ਟੀ.ਵੀ. ਅਦਾਕਾਰਾ ਮੋਨਾਲੀਸਾ ਨੇ ਖਰੀਦੀ ਲਗਜ਼ਰੀ ਕਾਰ, ਦੇਖੋ ਵੀਡੀਓ

Wednesday, July 10, 2019 10:16 AM
ਟੀ.ਵੀ. ਅਦਾਕਾਰਾ ਮੋਨਾਲੀਸਾ ਨੇ ਖਰੀਦੀ ਲਗਜ਼ਰੀ ਕਾਰ, ਦੇਖੋ ਵੀਡੀਓ

ਮੁੰਬਈ(ਬਿਊਰੋ)— ਭੋਜਪੁਰੀ ਤੇ ਟੀ.ਵੀ. ਦੀਆਂ ਸਭ ਤੋਂ ਪ੍ਰਸਿੱਧ ਅਭਿਨੇਤਰੀਆਂ 'ਚੋਂ ਇਕ ਮੋਨਾਲੀਸਾ ਇਨ੍ਹੀਂ ਦਿਨੀਂ ਲਗਾਤਾਰ ਚਰਚਾ 'ਚ ਛਾਈ ਹੋਈ ਹੈ। ਮੋਨਾਲੀਸਾ ਟੀ.ਵੀ. ਸ਼ੋਅ 'ਨਜ਼ਰ' 'ਚ ਡਾਇਨ ਦੇ ਰੂਪ 'ਚ ਘਰ-ਘਰ 'ਚ ਮਸ਼ਹੂਰ ਹੋ ਗਈ ਹੈ। ਇਸੇ ਵਿਚਕਾਰ ਮੋਨਾਲੀਸਾ ਨੇ ਆਪਣੇ ਫੈਨਜ਼ ਨਾਲ ਇਕ ਨਵੀਂ ਖਬਰ ਸ਼ੇਅਰ ਕੀਤੀ ਹੈ। ਮੋਨਾਲੀਸਾ ਅਤੇ ਪਤੀ ਵਿਕਰਾਂਤ ਸਿੰਘ ਨੇ ਬਰਾਂਡ ਨਿਊ ਆਡੀ ਕਾਰ ਖਰੀਦੀ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਪਿਛਲੇ ਦਿਨੀਂ ਮੋਨਾਲੀਸਾ ਦਾ ਫਾਲੋਓਰਜ਼ ਦਾ ਅੰਕੜਾ ਦੋ ਮਿਲੀਅਨ ਦੇ ਪਾਰ ਹੋ ਚੁੱਕਿਆ ਹੈ। ਅਦਾਕਾਰਾ ਨੇ ਇਸ ਲਈ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ।

 
 
 
 
 
 
 
 
 
 
 
 
 
 

She arrives in style... Dreams do come true. ❤️😍💃🏻 #newcar #audi #mumbai @audi @audi_mumbaiwest #gratitude #thankyougod #blessed

A post shared by MONALISA (@aslimonalisa) on Jul 9, 2019 at 3:31am PDT


ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਛੋਟਾ ਜਿਹਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਸਟਾਈਲ ਨਾਲ ਆਈ ਹੈ, ਸੁਪਨੇ ਸੱਚ ਹੁੰਦੇ ਹਨ। ਇਸ ਵੀਡੀਓ 'ਚ ਮੋਨਾ ਨਾਲ ਉਨ੍ਹਾਂ ਦੇ ਪਤੀ ਵਿਕਰਾਂਤ ਵੀ ਨਜ਼ਰ ਆ ਰਹੇ ਹਨ।

ਸਲਮਾਨ ਦੇ ਸ਼ੋਅ ਨੇ ਦਿੱਤੀ ਸ਼ੋਹਰਤ

ਦੱਸ ਦੇਈਏ ਕਿ ਸਲਮਾਨ ਖਾਨ ਦੀ ਫੈਨਜ਼ ਮੋਨਾਲੀਸਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੋਜਪੁਰੀ ਫਿਲਮਾਂ ਨਾਲ ਕੀਤੀ ਸੀ। ਮੋਨਾਲੀਸਾ ਦਾ ਵਿਆਹ ਰਿਐਲਿਟੀ ਸ਼ੋਅ 'ਚ ਉਨ੍ਹਾਂ ਦੇ ਕੋ-ਸਟਾਰ ਰਹੇ ਭੋਜਪੂਰੀ ਐਕਟਰ ਵਿਕਰਾਂਤ ਸਿੰਘ ਰਾਜਪੂਤ ਨਾਲ ਕਰਵਾਇਆ ਗਿਆ ਸੀ। ਮੋਨਾਲੀਸਾ ਅਕਸਰ ਆਪਣੇ ਕੋ-ਸਟਾਰ ਨਾਲ ਡਾਂਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਪਿੱਛਲੇ ਦਿਨੀਂ ਮੋਨਾਲੀਸਾ ਨੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਦੇ ਡਾਂਸ ਨੰਬਰ 'ਐਥੇ ਆ' 'ਚ ਠੁਮਕੇ ਲਗਾਏ ਸਨ।


About The Author

manju bala

manju bala is content editor at Punjab Kesari