ਬਾਲੀਵੁੱਡ 'ਚ ਇਸ ਅਦਾਕਾਰਾ ਦਾ ਹੋਇਆ ਸਭ ਤੋਂ ਜ਼ਿਆਦਾ ਵਾਰ ਰੇਪ, 27 ਦੀ ਉਮਰ 'ਚ ਹੋਈ ਦਰਦਨਾਕ ਮੌਤ

3/27/2018 5:23:32 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਹਰ ਬੀਟ 'ਤੇ ਫਿਲਮਾਂ ਬਣਾਈਆਂ ਜਾਂਦੀਆਂ ਹਨ। ਗੱਲ 1960-70 ਦੇ ਦਹਾਕੇ ਦੀ ਹੈ, ਜਦੋਂ ਘਰ ਅਤੇ ਸਮਾਜ 'ਚ ਔਰਤਾਂ ਨੂੰ ਸਮਾਜਿਕ ਸ਼ੋਸ਼ਣ ਅਤੇ ਸੈਕਸ਼ੂਅਲ ਹੈਰਾਸਮੈਂਟ ਵਰਗੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਜਿਹੇ 'ਚ ਫਿਲਮ ਜਗਤ 'ਚ ਇਸ ਬੇਇਨਸਾਫੀ ਨੂੰ ਪਰਦੇ 'ਤੇ ਉਤਾਰਿਆ ਗਿਆ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦੌਰ 'ਚ ਰੇਪ ਸੀਨਜ਼ ਅਦਾਕਾਰਾ ਨਜ਼ੀਮਾ 'ਤੇ ਸਭ ਤੋਂ ਜ਼ਿਆਦਾ ਫਿਲਮਾਏ ਜਾਂਦੇ ਸਨ। ਫਿਲਮੀ ਦੁਨੀਆ 'ਚ ਨਜ਼ੀਮਾ ਨੂੰ ਵਧੇਰੇ ਭੈਣ ਜਾਂ ਫਿਰ ਅਦਾਕਾਰਾ ਦੀ ਸਹੇਲੀ ਦੇ ਕਿਰਦਾਰ ਮਿਲਦੇ ਸਨ ਅਤੇ ਜ਼ਾਹਿਰ ਸੀ ਕਿ ਫਿਲਮ 'ਚ ਨਜ਼ੀਮਾ 'ਤੇ ਰੇਪ ਸੀਨ ਫਿਲਮਾਉਣ ਲਈ ਉਨ੍ਹਾਂ ਨੂੰ ਇਹ ਕਿਰਦਾਰ ਦਿੱਤੇ ਜਾਂਦੇ ਸਨ।

PunjabKesari

ਮਾਸੂਮ ਅਤੇ ਖੂਬਸੂਰਤ ਚਿਹਰੇ ਦੀ ਬਦੌਲਤ ਨਿਰਦੇਸ਼ਕ ਉਨ੍ਹਾਂ ਨੂੰ ਹੀਰੋ ਦੀ ਭੈਣ ਦੇ ਕਿਰਦਾਰ 'ਚ ਖੂਬ ਪਸੰਦ ਕਰਦੇ ਸਨ। ਜਾਣਕਾਰੀ ਮੁਤਾਬਕ ਨਜ਼ੀਮਾ ਦਾ ਜਨਮ ਮਹਾਰਾਸ਼ਟਰ ਦੇ ਨਾਸਿਕ 'ਚ 1948 'ਚ ਹੋਇਆ ਸੀ। ਸ਼ੁਰੂਆਤ ਤੋਂ ਹੀ ਨਜ਼ੀਮਾ  ਦਾ ਫਿਲਮਾਂ ਵੱਲ ਕਾਫੀ ਰੁਝਾਣ ਸੀ। ਉਨ੍ਹਾਂ ਨੇ ਬਤੌਰ ਬਾਲ ਕਲਾਕਾਰ ਫਿਲਮਾਂ 'ਚ ਕੰਮ ਕਰ ਕੇ ਦਮਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ। ਦੱਸਣਯੋਗ ਹੈ ਕਿ 1960-70 ਦੇ ਦਹਾਕੇ 'ਚ ਫਿਲਮਾਂ 'ਚ ਰੇਪ ਸੀਨਜ਼ ਨੂੰ ਮੁੱਖ ਤੌਰ 'ਤੇ ਲਿਆ ਜਾਂਦਾ ਸੀ।

PunjabKesari

ਇੱਥੋਂ ਤੱਕ ਕਿ ਕਈ ਫਿਲਮਾਂ ਦੀ ਪੂਰੀ ਕਹਾਣੀ ਰੇਪ 'ਤੇ ਹੀ ਟਿਕੀ ਹੁੰਦੀ ਸੀ ਅਤੇ ਇਸ ਰੋਲ ਲਈ ਨਿਰਦੇਸ਼ਕਾਂ ਦੀ ਸਭ ਤੋਂ ਪਹਿਲੀ ਚੁਆਈਸ ਨਜ਼ੀਮਾ ਹੀ ਹੁੰਦੀ ਸੀ। ਬਾਲੀਵੁੱਡ 'ਚ ਰੇਪ ਸੀਨ ਕਰਦੇ-ਕਰਦੇ ਉਨ੍ਹਾਂ ਨੂੰ 'ਰੇਪ ਦੀ ਰਾਣੀ' ਵੀ ਕਿਹਾ ਜਾਣ ਲੱਗੀ ਸੀ। ਜੇਕਰ ਗੱਲ ਕਰੀਏ ਨਜ਼ੀਮਾ ਦੇ ਫਿਲਮੀ ਕਰੀਅਰ ਦੀ ਤਾਂ ਉਨ੍ਹਾਂ ਨੇ ਫਿਲਮ 'ਨਿਸ਼ਾਨ', ਰਾਜਿੰਦਰ ਕੁਮਾਰ ਨਾਲ ਫਿਲਮ 'ਆਰਜ਼ੂ', 'ਦਿਲੱਗੀ', 'ਤਮੰਨਾ', 'ਅਨਜਾਨਾ' ਵਰਗੀਆਂ ਫਿਲਮਾਂ 'ਚ ਸੁਪੋਰਟਿੰਗ ਰੋਲ ਕੀਤੇ।

PunjabKesari

ਫਿਲਮ ਦੀ ਕਹਾਣੀ ਦੇ ਆਧਾਰ 'ਤੇ ਇਨ੍ਹਾਂ ਨੂੰ ਵਧੇਰੇ ਭੈਣ ਦੇ ਹੀ ਕਿਰਦਾਰ ਮਿਲਦੇ ਸਨ। 1972 'ਚ ਆਈ ਫਿਲਮ 'ਬੇਈਮਾਨ' 'ਚ ਉਨ੍ਹਾਂ ਨੇ ਐਕਟਰ ਮਨੋਜ ਕੁਮਾਰ ਦੇ ਸਾਹਮਣੇ ਆਪਣੇ ਅਭਿਨੈ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮ ਫੇਅਰ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ।

PunjabKesari

ਨਾਜ਼ੀਮਾ ਦੀ ਆਖਿਰੀ ਫਿਲਮ 'ਲਵ ਐਂਡ ਗੌਡ' ਸੀ, ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ। ਭੈਣ ਦੇ ਰੋਲ ਕਰਦੇ-ਕਰਦੇ ਨਾਜ਼ੀਮਾ ਨੂੰ ਬਾਲੀਵੁੱਡ ਦੀ ਭੈਣ' ਵੀ ਕਿਹਾ ਜਾਣ ਲੱਗਾ। 1960-70 ਦੇ ਦੌਰ 'ਚ ਐਕਟਰ ਦੀ ਭਾਣ ਬਣਨ ਕਾਰਨ ਇਨ੍ਹਾਂ ਨੂੰ ਇਹ ਨਾਂ ਮਿਲਿਆ ਪਰ ਬੇਹੱਦ ਦੁੱੱਖ ਦੀ ਗੱਲ ਹੈ ਕਿ ਉਨ੍ਹਾਂ ਦਾ ਫਿਲਮ ਇੰਡਸਟਰੀ ਨੂੰ ਬਹੁਤ ਘੱਟ ਸਮਾਂ ਮਿਲਿਆ। ਅਸਲ 'ਚ ਸਾਲ 1975 'ਚ ਕੈਂਸਰ ਕਾਰਨ ਉਨ੍ਹਾਂ ਦੀ ਸਿਰਫ 27 ਸਾਲ ਦੀ ਉਮਰ 'ਚ ਮੌਤ ਹੋ ਗਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News