B''Day Spl: ਨਵਾਜ਼ੂਦੀਨ ਸਿੱਦੀਕੀ ਦੀ ਜ਼ਿੰਦਗੀ ਦੇ ਸੰਘਰਸ਼ ਭਰੇ ਕਿੱਸੇ

Sunday, May 19, 2019 11:50 AM

ਮੁੰਬਈ(ਬਿਊਰੋ)— ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਐਕਟਰ ਨਵਾਜ਼ੂਦੀਨ ਸਿੱਦੀਕੀ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਇੱਕ ਛੋਟੇ ਜਿਹੇ ਪਿੰਡ ਬੁੜਾਨਾ 'ਚ 1974 ਨੂੰ ਹੋਇਆ ਸੀ। ਹਾਲ ਹੀ 'ਚ ਨਵਾਜ਼ ਦੀ 'ਮੰਟੋ' ਅਤੇ 'ਠਾਕਰੇ' ਨੇ ਸ਼ਾਨਦਾਰ ਪ੍ਰਦਸ਼ਨ ਕੀਤਾ ਸੀ। ਆਓ ਇਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ।
PunjabKesari
ਨਵਾਜ਼ੂਦੀਨ ਨੇ ਦਿੱਲੀ 'ਚ ਸਾਲ 1996 'ਚ ਦਸਤਕ ਦਿੱਤੀ, ਜਿੱਥੇ ਉਨ੍ਹਾਂ ਨੇ 'ਨੈਸ਼ਨਲ ਸਕੂਲ ਆਫ ਡਰਾਮਾ' ਨਾਲ ਅਭਿਨੈ ਦੀ ਪੜਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਕਿਸਮਤ ਆਜਮਾਉਣ ਮੁੰਬਈ ਚਲੇ ਗਏ। ਨਵਾਜ਼ ਨੂੰ ਖੁਦ ਕਦੇ ਇਹ ਉਂਮੀਦ ਨਹੀਂ ਸੀ ਕਿ ਉਹ ਇਨ੍ਹੇ ਜ਼ਿਆਦਾ ਮਸ਼ਹੂਰ ਹੋ ਜਾਣਗੇ। ਨਵਾਜ਼ ਨੇ ਐਕਟਿੰਗ ਸਕੂਲ 'ਚ ਦਾਖਿਲਾ ਤਾਂ ਲੈ ਲਿਆ ਸੀ ਪਰ ਉਨ੍ਹਾਂ ਕੋਲ ਰਹਿਣ ਨੂੰ ਘਰ ਨਹੀਂ ਸੀ।
PunjabKesari
ਇਸ ਲਈ ਉਨ੍ਹਾਂ ਨੇ ਆਪਣੇ ਇਕ ਸੀਨੀਅਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਨਾਲ ਰੱਖ ਲਵੇਂ। ਇਸ ਤੋਂ ਬਾਅਦ ਨਵਾਜ਼ ਉਨ੍ਹਾਂ ਦੇ ਅਪਾਰਟਮੇਂਟ 'ਚ ਇਸ ਸ਼ਰਤ 'ਤੇ ਰਹਿਣ ਲੱਗੇ ਕਿ ਉਨ੍ਹਾਂ ਨੂੰ ਉਹ ਖਾਣਾ ਬਣਾ ਕੇ ਖਿਲਾਏਗਾ। ਨਵਾਜ਼ ਆਪਣੇ ਸੰਘਰਸ਼ ਦੇ ਦਿਨਾਂ 'ਚ ਕੁਝ ਵੀ ਕਰਨ ਲਈ ਤਿਆਰ ਸਨ। ਇਸ ਲਈ ਉਨ੍ਹਾਂ ਨੇ ਵਾਚਮੈਨ ਦੀ ਨੌਕਰੀ ਵੀ ਕੀਤੀ। ਫਿਲਮਾਂ 'ਚ ਆਉਣ ਤੋਂ ਬਾਅਦ ਵੀ ਨਵਾਜ਼ ਨੇ 'ਵੇਟਰ', 'ਚੋਰ' ਅਤੇ 'ਮੁਖਬਿਰ' ਵਰਗੀਆਂ ਛੋਟੀਆਂ-ਛੋਟੀਆਂ ਭੂਮਿਕਾਵਾਂ ਨੂੰ ਕਰਨ 'ਚ ਵੀ ਕੋਈ ਸ਼ਰਮ ਮਹਿਸੂਸ ਨਾ ਕੀਤੀ।
PunjabKesari
ਇਹ ਗੱਲ ਸ਼ਾਇਦ ਤੁਹਾਨੂੰ ਹੈਰਾਨੀ 'ਚ ਪਾ ਦੇਵੇਗੀ ਕਿ ਨਵਾਜ਼ ਵੱਡੇ ਸਟਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਕੋਈ ਆਪਣਾ ਪੀ.ਆਰ. ਮੈਨੇਜਰ ਨਹੀਂ ਹੈ। ਉਹ ਆਪਣੇ ਇੰਟਰਵਿਯੂ ਅਤੇ ਡੇਟਸ ਖੁਦ ਹੀ ਹੈਂਡਲ ਕਰਦੇ ਆ ਰਹੇ ਹਨ। ਬਾਲੀਵੁਡ ਪਾਰਟੀਜ਼ 'ਚ ਵੀ ਉਹ ਬਹੁਤ ਘੱਟ ਨਜ਼ਰ ਆਉਂਦੇ ਹਨ। ਨਵਾਜ਼ ਨੂੰ ਚਾਰ ਫਿਲਮਾਂ ਲਈ 'ਰਾਸ਼ਟਰੀ ਪੁਰਸਕਾਰ' ਵੀ ਮਿਲ ਚੁੱਕਿਆ ਹੈ।
PunjabKesari
ਨਵਾਜ਼ ਨੂੰ ਫਿਲਮ 'ਕਹਾਣੀ' ਤੋਂ ਨਵੀਂ ਪਛਾਣ ਮਿਲੀ। ਫਿਲਮ 'ਚ ਉਹ ਵਿਦਿਆ ਬਾਲਨ ਨਾਲ ਨਜ਼ਰ ਆਏ ਸਨ। ਨਵਾਜ਼ ਦਾ ਮੰਨਣਾ ਸੀ ਕਿ ਜਦੋਂ ਉਨ੍ਹਾਂ ਨੇ ਮੁੰਬਈ 'ਚ ਐਂਟਰੀ ਕੀਤੀ ਸੀ ਤਾਂ ਉਨ੍ਹਾਂ ਦੇ ਮਨ 'ਚ ਜਰਾ ਜਿਹਾ ਵੀ ਖਿਆਲ ਨਹੀਂ ਆਇਆ ਸੀ, ਕਿ ਉਹ ਇਨ੍ਹੇ ਸਫਲ ਐਕਟਰ ਬਣ ਜਾਣਗੇ।
PunjabKesari
ਉਨ੍ਹਾਂ ਨੇ ਕਿਹਾ,''ਮੈਂ ਮੁੰਬਈ 'ਚ ਬਾਲੀਵੁੱਡ ਐਕਟਰ ਬਣਨ ਨਹੀਂ ਆਇਆ ਸੀ ਸਗੋਂ ਟੀ. ਵੀ. 'ਚ ਕੰਮ ਕਰਨਾ ਚਾਹੁੰਦਾ ਸੀ ਪਰ ਕਿਸੇ ਨੇ ਵੀ ਮੈਨੂੰ ਟੀ. ਵੀ. 'ਚ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਲਈ ਮੈਂ ਪੰਜ-ਛੇ ਸਾਲ ਤੱਕ ਸੀ। ਗਰੇਡ ਫਿਲਮਾਂ 'ਚ ਕੰਮ ਕੀਤਾ। ਨਵਾਜ਼ੂਦੀਨ ਨੇ ਸਲਮਾਨ ਖਾਨ ਨਾਲ ਫਿਲਮ 'ਬਜਰੰਗੀ ਭਾਈਜਾਨ' ਅਤੇ 'ਕਿੱਕ' 'ਚ ਕੰਮ ਕੀਤਾ।
PunjabKesari
ਉਨ੍ਹਾਂ ਨੇ ਇਸ ਫਿਲਮ 'ਚ ਕਿਰਦਾਰ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਕਿਰਦਾਰ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਨਵਾਜ਼ ਫਿਲਮ ਇੰਡਸਟਰੀ 'ਚ ਤਿੰਨ ਖਾਨਾਂ ਨਾਲ ਕੰਮ ਕਰ ਚੁੱਕੇ ਹਨ। ਸ਼ਾਹਰੁਖ ਖਾਨ ਨਾਲ ਉਨ੍ਹਾਂ ਨੂੰ ਫਿਲਮ 'ਰਈਸ' 'ਚ ਇਕ ਇੰਸਪੈਕਟਰ ਦੇ ਕਿਰਦਾਰ 'ਚ ਦੇਖਿਆ ਗਿਆ ਸੀ।
PunjabKesari


Edited By

Manju

Manju is news editor at Jagbani

Read More