ਕਪਿਲ ਤੇ ਮੈਂ ਸੁਨੀਲ ਗਰੋਵਰ ਲਈ ਬਾਹਾਂ ਖੋਲ੍ਹ ਕੇ ਖੜ੍ਹੇ ਹਾਂ : ਨਵਜੋਤ ਸਿੱਧੂ

Friday, January 4, 2019 2:44 PM
ਕਪਿਲ ਤੇ ਮੈਂ ਸੁਨੀਲ ਗਰੋਵਰ ਲਈ ਬਾਹਾਂ ਖੋਲ੍ਹ ਕੇ ਖੜ੍ਹੇ ਹਾਂ : ਨਵਜੋਤ ਸਿੱਧੂ

ਜਲੰਧਰ (ਬਿਊਰੋ) : ਕਪਿਲ ਸ਼ਰਮਾ ਦੀ ਟੀ. ਵੀ. 'ਤੇ ਮੁੜ ਵਾਪਸੀ ਹੋ ਗਈ ਹੈ। 29 ਦਸੰਬਰ ਨੂੰ ਕਪਿਲ ਦੇ ਨਵੇਂ ਸ਼ੋਅ ਦਾ ਪਹਿਲਾ ਐਪੀਸੋਡ ਪ੍ਰਸਾਰਿਤ ਹੋਇਆ, ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆਏ। ਹਾਲ ਹੀ 'ਚ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਨਵਜੋਤ ਸਿੰਘ ਸਿੱਧੂ ਨੇ ਸਾਲ 2019 ਦਾ ਪਹਿਲਾ ਇੰਟਰਵਿਊ ਕੀਤਾ ਤੇ ਇਸ 'ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੂੰ ਲੈ ਕੇ ਗੱਲਬਾਤ ਕੀਤੀ।

ਸਿੱਧੂ ਨੇ ਕਿਹਾ ਕਿ ਕਪਿਲ ਉਨ੍ਹਾਂ ਦੇ ਪੁੱਤਰ ਹਨ ਤੇ ਉਸ ਲਈ ਉਹ ਕੁਝ ਵੀ ਕਰ ਸਕਦੇ ਹਨ। ਕਪਿਲ ਨੇ ਬਹੁਤ ਮੁਸ਼ਕਿਲ ਸਮਾਂ ਦੇਖਿਆ ਹੈ ਤੇ ਹੁਣ ਉਸ ਦਾ ਚੰਗਾ ਸਮਾਂ ਸ਼ੁਰੂ ਹੋ ਗਿਆ ਹੈ। ਕਪਿਲ ਦਾ ਨਵਾਂ ਸ਼ੋਅ ਸਾਰੇ ਰਿਕਾਰਡ ਤੋੜੇਗਾ। ਸਿੱਧੂ ਨੇ ਇਹ ਵੀ ਦੱਸਿਆ ਕਿ ਨਵੇਂ ਸ਼ੋਅ ਦੇ 6-7 ਐਪੀਸੋਡ ਸ਼ੂਟ ਹੋ ਚੁੱਕੇ ਹਨ ਤੇ ਸਾਰੇ ਐਪੀਸੋਡ ਇਕ ਤੋਂ ਵੱਧ ਕੇ ਇਕ ਹਨ।

ਸੁਨੀਲ ਗਰੋਵਰ ਦੀ ਵਾਪਸੀ ਦੇ ਸਵਾਲ 'ਤੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਨੂੰ ਖੁਦ ਅਹਿਸਾਸ ਹੋ ਜਾਵੇਗਾ। ਮੈਂ ਤੇ ਕਪਿਲ ਉਸ ਲਈ ਬਾਹਾਂ ਖੋਲ੍ਹ ਕੇ ਖੜ੍ਹੇ ਹਾਂ, ਜਿਸ ਦਿਨ ਉਹ ਆਵੇਗਾ, ਉਸ ਨੂੰ ਪਹਿਲਾਂ ਨਾਲੋਂ ਵੱਧ ਸਨਮਾਨ ਮਿਲੇਗਾ। ਇਹ ਮੇਰੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਇਕ ਪਰਿਵਾਰ ਹਾਂ। ਕਪਿਲ ਤੇ ਸੁਨੀਲ ਦੋਵੇਂ ਮੇਰੇ ਦਿਲ 'ਚ ਵੱਸਦੇ ਹਨ ਤੇ ਦੋਵਾਂ ਨੂੰ ਇਕੱਠਿਆਂ ਕਰਨ ਦੀ ਮੇਰੀ ਕੋਸ਼ਿਸ਼ ਹਮੇਸ਼ਾ ਜਾਰੀ ਰਹੇਗੀ।


Edited By

Rahul Singh

Rahul Singh is news editor at Jagbani

Read More