ਸ਼ੋਅ ''ਚੋਂ ਸਿੱਧੂ ਦੇ ਜਾਂਦਿਆ ਹੀ ਕਪਿਲ ਸ਼ਰਮਾ ਨੂੰ ਲੱਗਾ ਵੱਡਾ ਝਟਕਾ
3/17/2019 2:48:59 PM
ਮੁੰਬਈ (ਬਿਊਰੋ) : ਦੁਨੀਆ ਭਰ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਤਾਜ਼ਾ ਟੀ. ਆਰ. ਪੀ. ਰੇਟਿੰਗ 'ਚ ਕਪਿਲ ਸ਼ਰਮਾ ਟੌਪ 5 ਤੋਂ ਵੀ ਬਾਹਰ ਹੋ ਗਿਆ ਹੈ। ਬ੍ਰੌਡਕਾਸਟ ਰਿਸਰਚ ਔਡੀਐਂਸ ਕੌਂਸਲ (ਬੀ. ਏ. ਆਰ. ਸੀ) ਨੇ ਸਾਲ 2019 ਦੇ 10ਵੇਂ ਹਫਤੇ ਦੀ ਰੇਟਿੰਗ ਜਾਰੀ ਕੀਤੀ ਹੈ। ਇਸ 'ਚ ਕਪਿਲ ਦਾ ਸ਼ੋਅ 2.0 ਰੇਟਿੰਗ ਨਾਲ ਟੌਪ 5 'ਚੋਂ ਬਾਹਰ ਹੋ ਕੇ 6ਵੇਂ ਸਥਾਨ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ 8ਵੇਂ ਹਫਤੇ 'ਚ ਕਪਿਲ ਦਾ ਸ਼ੋਅ 2 ਨੰਬਰ 'ਤੇ ਪੁੱਜ ਗਿਆ ਸੀ ਪਰ ਉਸ ਤੋਂ ਅਗਲੇ 9ਵੇਂ ਹਫਤੇ ਦੀ ਰੇਟਿੰਗ 'ਚ ਚੌਥੇ ਸਥਾਨ 'ਤੇ ਆ ਗਿਆ ਸੀ ਪਰ ਇਸ ਵਾਰ ਤਾਂ ਕਪਿਲ ਨੂੰ ਵੱਡਾ ਨਕਸਾਨ ਹੋਇਆ ਹੈ। ਕਪਿਲ ਦੇ ਸ਼ੋਅ 'ਚੋਂ ਨਵਜੋਤ ਸਿੱਧੂ ਦਾ ਜਾਣਾ ਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਆਉਣਾ ਇਸ ਦਾ ਵੱਡਾ ਕਾਰਨ ਸਮਝਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਵੱਡੇ ਸਿਤਾਰਿਆਂ ਨੂੰ ਨਾ ਲੈ ਕੇ ਆਉਣਾ ਵੀ ਸ਼ੋਅ ਦੀ ਲੋਕਪ੍ਰਿਯਤਾ ਘਟਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਰੋਹਿਤ ਸ਼ੈਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 9' ਨੇ ਬਾਜ਼ੀ ਮਾਰ ਲਈ ਹੈ। ਇਹ ਸ਼ੋਅ ਜਦੋਂ ਦਾ ਸ਼ੁਰੂ ਹੋਇਆ ਹੈ, ਉਦੋਂ ਦਾ ਹੀ ਲਗਾਤਾਰ ਨੰਬਰ ਵਨ ਜਾ ਰਿਹਾ ਰਿਹਾ ਹੈ। ਇਸ ਤੋਂ ਬਾਅਦ 'ਨਾਗਿਨ 3' ਦਾ ਸਥਾਨ ਆਉਂਦਾ ਹੈ। ਤੀਜੇ ਨੰਬਰ 'ਤੇ 'ਕੁੰਡਲੀ ਭਾਗਿਆ' ਨੇ ਥਾਂ ਬਣਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ