ਜਦੋਂ ਆਪਣੇ ਤੋਂ 15 ਸਾਲ ਵੱਡੀ ਲੜਕੀ ਨਾਲ ਨਸੀਰੂਦੀਨ ਬੱਝੇ ਸਨ ਵਿਆਹ ਦੇ ਬੰਧਨ 'ਚ, ਤਾਂ ਹੋਇਆ ਸੀ ਕੁਝ ਅਜਿਹਾ

7/20/2017 4:55:08 PM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਹਿੰਦੀ ਫਿਲਮਾਂ ਦੇ ਪ੍ਰਸਿੱਧ ਸਿਤਾਰਿਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਫਿਲਮ ਇੰਡਸਟਰੀ ਦਾ ਵਿਚ ਅਦਾਕਾਰੀ ਦਾਤ ਇੱਕ ਨਵਾਂ ਪੈਮਾਨਾ ਕਿਹਾ ਜਾਵੇ ਤਾਂ ਸ਼ਾਇਦ ਹੀ ਕਿਸੇ ਨੂੰ ਕੋਈ ਐਤਰਾਜ਼ ਹੋਵੇਗਾ। ਨਸੀਰ ਦੀ ਕਾਬਲੀਅਤ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਿਨੇਮਾ ਦੀਆਂ ਦੋਵਾਂ ਹੀ ਧਰਾਵਾਂ ਵਿਚ ਉਨ੍ਹਾਂ ਦੀ ਕਾਮਯਾਬੀ ਦਾ ਝੰਡਾ ਬੁਲੰਦ ਹੈ। ਮੇਨਸਟ੍ਰੀਮ ਸਿਨੇਮਾ ਵਿਚ ਨਸੀਰੂਦੀਨ ਸ਼ਾਹ ਦੇ ਸਫਰ ਦੀ ਸ਼ੁਰੂਆਤ ਕੀਤੀ।

PunjabKesari

1980 ਵਿੱਚ ਆਈ ਫਿਲਮ 'ਹਮ ਪਾਂਚ' ਤੋਂ ਫਿਲਮ ਭਾਵੇ ਕਮਰਸ਼ੀਅਲ ਸੀ ਪਰ ਸੀ ਦਮਦਾਰ ਸੀ। 20 ਜੁਲਾਈ 1950 ਨੂੰ ਉਤਰ ਪ੍ਰਦੇਸ਼ ਦੇ ਬਾਰਾਬਾਂਕੀ ਵਿਚ ਜਨਮੇ ਨਸੀਰੂਦੀਨ ਸ਼ਾਹ ਨੇ ਸਿਖਿਆ ਅਜ਼ਮੇਰ ਅਤੇ ਨੈਨੀਤਾਲ ਤੋਂ ਲਈ। ਉਸ ਤੋਂ ਬਾਅਦ ਉਨ੍ਹਾਂ ਨੇ ਸਨਾਤਨ ਦੀ ਪੜਾਈ ਆਲੀਗੜ੍ਹ ਮੁਸਲਿਮ ਵਿਸ਼ਵਵਿਦਆਲੇ ਤੋਂ ਕਤੀ। ਸਾਲ 1971 ਵਿਚ ਅਭਿਨੇਤਾ ਬਣਨ ਦਾ ਸਪਨਾ ਲਏ ਉਨ੍ਹਾਂ ਨੇ ਦਿੱਲੀ ਦੇ ਨੈਸ਼ਨਲ ਸਕੂਲ ਆਫ ਡ੍ਰਾਮਾ ਵਿਚ ਦਾਖਲਾ ਲਿਆ।

PunjabKesari
ਜਦੋਂ ਉਨ੍ਹਾਂ ਦੀ ਮੁਲਾਕਾਤ ਨਿਰਮਾਤਾ ਅਤੇ ਨਿਰਦੇਸ਼ਕ ਸ਼ਿਆਮ ਬੇਨੇਗਲ ਦੇ ਨਾਲ ਹੋਈ ਤਾਂ ਉਹ ਉਨ੍ਹਾਂ ਦਿਨਾਂ ਵਿਚ ਫਿਲਮ ਨਿਸ਼ਾਤ ਬਣਾਉਣ ਦੀ ਤਿਆਰੀ ਕਰ ਰਹੇ ਸਨ। ਇਸ ਮੁਲਾਕਾਤ ਦੇ ਦੌਰਾਨ ਬੇਨੇਗਲ ਨੇ ਨਸੀਰੂਦੀਨ ਨੂੰ ਉਭਰਦੇ ਹੋਏ ਸਿਤਾਰੇ ਦੇ ਤੌਰ ਤੇ ਦੇਖਿਆ 100 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕਰ ਚੁੱਕੇ ਨਸੀਰੂਦੀਨ ਕਿਸੇ ਵੀ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੂੰ ਫਿਲ਼ਮ ਇੰਡਸਟਰੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਰਤਨ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਨ ਦੇ ਨਾਲ ਨਵਾਜਿਆ ਜਾ ਚੁੱਕਾ ਹੈ।

PunjabKesari
ਪਰਸਨਲ ਲਾਈਫ ਰਹੀ ਬਹੁਤ ਹੀ ਦਿਲਚਸਪ

ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਨਸੀਰੂਦੀਨ ਜਦੋਂ 20 ਸਾਲ ਦੇ ਸਨ ਤਾਂ ਉਨ੍ਹਾਂ ਨੇ ਆਪਣੇ ਤੋਂ 15 ਸਾਲ ਵੱਡੀ ਮਨਾਰਾ ਸਿਕਰੀ ਦੇ ਨਾਲ ਵਿਆਹ ਕਰਵਾਇਆ ਸੀ। ਮਨਾਰਾ ਨੂੰ ਪਰਵੀਨ ਮੁਰਾਦ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਜਦੋਂ ਨਸੀਰ ਨੇ ਮਨਾਰਾ ਦੇ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ ਤਾਂ ਉਨ੍ਹਾਂ ਨੂੰ ਘਰ ਵਾਲਿਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਮਨਾਰਾ ਨਸੀਰੂ ਤੋਂ 15 ਸਾਲ ਵੱਡੀ ਸੀ ਨਾਲ ਹੀ ਉਸ ਦਾ ਪਹਿਲਾਂ ਵਿਆਹ ਹੋ ਚੁੱਕਿਆ ਸੀ।

PunjabKesari

ਉਸ ਦਾ ਇਕ ਬੱਚਾ ਵੀ ਸੀ। ਘਰ ਵਾਲਿਆਂ ਦੇ ਮਨਾ ਕਰਨ ਤੇ ਵੀ ਨਸੀਰੂਦੀਨ ਨਹੀਂ ਮੰਨੇ ਉਨ੍ਹਾਂ ਨੇ ਮਨਾਰਾ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ 1 ਸਾਲ ਤੋਂ ਹੀ ਦੋਵਾਂ ਦੇ ਇਕ ਬੇਟੀ ਹੋਈ ਉਨ੍ਹਾਂ ਦੀ ਬੇਟੀ ਹਾਲੇ ਇਕ ਸਾਲ ਦੀ ਵੀ ਨਹੀਂ ਹੋਈ ਸੀ ਕਿ ਦੋਵਾਂ ਵਿਚ ਅਨਬਨ ਸ਼ੁਰੂ ਹੋ ਗਈ ਅਤੇ ਉਹ ਵੱਖਰੇ ਰਹਿਣ ਲੱਗੇ।ਪਰ ਨਿਕਾਹਨਾਮਾਂ ਵਿਚ ਦਰਜ਼ ਮੇਹਰ ਦੀ ਰਕਮ ਨਾ ਚੁਕਾਉਂਣ ਦੇ ਕਾਰਨ ਨਸੀਰ ਮਨਾਰਾ ਨੂੰ ਤਲਾਕ ਨਹੀਂ ਦੇ ਪਾਏ।1982 ਤੱਕ ਨਸੀਰੂ ਮੇਹਰ ਦੀ ਰਕਮ ਜੁਟਾਉਂਦੇ ਰਹੇ ਅਤੇ ਫਿਰ ਉਨ੍ਹਾਂ ਨੇ ਮਨਾਰਾ ਨੂੰ ਤਲਾਕ ਦੇ ਦਿੱਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News