ਕਪਿਲ ਦੇ ਸ਼ੋਅ ''ਚ ਸਿੱਧੂ ਦੀ ਵਾਪਸੀ ਲਈ ਚੈਨਲ ਨੇ ਕੀਤੀ ਚਲਾਕੀ

3/13/2019 4:29:48 PM

ਮੁੰਬਈ (ਬਿਊਰੋ) — ਕਪਿਲ ਸ਼ਰਮਾ ਦਾ ਸ਼ੋਅ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਕਾਫੀ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕਪਿਲ ਦੇ ਸ਼ੋਅ ਨੂੰ ਬਾਈਕਾਟ ਕਰਨ ਦਾ ਟਰੈਂਡ ਵੀ ਚਲਾਇਆ ਸੀ। ਉਥੇ ਹੀ ਸਿੱਧੂ ਦੀ ਜਗ੍ਹਾ ਜੱਜ ਦੀ ਕੁਰਸੀ 'ਤੇ ਅਰਚਨਾ ਪੂਰਨ ਸਿੰਘ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਅਜਿਹੇ ਅੰਦਾਜ਼ੇ ਲਾਏ ਜਾਣ ਲੱਗੇ ਕਿ ਸਿੱਧੂ ਨੂੰ ਸ਼ੋਅ 'ਚੋਂ ਹਟਾ ਦਿੱਤਾ ਗਿਆ ਹੈ ਹਾਲਾਂਕਿ ਨਾ ਤਾਂ ਚੈਨਲ ਤੇ ਨਾ ਹੀ ਕਪਿਲ ਵਲੋਂ ਕੋਈ ਅਜਿਹਾ ਆਧਿਕਾਰਿਕ ਐਲਾਨ ਕੀਤਾ ਗਿਆ। 

ਸਿੱਧੂ ਦੇ ਬਿਆਨ ਤੋਂ ਬਾਅਦ ਲੋਕਾਂ ਦਾ ਚੜ੍ਹਿਆ ਸੀ ਪਾਰਾ

ਪੁਲਵਾਮਾ ਹਮਲੇ ਤੋਂ ਬਾਅਦ ਲੋਕਾਂ 'ਚ ਵੀ ਗੁੱਸਾ ਸੀ, ਅਜਿਹੇ 'ਚ ਜਦੋਂ ਸਿੱਧੂ ਨੇ ਬਿਆਨ ਦਿੱਤਾ ਤਾਂ ਉਨ੍ਹਾਂ ਨੂੰ ਅਕ ਤਰ੍ਹਾਂ ਸ਼ੋਅ ਤੋਂ ਦੂਰ ਹੀ ਰੱਖਿਆ ਗਿਆ। ਹੁਣ ਅਜਿਹਾ ਲੱਗ ਰਿਹਾ ਹੈ ਕਿ ਸੋਅ 'ਚ ਸਿੱਧੂ ਦੀ ਵਾਪਸੀ ਹੋ ਚੁੱਕੀ ਹੈ। ਐਤਵਾਰ ਨੂੰ ਪ੍ਰਸਾਰਿਤ ਐਪੀਸੋਡ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਕਿ ਦਰਸ਼ਕ ਵੀ ਇਕ ਵਾਰ ਧੋਖਾ ਖਾ ਗਏ। ਦਰਅਸਲ, ਸ਼ੋਅ 'ਚ ਇਸ ਹਫਤੇ ਸਾਲ 1983 ਵਰਲਡ ਕੱਪ ਜਿੱਤਣ ਵਾਲੀ ਟੀਮ ਪਹੁੰਚੀ।

ਨਵਜੋਤ ਸਿੱਧੂ ਦੀ ਘਾਟ ਨੂੰ ਹਰਭਜਨ ਸਿੰਘ ਨੇ ਕੀਤਾ ਪੂਰਾ

ਕੀਕੂ ਸ਼ਾਰਦਾ ਨੇ ਨਵਜੋਤ ਸਿੰਘ ਸਿੱਧੂ ਦੀ ਘਾਟ ਨੂੰ ਪੂਰਾ ਕੀਤਾ। ਦਰਅਸਲ ਸਿੱਧੂ ਦੀ ਜਗ੍ਹਾ ਕੁਰਸੀ 'ਤੇ ਹਰਭਜਨ ਸਿੰਘ ਬੈਠੇ ਸਨ। ਬੱਚਾ ਯਾਦਵ ਦਾ ਕਿਰਦਾਰ ਨਿਭਾ ਰਹੇ ਕੀਕੂ ਹਰਭਜਨ ਨੂੰ ਦੇਖ ਕੇ ਆਖਦੇ ਹਨ ਕਿ 'ਸਿੱਧੂ ਜੀ ਥੋੜੇ ਛੋਟੇ ਦਿਖ ਰਹੇ ਹਨ।''

ਕੀਕੂ ਨੂੰ ਕਪਿਲ ਦੇਵ ਨੇ ਦਿਖਾਇਆ ਸੱਚ

ਕੀਕੂ ਸ਼ਾਰਦਾ ਨੂੰ ਰੋਕਦੇ ਹੋਏ ਕਪਿਲ ਦੇਵ ਆਖਦੇ ਹਨ ਕਿ ''ਬੱਚਾ ਯਾਦਵ ਇਹ ਸਿੱਧੂ ਪਾਜੀ ਨਹੀਂ ਹੈ, ਇਹ ਭੱਜੀ ਪਾਜੀ ਹੈ।'' ਇਸ 'ਤੇ ਬੱਚਾ ਆਖਦਾ ਹੈ ਕਿ ''ਓਹ ਮੈਨੂੰ ਤੁਸੀਂ ਮੁਆਫ ਕਰਦੋ। ਹੁਣ ਇਥੋਂ ਸ਼ੇਰ ਨਹੀਂ ਤੇਂਦੁਏ ਆਉਣਗੇ।''

ਕ੍ਰਿਕਟ ਖਿਡਾਰੀਆਂ ਨੇ ਲਾਈ ਰੌਣਕ

ਦੱਸਣਯੋਗ ਹੈ ਕਿ ਕਪਿਲ ਦੇਵ, ਸ਼੍ਰੀਕਾਂਤ, ਦਿਲੀਪ ਵੇਂਗਸਰਕਰ, ਕ੍ਰਿਤੀ ਆਜ਼ਾਦ, ਰੋਜਰ ਬਿਰਨੀ, ਯਸ਼ਪਾਲ ਸ਼ਰਮਾ, ਸੰਦੀਪ ਪਾਟਿਲ, ਮੋਹਿੰਦਰ ਅਮਰਨਾਥ, ਮਦਨਲਾਲ, ਬਲਵਿੰਦਰ ਸੰਧੂ, ਸੁਨੀਲ ਵਾਲਸਨ ਤੇ ਸੁਨੀਲ ਗਾਵਸਕਰ ਵੀਡਿਓ ਕਾਫਰੰਸ ਦੇ ਜਰੀਏ ਜੁੜੇ। 

ਪੁਲਵਾਮਾ 'ਤੇ ਸਿੱਧੂ ਦਾ ਇਹ ਸੀ ਬਿਆਨ

ਸਿੱਧੂ ਨੇ ਆਪਣੇ ਬਿਆਨ 'ਚ ਕਿਹਾ ਸੀ ''ਚੰਦ ਬੁਰੇ ਲੋਕਾਂ ਕਾਰਨ ਪੂਰੇ ਦੇਸ਼ ਨੂੰ ਕਿਵੇਂ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਇਹ ਹਮਲਾ ਅਸਲ 'ਚ ਕਾਇਰਤਾ ਦਾ ਸਬੂਤ ਹੈ ਅਤੇ ਇਸ ਦੀ ਕੜੀ ਨਿੰਦਿਆ ਕਰਦਾ ਹਾਂ ਅਤੇ ਅਜਿਹੀ ਕੋਈ ਵੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੋ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News