B''Day Spl : ਇੰਝ ਜਾਗੀ ਨਸੀਰੂਦੀਨ ਸ਼ਾਹ ਦੇ ਦਿਲ ''ਚ ਐਕਟਿੰਗ ਕਰਨ ਦੀ ਚਾਹਤ

7/20/2019 1:12:35 PM

ਨਵੀਂ ਦਿੱਲੀ (ਬਿਊਰੋ) — ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦਾ ਜਨਮ 20 ਜੁਲਾਈ 1949 ਨੂੰ ਬਾਰਾਬੰਕੀ 'ਚ ਹੋਇਆ ਸੀ। ਨਸੀਰੂਦੀਨ ਨੇ ਫਿਲਮ ਇੰਡਸਟਰੀ ਤੇ ਥਿਏਟਰ ਨੂੰ, ਜਿਹੜਾ ਯੋਗਦਾਨ ਦਿੱਤਾ ਹੈ ਉਹ ਅਨਿਸ਼ਕ ਹੈ। ਉਨ੍ਹਾਂ ਨੇ 80 ਦੇ ਦਹਾਕੇ 'ਚ ਪੈਰੇਲਲ ਸਿਨੇਮਾ 'ਚ ਸ਼ਾਨਦਾਰ ਕਿਰਦਾਰ ਕੀਤੇ ਅਤੇ ਕੁਝ ਸਾਲਾਂ 'ਚ ਹੀ ਇੰਡਸਟਰੀ ਦੇ ਸਭ ਤੋਂ ਪ੍ਰਭਾਵਸ਼ਾਲੀ ਐਕਟਰ ਬਣ ਗਏ। ਉਨ੍ਹਾਂ ਦਾ ਇਹ ਸਫਰ ਹਾਲੇ ਤੱਕ ਕਾਇਮ ਹੈ। ਆਓ ਜਾਣਦੇ ਹਾਂ ਨਸੀਰੂਦੀਨ ਦੇ ਉਹ ਕਿੱਸੇ, ਜਿੰਨ੍ਹੇ ਨੇ ਐਕਟਿੰਗ ਪ੍ਰਤੀ ਉਨ੍ਹਾਂ ਦੀ ਰੁਚੀ ਨੂੰ ਵਧਾਇਆ :-

PunjabKesari

ਬਚਪਨ 'ਚ ਸਨ ਸ਼ਰਮੀਲੇ ਸੁਭਾਅ ਦੇ
ਦਰਅਸਲ ਬਚਪਨ 'ਚ ਨਸੀਰੂਦੀਨ ਸ਼ਾਹ ਸ਼ਰਮੀਲੇ ਸੁਭਾਅ ਦੇ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਬੋਰਿੰਗ ਸੀ। ਉਹ ਪੜਾਈ 'ਚ ਵੀ ਬਹੁਤੇ ਚੰਗੇ ਨਹੀਂ ਸਨ। ਉਨ੍ਹਾਂ ਨੇ 'ਦਿ ਅਨੁਪਮ ਖੇਰ ਸ਼ੋਅ- ਕੁਛ ਭੀ ਹੋ ਸਕਦਾ ਹੈ' 'ਚ ਇਹ ਕਿੱਸਾ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਬਚਪਨ 'ਚ ਮੈਂ ਕਿਸੇ ਵੀ ਚੀਜ਼ 'ਚ ਚੰਗਾ ਨਹੀਂ ਸੀ। ਮੈਨੂੰ ਸਿਰਫ ਲਿਟਰੇਚਰ 'ਚ ਦਿਲਚਸਪੀ ਸੀ। 

PunjabKesari

ਸ਼ੋਅ ਦਾ ਪਿਆ ਜ਼ਿੰਦਗੀ 'ਤੇ ਖਾਸ ਪ੍ਰਭਾਵ
ਦੱਸ ਦਈਏ ਕਿ ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਦੇ ਪੱਲੇ ਹੋਰ ਕੋਈ ਵੀ ਸਬਜੈਕਟ ਨਹੀਂ ਪੈਂਦਾ ਸੀ ਪਰ ਉਨ੍ਹਾਂ ਨੇ ਜਦੋਂ ਜਾਫਰੀ ਕੈਂਡਲ ਦਾ ਇਕ ਸ਼ੋਅ ਦੇਖਿਆ ਤਾਂ ਉਹ ਉਸ ਦੇ ਅਭਿਨੈ ਤੋਂ ਕਾਫੀ ਪ੍ਰਭਾਵਿਤ ਹੋਏ। ਜਾਫਰੀ, ਸੇਕਸਪੀਅਰ ਦੇ ਇਕ ਸ਼ੋਅ 'ਤੇ ਕੰਮ ਕਰ ਰਹੇ ਸਨ।

PunjabKesari

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਾਫਰੀ ਇਕ ਪਲ 'ਚ ਹੀ ਰੰਗ-ਰੂਪ ਬਦਲਤੇ ਸਨ, ਇਹ ਦੇਖਣਾ ਉਨ੍ਹਾਂ ਲਈ ਕਾਫੀ ਰੋਚਕ ਹੁੰਦਾ ਸੀ। ਇਥੋਂ ਨਸੀਰੂਦੀਨ ਦੇ ਮਨ 'ਚ ਐਕਟਿੰਗ ਕਰਨ ਦੇ ਖਿਆਲ ਨੇ ਦਸਤਕ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਦਾ ਐਕਟਰ ਦਿਸਣ ਲੱਗਾ।

PunjabKesari

ਇੰਝ ਬਣੇ ਫਿਲਮਾਂ ਦਾ ਹਿੱਸਾ
ਇਸ ਤੋਂ ਬਾਅਦ ਨਸੀਰੂਦੀਨ ਸ਼ਾਹ ਨੇ ਐਕਟਰ ਬਣਨ ਦੀ ਜੱਦੋਜਹਿਦ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ 'ਨੈਸ਼ਨਲ ਸਕੂਲ ਆਫ ਡਰਾਮਾ' ਤੇ 'ਫਿਲਮ ਐਂਡ ਟੇਲੀਵਿਜ਼ਨ ਇੰਸਟੀਟਿਊਚ ਆਫ ਇੰਡੀਆ' 'ਚ ਤਾਲੀਮ ਹਾਸਲ ਕੀਤੀ। ਇਸ ਤੋਂ ਬਾਅਦ ਉਹ ਕਈ ਸੁਪਰਹਿੱਟ ਫਿਲਮ ਦਾ ਹਿੱਸਾ ਬਣੇ। 

PunjabKesari

ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਹਨ ਕੰਮ 
ਉਨ੍ਹਾਂ ਨੇ 'ਸਪਰਸ਼', 'ਪਾਰ', 'ਅਲਬਰਟ ਪਿੰਟੋ ਨੂੰ ਗੁੱਸਾ ਕਿਉਂ ਆਤਾ ਹੈ', 'ਜਾਨੇ ਭੀ ਦੋ ਯਾਰੋਂ', 'ਬਾਜ਼ਾਰ' ਵਰਗੀਆਂ ਫਿਲਮ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਹ 'ਏ ਵੈਡਨੇਸਡੇ', 'ਇਸ਼ਕੀਆ' ਅਤੇ 'ਫਾਈਡਿੰਗ ਫੈਨੀ' 'ਚ ਵੀ ਆਪਣੇ ਅਭਿਨੈ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਇਕ ਕਾਮੇਡੀਅਨ, ਲੀਡ ਐਕਟਰ, ਵਿਲੇਨ ਅਤੇ ਸਪੋਰਟਿਰਵ ਕਿਰਦਾਰ 'ਚ ਵੀ ਬਖੂਬੀ ਕੰਮ ਕੀਤਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News