ਕਪਿਲ ਦੇ ਸ਼ੋਅ ’ਚ ਅਰਚਨਾ ਨਾਲੋਂ 12 ਗੁਣਾਂ ਮਹਿੰਗਾ ਸੀ ਸਿੱਧੂ

Saturday, March 2, 2019 12:32 PM
ਕਪਿਲ ਦੇ ਸ਼ੋਅ ’ਚ ਅਰਚਨਾ ਨਾਲੋਂ 12 ਗੁਣਾਂ ਮਹਿੰਗਾ ਸੀ ਸਿੱਧੂ

ਮੁੰਬਈ (ਬਿਊਰੋ) — ਅਰਚਨਾ ਪੂਰਨ ਸਿੰਘ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲਿਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਵਧੀਆ ਪੈਸੇ ਵੀ ਮਿਲ ਰਹੇ ਹਨ। ਸ਼ੋਅ 'ਚ ਉਨ੍ਹਾਂ ਦਾ ਕੰਮ ਕੁਮੈਂਟ ਕਰਨਾ, ਦਰਸ਼ਕਾਂ ਨੂੰ ਚੀਅਰ ਕਰਨਾ, ਫਨੀ ਲਾਈਨਸ ਬੋਲਣਾ ਤੇ ਸ਼ੋਅ 'ਚ ਆਉਣ ਵਾਲੇ ਸੈਲੀਬ੍ਰਿਟੀਜ਼ ਨੂੰ ਖੁਸ਼ ਕਰਨਾ ਹੈ। ਇਸ ਸ਼ੋਅ ਲਈ ਉਨ੍ਹਾਂ ਨੂੰ 2 ਕਰੋੜ ਰੁਪਏ ਮਿਲਦੇ ਹਨ। ਇਹ ਪੈਸਾ ਉਨ੍ਹਾਂ ਨੂੰ 20 ਐਪੀਸੋਡ ਲਈ ਦਿੱਤਾ ਜਾਵੇਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਤੋਂ 12 ਗੁਣਾ ਜ਼ਿਆਦਾ ਰਕਮ ਵਸੂਲਦੇ ਸਨ। 
ਸੂਤਰਾਂ ਮੁਤਾਬਕ, ਅਰਚਨਾ ਚੈਨਲ ਨਾਲ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਜੁੜੀ ਹੈ। ਪੁਰਾਣੇ ਸ਼ੋਅ 'ਕਾਮੇਡੀ ਸਰਕਸ' 'ਚ ਉਨ੍ਹਾਂ ਨੂੰ ਪੂਰੇ ਸੀਜ਼ਨ ਲਈ 2 ਕਰੋੜ ਰੁਪਏ ਦਿੱਤੇ ਗਏ ਸਨ। ਇਸ ਲਈ ਚੈਨਲ ਨੇ ਇਸ ਸ਼ੋਅ ਲਈ ਵੀ ਇਹੀ ਅਮਾਊਂਟ ਦੇਣ ਦੀ ਪੇਸ਼ਕਸ਼ ਕੀਤੀ, ਜਿਸ 'ਤੇ ਉਹ ਤਿਆਰ ਹੋ ਗਏ। ਹਾਲਾਂਕਿ ਉਨ੍ਹਾਂ ਨੇ ਸ਼ੋਅ ਸਿਰਫ 20 ਐਪੀਸੋਡ ਲਈ ਸਾਈਨ ਕੀਤਾ ਹੈ। 

ਕਿੰਨੇ ਪੈਸੇ ਵਸੂਲਦੇ ਹਨ ਬਾਕੀ ਕਲਾਕਾਰ

ਭਾਰਤੀ ਸਿੰਘ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਸ਼ੋਅ 'ਤਿੱਤਲੀ ਯਾਦਵ' ਦਾ ਕਿਰਦਾਰ ਪਲੇਅ ਕਰਦੀ ਹੈ। ਉਹ ਐਪੀਸੋਡ ਲਈ 8 ਲੱਖ ਰੁਪਏ ਲੈਂਦੀ ਹੈ।

ਕੀਕੂ ਸ਼ਰਦਾ : ਕੀਕੂ ਸ਼ਰਦਾ ਸ਼ੋਅ 'ਚ 'ਬੱਚਾ ਯਾਦਵ' ਦਾ ਕਿਰਦਾਰ ਨਿਭਾਉਂਦੇ ਹਨ। ਕੀਕੂ ਪ੍ਰਤੀ ਐਪੀਸੋਡ 5-6 ਲੱਖ ਰੁਪਏ ਤੱਕ ਚਾਰਜ ਕਰਦੇ ਹਨ।

ਕ੍ਰਿਸ਼ਣਾ ਅਭਿਸ਼ੇਕ : ਮਸ਼ਹੂਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਪਹਿਲਾਂ ਕਪਿਲ ਸ਼ਰਮਾ ਦੇ ਕੌਮਪੀਟੀਟਰ ਸਨ ਪਰ ਅੱਜ ਇਕੱਠੇ ਕੰਮ ਕਰ ਰਹੇ ਹਨ। ਉਹ ਸ਼ੋਅ 'ਚ ਸਪਨਾ ਦਾ ਕਿਰਦਾਰ ਨਿਭਾਉਂਦੇ ਹਨ। ਉਨ੍ਹਾਂ ਨੂੰ 9-10 ਲੱਖ ਰੁਪਏ ਪ੍ਰਤੀ ਐਪੀਸੋਡ ਮਿਲਦਾ ਹੈ। 

ਰੋਸ਼ੇਲ ਰਾਏ : ਕਪਿਲ ਸ਼ਰਮਾ ਸ਼ੋਅ 'ਚ ਰੋਸ਼ੇਲ 5 ਤੋਂ 10 ਮਿੰਟ ਦਾ ਅਪੀਯਰੈਂਸ ਦਿੰਦੀ ਹੈ। ਇਸ ਲਈ ਉਸ ਨੂੰ ਪ੍ਰਤੀ ਐਪੀਸੋਡ 1 ਲੱਖ ਮਿਲਦਾ ਹੈ।

ਸੁਮੋਨਾ ਚਕਰਵਰਤੀ : ਪਿਛਲੇ ਸ਼ੋਅ 'ਚ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੁਮੋਨਾ ਇਸ ਸ਼ੋਅ ਕੰਮ ਕਰਦੀ ਨਜ਼ਰ ਆਉਂਦੀ ਹੈ। ਉਹ ਪ੍ਰਤੀ ਐਪੀਸੋਡ 2 ਤੋਂ 3 ਲੱਖ ਰੁਪਏ ਲੈਂਦੀ ਹੈ।


Edited By

Sunita

Sunita is news editor at Jagbani

Read More