈਨ ਆਰਟ 'ਚ ਡਿਗਰੀ ਹਾਸਲ ਕੀਤੀ ਹੈ। ਹਾਲਾਂਕਿ ਇਹ ਡਿਗਰੀ ਉਨ੍ਹਾਂ ਨੇ ਆਪਣੀ ਮਾਂ ਦੇ ਕਹਿਣ 'ਤੇ ਲਈ ਸੀ ਪਰ ਉਹ ਹਮੇਸ਼ਾ ਤੋਂ ਮਾਡਲਿੰਗ ਕਰਨਾ ਚਾਹੁੰਦੀ ਸੀ। 2005 'ਚ ਉਨ੍ਹਾਂ ਨੇ ਫਾਈਨਲੀ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ। ਕਾਫੀ ਸੰਘਰਸ਼ ਤੋਂ ਬਾਅਦ ਨਰਗਿਸ ਨੇ ਮਾਡਲਿੰਗ 'ਚ ਆਪਣੀ ਜਗ੍ਹਾ ਬਣਾਈ।

PunjabKesari

ਇਸ ਦੌਰਾਨ ਉਹ ਹਰ ਦੇਸ਼ 'ਚ ਘੱਟ ਤੋਂ ਘੱਟ ਤਿੰਨ ਮਹੀਨੇ ਰਹੀ, ਜਿੱਥੇ ਉਹ ਮਾਡਲਿੰਗ ਦੌਰਾਨ ਗਈ। ਅਸਲ 'ਚ ਨਰਗਿਸ ਨੂੰ ਟ੍ਰੈਵਲਿੰਗ ਦਾ ਬਹੁਤ ਸ਼ੌਕ ਹੈ। ਉਹ ਅੱਧੀ ਦੁਨੀਆ ਘੁੰਮ ਚੁੱਕੀ ਹੈ। ਜਾਣਕਾਰੀ ਮੁਤਾਬਕ ਨਰਗਿਸ ਦਾ ਜਨਮ ਨਿਊਯਾਰਕ 'ਚ ਹੋਇਆ ਸੀ। ਜਦੋਂ ਉਹ 7 ਸਾਲ ਦੀ ਸੀ, ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਨਰਗਿਸ ਦੀ ਮਾਂ ਮੇਰੀ ਚੇਕ ਕ੍ਰਿਸ਼ਚਨ ਹੈ, ਜਦਕਿ ਉਨ੍ਹਾਂ ਦੇ ਪਿਤਾ ਮੁਹੰਮਦ ਫਾਖਰੀ ਪਾਕਿਸਤਾਨੀ ਹੈ। ਨਰਗਿਸ ਆਪਣੇ ਰਿਲੇਸ਼ਨਸ਼ਿਪ ਦੇ ਬਾਰੇ 'ਚ ਇਕ ਇੰਟਰਵਿਊ 'ਚ ਕਹਿ ਚੁੱਕੀ ਹੈ, ''ਮੈਂ ਆਪਣੇ ਸਾਬਕਾ ਬੁਆਏਫ੍ਰੈਂਡ ਨੂੰ ਨਾਈਟ ਕਲੱਬ 'ਚ ਮਿਲੀ ਸੀ। 6 ਮਹੀਨਿਆਂ ਤੱਕ ਡੇਟ ਕਰਨ ਤੋਂ ਬਾਅਦ ਅਸੀਂ ਪਿਆਰ 'ਚ ਪੈ ਗਏ ਸੀ।

PunjabKesari

ਉਸ ਨੇ ਮੇਰੀ ਮਾਂ ਦੇ ਸਾਹਮਣੇ ਮੇਰੇ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਪਰ ਮੈਂ ਇਸ ਲਈ ਰਾਜ਼ੀ ਨਹੀਂ ਸੀ। ਮੈਂ ਲਾਈਫ 'ਚ ਕੁਝ ਕਰਨਾ ਚਾਹੁੰਦੀ ਸੀ। ਮੈਨੂੰ ਦੁਨੀਅਭਰ ਦੀ ਸੈਰ ਕਰਨੀ ਸੀ। ਮੈਂ ਆਪਣਾ ਸਾਮਾਨ ਪੈਕ ਕੀਤਾ ਤੇ ਨਿਕਲ ਗਈ। ਮੈਂ ਚਾਂਸ ਲਿਆ ਤਾਂ ਅੱਜ ਬਾਲੀਵੁੱਡ ਸਟਾਰ ਬਣ ਗਈ। ਵਿਆਹ ਦੇ ਬਾਰੇ 'ਚ ਨਰਗਿਸ ਵੱਖਰੇ ਖਿਆਲ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ, ''ਮੈਂ ਆਜ਼ਾਦ ਮਹਿਲਾ ਹਾਂ। ਆਪਣਾ ਕਮਾਉਂਦੀ ਹਾਂ, ਪੜ੍ਹੀ-ਲਿਖੀ ਹਾਂ। ਮੈਨੂੰ ਨਹੀਂ ਲੱਗਦਾ ਕਿ ਵਿਆਹ ਜ਼ਰੂਰੀ ਹੈ। ਮੈਂ ਜ਼ਿੰਦਗੀ 'ਚ ਕਈ ਅਣਹੈਪੀ ਮੈਰਿਡ ਕੱਪਲ ਨੂੰ ਦੇਖਿਆ ਹੈ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਨਰਗਿਸ ਮਾਡਲਿੰਗ ਦੌਰਾਨ ਆਪਣਾ ਸਰਨੇਮ ਇਸਤੇਮਾਲ ਨਹੀਂ ਕਰਦੀ ਸੀ। ਉਹ ਕਈ ਸਪੈਨਿਸ਼ ਲੋਕਾਂ ਵਿਚਕਾਰ ਪਲੀ-ਵਧੀ ਹੈ, ਉਹ ਨਰਗਿਸ ਨੂੰ ਪਿਆਰ ਨਾਲ ਨਲਗਸ ਬੁਲਾਉਂਦੇ ਸਨ, ਜਿਸ ਦਾ ਅਰਥ ਹੈ ਗੁਸਤਾਖੀ। ਫਿਲਮਾਂ 'ਚ ਆਉਣ ਤੋਂ ਬਾਅਦ ਨਰਗਿਸ ਨੇ ਆਪਣਾ ਪੂਰਾ ਨਾਂ ਇਸਤੇਮਾਲ ਕੀਤਾ। ਨਰਗਿਸ ਨੇ ਫਿਲਮ 'ਰਾਕਸਟਾਰ' ਕਰਨ ਤੋਂ ਪਹਿਲਾਂ ਕੋਈ ਬਾਲੀਵੁੱਡ ਫਿਲਮ ਨਹੀਂ ਦੇਖੀ ਸੀ। ਉਨ੍ਹਾਂ ਨੂੰ ਹਿੰਦੀ ਵੀ ਨਹੀਂ ਆਉਂਦੀ ਸੀ। ਉਨ੍ਹਾਂ ਨੇ ਟ੍ਰੇਨਿੰਗ ਲੈ ਕੇ ਆਪਣੀ ਹਿੰਦੀ ਠੀਕ ਕੀਤੀ ਸੀ। ਹੁਣ ਨਰਗਿਸ ਫ੍ਰੀ ਟਾਈਮ 'ਚ ਬਾਲੀਵੁੱਡ ਫਿਲਮਾਂ ਦੇਖਦੀ ਹੈ। ਨਰਗਿਸ ਦੀ ਅਗਲੀ ਬਾਲੀਵੁੱਡ ਫਿਲਮ ਕਿਹੜੀ ਹੈ, ਫਿਲਹਾਲ ਇਹ ਤੈਅ ਨਹੀਂ ਹੈ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News