ਸਿੱਧੂ ਨੂੰ ਬਿਆਨ ਦੇਣਾ ਪਿਆ ਭਾਰੀ, ਕਪਿਲ ਦੇ ਸ਼ੋਅ ਤੋਂ ਬਾਅਦ ਲੱਗਾ ਇਕ ਹੋਰ ਬੈਨ

2/22/2019 12:08:50 PM

ਮੁੰਬਈ (ਬਿਊਰੋ) — 'ਦਿ ਕਪਿਲ ਸ਼ਰਮਾ ਸ਼ੋਅ' ਦੇ ਜੱਜ ਨਵਜੋਤ ਸਿੰਘ ਸਿੱਧੂ ਪੁਲਵਾਮਾ ਹਮਲੇ 'ਤੇ ਟਿੱਪਣੀ ਕਰਨ ਤੋਂ ਬਾਅਦ ਲਗਾਤਾਰ ਸਵਾਲਾਂ ਦੇ ਘੇਰਿਆਂ 'ਚ ਘਿਰਦੇ ਜਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਜੱਜ ਦੀ ਸੀਟ ਤੋਂ ਵੀ ਆਊਟ ਕਰ ਦਿੱਤਾ ਗਿਆ। ਇੰਨਾਂ ਹੀ ਨਹੀਂ ਦੇਸ਼ ਦਾ ਗੁੱਸਾ ਉਨ੍ਹਾਂ 'ਤੇ ਇਸ ਕਦਰ ਫੁੱਟਿਆ ਕਿ ਸੋਸ਼ਲ ਮੀਡੀਆ 'ਤੇ ਹੈਸ਼ਟੈਗ ਬਾਈਕਾਟ ਸਿੱਧੂ ਟਰੈਂਡ ਕਰਨ ਲੱਗਾ। ਹਾਲ ਹੀ 'ਚ ਨਵਜੋਤ ਸਿੰਘ ਸਿੱਧੂ ਨੂੰ ਮੁੰਬਈ 'ਚ ਫਿਲਮ ਸਿਟੀ 'ਚ ਪ੍ਰਵੇਸ਼ ਕਰਨ 'ਤੇ ਵੀ ਪ੍ਰਬੰਧੀ ਲਾ ਦਿੱਤੀ ਗਈ ਹੈ। ਮੁੰਬਈ 'ਚ ਵੀਰਵਾਰ ਨੂੰ ਹੋਈ ਇਕ ਬੈਠਕ ਤੋਂ ਬਾਅਦ ਫੈਡਰੈਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਇਹ ਫੈਸਲਾ ਲਿਆ ਹੈ। ਸਿੱਧੂ, ਫਿਲਮ ਸਿਟੀ ਪਰਿਸਦ ਅੰਦਰ ਮੌਜੂਦ ਸਟੂਡੀਓ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੇ ਐਪੀਸੋਡ ਲਈ ਸ਼ੂਟਿੰਗ ਕਰਦੇ ਸਨ।

 

ਫੈਡਰੇਸ਼ਨ ਨੇ ਭਾਰਤ 'ਚ ਪਾਕਿਸਤਾਨੀ ਕਲਾਕਾਰਾਂ ਨੂੰ ਕੀਤਾ ਬੈਨ

ਹਾਲ ਹੀ 'ਚ, ਫੈਡਰੇਸ਼ਨ ਨੇ ਭਾਰਤ 'ਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ 'ਤੇ ਪੂਰੀ ਤਰ੍ਹਾਂ ਵਿਰਾਮ ਲਾਉਣ ਦੀ ਘੋਸ਼ਣਾ ਕੀਤੀ ਸੀ। ਵੀਰਵਾਰ ਨੂੰ ਮੁੰਬਈ 'ਚ ਫਿਲਮ ਸਿਟੀ ਦੇ ਪ੍ਰਬੰਧ ਨਿਰਦੇਸ਼ਕ ਨੂੰ ਇਕ ਪੱਤਰ 'ਚ ਫੈਡਰੇਸ਼ਨ ਨੇ ਕਿਹਾ, ''ਨਾ ਸਿਰਫ ਪਾਕਿਸਤਾਨੀ ਕਲਾਕਾਰਾਂ ਨੂੰ ਸਗੋਂ ਨਵਜੋਤ ਸਿੱਧੂ ਨੂੰ ਵੀ ਫਿਲਮ ਸਿਟੀ ਦੇ ਪਰਿਸਦ 'ਚ ਪ੍ਰਵੇਸ਼ ਕਰਨ 'ਤੇ ਪ੍ਰਤੀਬੰਧ ਲਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ 'ਚ ਸ਼ੂਟਿੰਗ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।'' ਸਿੱਧੂ ਨੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਟਿੱਪਣੀ ਕਰਕੇ ਪੂਰੇ ਭਾਰਤ ਦਾ ਦਿਲ ਤੋੜਿਆ, ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਧਮਕੀਆਂ ਵੀ ਮਿਲੀਆਂ। 

PunjabKesari

ਸਿੱਧੂ ਦੀ ਵਿਵਾਦਿਤ ਟਿੱਪਣੀ

ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਤਕਰੀਬਨ 42 ਸੀ. ਆਰ. ਪੀ. ਐੱਫ. ਜਵਾਨਾਂ ਦਾ ਇਕ ਕਾਫਿਲਾ ਸ਼ਹੀਦ ਹੋ ਗਿਆ, ਜਿਸ ਤੋਂ ਬਾਅਦ ਦੇਸ਼ ਦੇ ਨਾਗਰਿਕ ਪਾਕਿਸਤਾਨੀ ਕਲਾਕਾਰਾਂ 'ਤੇ ਪੂਰੀ ਤਰ੍ਹਾਂ ਪ੍ਰਾਬੰਧੀ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ 'ਤੇ ਸਿੱਧੂ ਨੇ ਕਿਹਾ, ''ਪੂਰੇ ਦੇਸ਼ (ਪਾਕਿਸਤਾਨ) ਨੂੰ ਮੁੱਠੀ ਭਰ ਲੋਕਾਂ ਕਾਰਨ ਜਿੰਮੇਦਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ।'' ਉਨ੍ਹਾਂ ਦੀ ਇਸ ਟਿੱਪਣੀ ਤੋਂ ਫੈਨਜ਼ ਕਾਫੀ ਨਾਰਾਜ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕੱਢਣ ਦੀ ਮੰਗ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News