B'day: ਪ੍ਰਭੂਦੇਵਾ ਨਾਲ ਵਿਆਹ ਕਰਨ ਲਈ ਹਿੰਦੂ ਬਣੀ ਸੀ ਹੌਟ ਹਸੀਨਾ, ਲਿੱਪ-ਲਾਕ ਨਾਲ ਖੱਟ ਚੁੱਕੀ ਹੈ ਸੁਰਖੀਆਂ

11/18/2017 2:39:13 PM

ਮੁੰਬਈ(ਬਿਊਰੋ)— ਦੱਖਣੀ ਇੰਡਸਟਰੀ ਦੀ ਸਭ ਤੋਂ ਹੌਟ ਅਦਾਕਾਰਾ ਨੈਣਤਾਰਾ ਦਾ ਨਾਂ ਮਸ਼ਹੂਰ ਸੈਲੀਬ੍ਰਿਟੀਜ਼ 'ਚ ਸ਼ਾਮਲ ਹੈ। 18 ਨਵੰਬਰ 1984 ਨੂੰ ਬੈਂਗਲੁਰੂ 'ਚ ਜਨਮੀ ਨੈਣਤਾਰਾ ਈਸਾਈ ਹੈ। ਉਨ੍ਹਾਂ ਦਾ ਅਸਲੀ ਨਾਂ 'ਡਾਇਨਾ ਮਰੀਅਮ ਕੁਰੀਅਨ' ਹੈ। ਨੈਣਤਾਰਾ ਸਾਊਥ ਦੀ ਸਭ ਤੋਂ ਮਹਿੰਗੀ ਅਭਿਨੇਤਰੀਆਂ 'ਚੋਂ ਇਕ ਹੈ।

PunjabKesari

ਫਿਲਹਾਲ ਉਹ ਇਕ ਫਿਲਮ ਲਈ 3 ਕਰੋੜ ਰੁਪਏ ਚਾਰਜ ਕਰਦੀ ਹੈ। ਉਨ੍ਹਾਂ ਕੋਲ੍ਹ ਕਰੀਬ 68 ਕਰੋੜ ਰੁਪਏ ਦੀ ਪ੍ਰਾਪਟੀ ਹੈ ਤੇ ਅੱਜ ਉਹ ਮਹਿੰਗੀਆਂ ਕਾਰਾਂ ਤੇ ਆਲੀਸ਼ਾਨ ਘਰ ਦੀ ਮਾਲਕਣ ਹੈ। ਨੈਣਤਾਰਾ ਦੇ ਕੋਲ੍ਹ ਬੀ.ਐੱਮ.ਡਬਲਿਊ. ਐਕਸ 5 (ਕੀਮਤ ਕਰੀਬ 76 ਲੱਖ) ਤੇ ਆਡੀ ਟੀਟੀ ਰੋਡਸਟਰ (60 ਲੱਖ) ਵਰਗੀਆਂ ਲਗਜ਼ਰੀ ਕਾਰਾਂ ਹਨ।

PunjabKesari

ਇਸ ਤੋਂ ਇਲਾਵਾ ਥਿਰੁਵਲਾ, ਕੇਰਲ 'ਚ ਇਕ ਆਲੀਸ਼ਾਨ ਬੰਗਲਾ ਤੇ ਕੋਚੀ ਦੇ ਪ੍ਰੈਸਟੀਜ ਨੈਪਚਿਊਨ ਕੋਰਟਯਾਰਡ 'ਚ ਸ਼ਾਨਦਾਰ ਫਲੈਟ ਵੀ ਹੈ। ਇਸ ਤੋਂ ਇਲਾਵਾ ਨੈਣਤਾਰਾ ਕਈ ਬ੍ਰੈਂਡਸ ਲਈ ਵਿਗਿਆਪਣਾਂ ਤੋਂ ਵੀ ਕਮਾਈ ਕਰਦੀ ਹੈ, ਜਿਸ 'ਚ ਜੀਆਰਟੀ, ਜਿਊਲਰਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ।

PunjabKesari

ਖਬਰਾਂ ਮੁਤਾਬਕ ਨੈਣਤਾਰਾ ਨੇ 50 ਸੈਕੰਡ ਦੇ ਟੀ. ਵੀ. ਐਡ ਦੀ ਸ਼ੂਟਿੰਗ ਲਈ 5 ਕਰੋੜ ਰੁਪਏ ਚਾਰਜ ਕੀਤੇ ਸਨ। ਇਸ ਐਡ ਦੀ ਸ਼ੂਟਿੰਗ 2 ਦਿਨ ਤੱਕ ਚਲੀ ਸੀ। ਜ਼ਿਕਰਯੋਗ ਹੈ ਕਿ ਨੈਣਤਾਰਾ ਨੇ 2008 'ਚ ਐਕਟਰ-ਨਿਰਦੇਸ਼ਕ ਪ੍ਰਭੂਦੇਵਾ ਨੂੰ ਡੇਟ ਕਰਨਾ ਸ਼ੁਰੂ ਕੀਤਾ। ਪ੍ਰਭੂਦੇਵਾ ਨਾਲ ਵਿਆਹ ਲਈ ਨੈਣਤਾਰਾ ਨੇ ਹਿੰਦੂ ਧਰਮ ਅਪਨਾ ਲਿਆ ਸੀ।

PunjabKesari

2010 'ਚ ਪ੍ਰਭੂਦੇਵਾ ਦੀ ਪਤਨੀ ਲਤਾ ਨੇ ਪਰਿਵਾਰਕ ਕੋਰਟ 'ਚ ਪਟੀਸ਼ਨ ਦਾਇਰ ਕਰਵਾਈ ਕਿ ਪ੍ਰਭੂਦੇਵਾ ਨੈਣਤਾਰਾ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੇ ਹਨ।ਇਸ ਤੋਂ ਬਾਅਦ ਲਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਨੈਣਤਾਰਾ ਨਾਲ ਵਿਆਹ ਕੀਤਾ ਤਾਂ ਉਹ ਭੁੱਖ ਹੜਤਾਲ ਕਰੇਗੀ। ਨੈਣਤਾਰਾ ਨਾਲ ਅਫੇਅਰ ਤੋਂ ਬਾਅਦ ਪ੍ਰਭੂਦੇਵਾ ਨੇ ਵਿਆਹ ਦੇ 16 ਸਾਲ ਬਾਅਦ ਪਤਨੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ।

PunjabKesari

ਜੁਲਾਈ 2011 'ਚ ਉਨ੍ਹਾਂ ਨੇ ਪਤਨੀ ਲਤਾ ਨੂੰ ਤਲਾਕ ਦੇ ਦਿੱਤਾ। ਹਾਲਾਂਕਿ ਬਾਅਦ 'ਚ ਸਾਲ 2012 'ਚ ਨੈਣਤਾਰਾ ਨੇ ਕਿਹਾ ਕਿ ਉਹ ਹੁਣ ਪ੍ਰਭੂਦੇਵਾ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਚੁੱਕੀ ਹੈ।ਦੱਸਣਯੋਗ ਹੈ ਕਿ ਆਪਣੇ ਹੌਟ ਕਿਰਦਾਰ ਲਈ ਮਸ਼ਹੂਰ ਨੈਣਤਾਰਾ ਦਾ ਇਕ ਵਿਵਾਦ ਐਕਟਰ ਸਿੰਬੂ ਨਾਲ ਉਨ੍ਹਾਂ ਦੇ ਲਿਪ-ਲਾਕ ਕਿੱਸ ਨੂੰ ਲੈ ਕੇ ਵੀ ਹੈ।

PunjabKesari

ਨੈਣਤਾਰਾ ਤੇ ਸਿੰਬੂ ਦਾ ਇਹ ਕਿੱਸ ਕਾਫੀ ਵਿਵਾਦਿਤ ਰਿਹਾ ਸੀ ਤੇ ਇਸ ਲਈ ਨੈਣਤਾਰਾ ਤੇ ਸਿੰਬੂ ਤੋਂ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਸੀ। ਸਾਲ 2009 'ਚ ਨੈਣਤਾਰਾ ਕੇਰਲ ਦੇ ਓਟਾਪਾਲਮ ਦੇ ਨੇੜੇ ਕਿਲੀਕਾਵੁ ਅੰਮਾਨ ਮੰਦਰ 'ਚ ਸਾੜ੍ਹੀ ਨਾ ਪਹਿਨਕੇ ਸਲਵਾਰ-ਕਮੀਜ਼ 'ਚ ਪਹੁੰਚ ਗਈ ਸੀ।

PunjabKesari

ਇਸ 'ਤੇ ਨੈਣਤਾਰਾ ਨੂੰ ਪ੍ਰਸ਼ਾਸਣ ਤੇ ਸ਼ਰਧਾਲੂਆਂ ਨੇ ਮੰਦਰ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਸੀ। ਇਸ ਦੇ ਪਿੱਛੇ ਵਜ੍ਹਾ ਇਹ ਦੱਸੀ ਗਈ ਸੀ ਕਿ ਉਨ੍ਹਾਂ ਨੇ ਮੰਦਰ ਪਰਿਸਰ 'ਚ ਕੱਪੜੇ ਪਹਿਣਨ ਦੇ ਨਿਯਮਾਂ ਨੂੰ ਤੋੜਿਆ ਹੈ। ਦੱਖਣੀ ਭਾਰਤ 'ਚ ਮਹਿਲਾਵਾਂ ਮੰਦਰ 'ਚ ਆਮ ਤੌਰ 'ਤੇ ਸਾੜ੍ਹੀ 'ਚ ਹੀ ਪ੍ਰਵੇਸ਼ ਕਰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਨੇ ਸਾੜ੍ਹੀ ਨਾਲ ਭਰਿਆ ਇਕ ਵੱਡਾ ਬਕਸਾ ਵੀ ਪਾਰਸਲ ਕਰ ਦਿੱਤਾ ਸੀ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News