ਨਵਾਜ਼ੂਦੀਨ ਨੇ ਸਰੀਰਕ ਸੰਬੰਧ ਬਣਾਉਣ ਲਈ ਵੇਟਰਸ ਤੇ ਅਦਾਕਾਰਾ ਦੀ ਕੀਤੀ ਵਰਤੋਂ, ਹੁਣ ਖੁੱਲ੍ਹਣਗੇ ਕਈ ਰਾਜ਼
10/24/2017 2:22:56 PM
ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਗੈਂਗਸ ਆਫ ਵਾਸੇਪੁਰ' ਫੇਮ ਨਵਾਜ਼ੂਦੀਨ ਸਿੱਦਿਕੀ ਦੀ ਬਾਇਓਗ੍ਰਾਫੀ 'ਐਨ ਆਰਡੀਨਰੀ ਲਾਈਫ' 25 ਅਕਤੂਬਰ ਨੂੰ ਲਾਂਚ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਬੁੱਕ ਦੇ ਕੁਝ ਕਿੱਸੇ ਮੀਡੀਆ 'ਚ ਆ ਗਏ ਹਨ। ਖਬਰਾਂ ਅਨੁਸਾਰ ਨਵਾਜ਼ ਨੇ ਦੱਸਿਆ ਕਿ ਕਿਸ ਤਰ੍ਹਾਂ ਪਹਿਲੀ ਗਰਲਫ੍ਰੈਂਡ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਤਾਂ ਉਹ ਖੁਦਕੁਸ਼ੀ ਕਰਨ ਦਾ ਸੋਚਣ ਲੱਗ ਪਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਨਿਊਯਾਰਕ ਵਿੱਚ ਉਨ੍ਹਾਂ ਨੇ 'ਵਨ ਨਾਈਟ ਸਟੈਂਡ' ਲਿਆ ਸੀ। ਇਸ ਤੋਂ ਇਲਾਵਾ ਇਕ ਵੈਬਸਾਈਟ ਨੇ ਆਪਣੇ ਇਕ ਆਰਟੀਕਲ 'ਚ ਨਵਾਜ਼ੂਦੀਨ ਸਿੱਦਿਕੀ ਤੇ ਅਦਾਕਾਰਾ ਨਿਹਾਰਿਕਾ ਸਿੰਘ ਦੇ ਬਾਰੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਆਰਟੀਕਲ 'ਚ ਬੁੱਕ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਨਵਾਜ਼ੂਦੀਨ ਨੇ ਸੈਕਸ ਲਈ ਨਿਹਾਰਿਕਾ ਦਾ ਇਸਤੇਮਾਲ ਕੀਤਾ ਹੈ। ਨਵਾਜ਼ੂਦੀਨ ਤੇ ਨਿਹਾਰਿਕਾ ਨੇ ਫਿਲਮ 'ਮਿਸ ਲਵਲੀ' (2012) 'ਚ ਇੱਕਠੇ ਕੰਮ ਕੀਤਾ ਸੀ। ਆਰਟੀਕਲ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਨੇੜਤਾਂ ਵਧੀਆਂ ਸਨ। ਨਵਾਜ਼ ਨੇ ਕਿਹਾ, ''ਇਕ ਦਿਨ ਫਿਲਮ ਦੇ ਇਕ ਡਾਂਸ ਸੀਨ ਦੀ ਸ਼ੂਟਿੰਗ ਚੱਲ ਰਹੀ ਸੀ। ਉਸੇ ਸਮੇਂ ਮੇਰੀ ਸਹਿ-ਅਦਾਕਾਰਾ ਨਿਹਾਰਿਕਾ ਸਿੰਘ ਨੂੰ ਕੁਝ ਹੋ ਗਿਆ। ਉਸ ਨੂੰ ਅਚਾਨਕ ਸਰਦੀ ਹੋ ਗਈ ਤੇ ਉਹ ਚੁੱਪ ਰਹਿਣ ਲੱਗੀ। ਮੇਰੇ ਤੋਂ ਦੂਰੀ ਬਣਾਉਣ ਲੱਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਕਿਉਂਕਿ ਉਹ ਗੱਲ ਨਹੀਂ ਕਰ ਰਹੀ ਸੀ ਤੇ ਵਧੇਰੇ ਸੋਸ਼ਲ ਤੇ ਫ੍ਰੈਂਡਲੀ ਵੀ ਨਹੀਂ ਸੀ।
ਮੈਨੂੰ ਲੱਗਾ ਇਹੀ ਸਹੀ ਹੈ, ਜਦੋਂ ਉਸ ਤੋਂ ਪੁੱਛਣਾ ਚਾਹੀਦਾ ਕਿ ਕੀ ਹੋਇਆ। ਇਕ-ਦੋ ਵਾਰ ਨਹੀਂ ਬਲਕਿ ਕੁਝ ਹੀ ਦਿਨਾਂ 'ਚ ਮੈਂ ਕਈ ਵਾਰ ਉਸ ਤੋਂ ਅਜਿਹਾ ਪੁੱਛਿਆ। ਇਸ ਤੋਂ ਬਾਅਦ ਇਕ ਦਿਨ ਮੈਂ ਉਸ ਨੂੰ ਆਪਣੇ ਘਰ ਮੇਰੇ ਹੱਥ ਦਾ ਮਟਨ ਖਾਣ ਲਈ ਇਨਵਾਈਟ ਕੀਤਾ।ਉਸ ਨੇ ਨਾ ਕੇਵਲ ਆਪਣੀ ਪਲੇਟ ਦੀ ਹਰ ਚੀਜ਼ ਖਤਮ ਕੀਤੀ, ਬਲਕਿ ਉਸ ਦੀ ਖੂਬ ਤਾਰੀਫ ਵੀ ਕੀਤੀ।'' ਇਸ ਤੋਂ ਬਾਅਦ ਜਦੋਂ ਉਹ ਨਿਹਾਰਿਕਾ ਦੇ ਘਰ ਗਏ ਤਾਂ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੀ ਚਕਾਚੌਂਧ ਦੇਖ ਕੇ ਹੈਰਾਨ ਸੀ।
ਮੇਰੇ ਕੋਲ ਤਾਰੀਫ ਲਈ ਸ਼ਬਦ ਨਹੀਂ ਸਨ। ਮੋਮਬਤੀਆਂ ਨਾਲ ਇਸ ਸਜਾਇਆ ਗਿਆ ਸੀ। ਨਿਹਾਰਿਕਾ ਨੇ ਬੇਹੱਦ ਖੂਬਸੂਰਤ ਡਰੈੱਸ ਪਹਿਨੀ ਹੋਈ ਸੀ। ਉਸ ਦੀ ਖੂਬਸੂਰਤੀ ਦੇ ਅੱਗੇ ਮੋਮਬਤੀਆਂ ਦੀ ਰੋਸ਼ਨੀ ਵੀ ਫਿੱਕੀ ਲੱਗ ਰਹੀ ਸੀ ਤੇ ਮੈਂ ਠਹਿਰਿਆ ਪੇਂਡੂ ਵਿਅਕਤੀ। ਇਸ ਲਈ ਮੈਂ ਉਸ ਨੂੰ ਬਾਹਾਂ 'ਚ ਭਰਿਆ ਤੇ ਸਿੱਧੇ ਬੈਡਰੂਮ 'ਚ ਲੈ ਗਿਆ। ਅਸੀਂ ਉੱਥੇ ਹੀ ਪੂਰੀ ਤਰ੍ਹਾਂ ਪਿਆਰ 'ਚ ਡੁੱਬ ਗਏ। ਇਸ ਤਰ੍ਹਾਂ ਮੇਰਾ ਤੇ ਨਿਹਾਰਿਕਾ ਰਿਲੇਸ਼ਨਸ਼ਿੱਪ ਸ਼ੁਰੂ ਹੋਇਆ। ਇਕ ਅਜਿਹਾ ਰਿਸ਼ਤਾ, ਜਿਸ ਦੇ ਬਾਰੇ 'ਚ ਮੈਂ ਵੀ ਨਹੀਂ ਜਾਣਦਾ ਸੀ ਕਿ ਇਹ ਡੇਢ ਸਾਲ 'ਚ ਟੁੱਟ ਜਾਵੇਗਾ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ