ਸਮਾਜਿਕ ਮੁੱਦਿਆਂ 'ਤੇ ਬਣੀ ਫਿਲਮ 'ਤਾਲਾ ਤੇ ਕੁੰਜੀ' ਨੂੰ ਮਿਲਿਆ ਨੈਸ਼ਨਲ ਐਵਾਰਡ

8/12/2019 3:59:12 PM

ਨਵੀਂ ਦਿੱਲੀ (ਬਿਊਰੋ) — '66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ' ਦਾ ਐਲਾਨ ਹੋ ਚੁੱਕਾ ਹੈ। ਸਮਾਜਿਕ ਮੁੱਦਿਆਂ 'ਤੇ ਬਣੀ ਫਿਲਮ 'ਤਾਲਾ ਤੇ ਕੁੰਜੀ' ਨੂੰ 66ਵੇਂ ਰਾਸ਼ਟਰੀ ਫਿਲਮ ਐਵਾਰਡ 'ਚ ਨੈਸ਼ਨਲ ਐਵਾਰਡ ਨਾਲ ਨਵਾਜਿਆ ਗਿਆ ਹੈ। ਦੱਸ ਦਈਏ ਕਿ ਡਾਇਰੈਕਟਰ ਸ਼ਿਲਪਾ ਗੁਲਾਟੀ ਤੇ ਡਾਇਰੈਕਟਰ ਡਾਕਟਰ ਸਿਮਰਦੀਪ ਸਿੰਘ ਦੀ ਇਸ ਫਿਲਮ 'ਚ ਨਸ਼ੇ ਵਰਗੇ ਅਹਿਮ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਇਸ ਫਿਲਮ 'ਚ ਨਸ਼ਾ ਛੁਡਾਉਣ ਵਾਲੇ ਸੈਂਟਰਾਂ 'ਚ ਰਹਿੰਦੇ ਲੋਕਾਂ ਦੇ ਹਾਲਾਤਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਨਸ਼ਾ ਛਡਾਓ ਸੈਂਟਰ 'ਚ ਆਉਣ ਤੋਂ ਬਾਅਦ ਨਸ਼ੇੜੀਆਂ ਦੀਆਂ ਜ਼ਿੰਦਗੀ 'ਚ ਕੀ ਬਦਲਾਅ ਆਉਂਦੇ ਹਨ, ਇਹ ਸਭ ਇਸ ਫਿਲਮ 'ਚ ਬੇਹੱਦ ਸੁਚੱਜੇ ਢੰਗ ਨਾਲ ਦਿਖਾਇਆ ਗਿਆ ਹੈ।

ਦੱਸਣਯੋਗ ਹੈ ਕਿ ਉਂਝ ਤਾਂ ਹਰ ਸਾਲ ਨੈਸ਼ਨਲ ਐਵਾਰਡ ਜੇਤੂ ਦਾ ਐਲਾਨ ਅਪ੍ਰੈਲ 'ਚ ਕੀਤਾ ਜਾਂਦਾ ਹੈ ਪਰ ਇਸ ਸਾਲ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ। ਹਰ ਸਾਲ ਵਿਭਿੰਨ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਲਈ ਰਾਸ਼ਟਰੀ ਪੁਰਸਕਾਰ ਘੋਸ਼ਿਤ ਕੀਤੇ ਜਾਂਦੇ ਹਨ। ਇਸ ਦੇ ਤਹਿਤ ਬੈਸਟ ਫਿਲਮ, ਬੈਸਟ ਡਾਇਰੈਕਸ਼ਨ, ਬੈਸਟ ਪ੍ਰੋਡਕਸ਼ਨ, ਸਾਮਾਜਿਕ ਸੰਦੇਸ਼, ਗਾਇਕ, ਗੀਤ ਤੇ ਗੀਤਕਾਰੀ ਦੀਆਂ ਸ਼੍ਰੇਣੀਆਂ 'ਚ ਨਾਮਜ਼ਦਗੀ ਕੀਤੇ ਜਾਂਦੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News