ਅੱਧੀ ਉਮਰ ਦੀਆਂ ਇਨ੍ਹਾਂ ਹਸੀਨਾਵਾਂ ਨਾਲ ਜਦੋਂ ਨਸੀਰੂਦੀਨ ਹੋਏ ਇੰਟੀਮੇਟ, ਦਿੱਤੇ ਬੋਲਡ ਸੀਨ
7/20/2017 1:05:09 PM
ਮੁੰਬਈ— ਬਾਲੀਵੁੱਡ ਅਦਾਕਾਰਾ ਨਸੀਰੂਦੀਨ ਸ਼ਾਹ ਅੱਜ 68 ਸਾਲ ਦੇ ਹੋ ਗਏ ਹਨ। 20 ਜੁਲਾਈ 1949 ਨੂੰ ਬਾਰਾਬੰਕੀ, ਉੱਤਰ ਪ੍ਰਦੇਸ਼ 'ਚ ਜਨਮੇ ਨਸੀਰ ਦੇ ਪਿਤਾ ਆਰਮੀ ਅਫਸਰ ਸਨ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਰਟ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨਸੀਰ ਨੇ 1971 'ਚ ਨੈਸ਼ਨਲ ਆਫ ਡਰਾਮਾ ਨਾਲ ਐਕਟਿੰਗ ਦਾ ਕੋਰਸ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਖੂਬ ਨਾਂ ਕਮਾਇਆ। ਨਸੀਰ ਨੇ ਫਿਲਮਾਂ 'ਚ ਹਰ ਤਰ੍ਹਾਂ ਦੇ ਰੋਲ ਕੀਤੇ। ਇੱਥੋਂ ਤੱਕ ਕਿ ਇਸੇ ਸਾਲ ਆਈ ਫਿਲਮ 'ਬੇਗਮ ਜਾਨ' 'ਚ ਨਸੀਰ ਖੁਦ ਤੋਂ ਅੱਧੀ ਉਮਰ ਦੀ ਹੀਰੋਇਨ ਮਿਸ਼ਟੀ (29) ਨਾਲ ਰੋਮਾਂਸ ਕਰਦੇ ਦਿਖੇ ਸਨ।
ਜਾਣਕਾਰੀ ਮੁਤਾਬਕ ਫਿਲਮ 'ਚ ਮਿਸ਼ਟੀ ਨੇ ਟੀਨਏਜ ਗਰਲ ਸ਼ਬਨਮ ਦਾ ਕਿਰਦਾਰ ਨਿਭਾਇਆ ਹੈ, ਜੋ ਪਰਿਵਾਰ ਨੂੰ ਖੋਣ ਤੋਂ ਬਾਅਦ 'ਬੇਗਮ ਜਾਨ' ਦੇ ਕੋਠੇ 'ਤੇ ਸ਼ਰਨ ਲੈਂਦੀ ਹੈ।
ਇਸ ਦੌਰਾਨ ਇਕ ਸਮਾਂ ਅਜਿਹਾ ਵੀ ਆਉਂਦਾ ਹੈ, ਜਦੋਂ ਸ਼ਬਨਮ ਨੂੰ ਵੱਧ ਉਮਰ ਦੇ ਰਾਜੇ (ਨਸੀਰੂਦੀਨ) ਨਾਲ ਇੰਟੀਮੇਟ ਹੋਣਾ ਪੈਂਦਾ ਹੈ। ਨਸੀਰ ਅਸਲ ਜ਼ਿੰਦਗੀ 'ਚ ਉਨ੍ਹਾਂ ਤੋਂ 38 ਸਾਲ ਵੱਡੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ