ਬਾਲੀਵੁੱਡ ਫਿਲਮਾਂ 'ਚ ਅਦਾਕਾਰਾ ਨੇ ਦਿੱਤੇ ਸਨ ਸਭ ਤੋਂ ਵੱਧ ਰੇਪ ਸੀਨਜ਼, 27 ਦੀ ਉਮਰ 'ਚ ਹੋਇਆ ਸੀ ਦਿਹਾਂਤ

11/3/2017 2:18:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਫਾਤਿਮਾ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ। ਉਨ੍ਹਾਂ ਨੇ ਆਪਣੇ ਕਿਰਦਾਰਾਂ ਨਾਲ ਇੰਡਸਟਰੀ 'ਚ ਇਕ ਵੱਖਰੀ ਹੀ ਛਾਪ ਛੱਡੀ ਹੈ। ਨਾਜ਼ਿਮਾ ਨੇ ਅਭਿਨੈ ਨਾਲ ਲੋਕਾਂ ਨੂੰ ਰੁਲਾਇਆ ਵੀ ਤੇ ਫਿਲਮ ਨਾਲ ਜੋੜ ਕੇ ਵੀ ਰੱਖਿਆ। ਨਾਜ਼ਿਮਾ ਨੇ ਉਨ੍ਹਾਂ ਫਿਲਮਾਂ ਤੋਂ ਸਭ ਤੋਂ ਵੱਧ ਕੰਮ ਕੀਤਾ, ਜਿਸ 'ਚ ਵਿਲੇਨ ਵਲੋਂ ਉਨ੍ਹਾਂ ਦਾ ਬਲਾਤਕਾਰ ਕੀਤਾ ਜਾਂਦਾ ਸੀ। ਨਾਜ਼ਿਮਾ ਨੂੰ ਬਾਲੀਵੁੱਡ ਦੀ ਬੈਸਟ ਸੁਪੋਰਟਿੰਗ ਅਦਾਕਾਰਾ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। 60 ਦੇ ਦਹਾਕੇ 'ਚ ਅਜਿਹੀਆਂ ਫਿਲਮਾਂ ਚੱਲਦੀਆਂ ਸੀ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਸਨ।

PunjabKesari

ਲੋਕ ਇਨ੍ਹਾਂ ਨੂੰ ਦੇਖ ਸੋਚਣ 'ਤੇ ਮਜਬੂਰ ਹੋ ਜਾਂਦੇ ਸਨ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਪੁਰਾਣੀਆਂ ਫਿਲਮਾਂ 'ਚ ਇਕ ਅਜਿਹਾ ਸੀਨ ਹੁੰਦਾ ਸੀ, ਜਿਸ 'ਚ ਪੂਰੀ ਫਿਲਮ ਸੁਪਰਹਿੱਟ ਹੋ ਜਾਂਦੀ ਸੀ। ਗੱਲ ਜੇਕਰ ਨਾਜ਼ਿਮਾ ਦੀ ਕਰੀਏ ਤਾਂ ਉਨ੍ਹਾਂ ਨੇ ਆਪਣੀ ਜ਼ਬਰਦਸਤ ਐਕਟਿੰਗ ਨਾਲ 'ਬੇਈਮਾਨ ਫਿਲਮ' ਲਈ ਫਿਲਮਅੇਫਰ ਐਵਾਰਡ ਵੀ ਜਿੱਤ ਚੁੱਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਨਾਜ਼ਿਮਾ ਨੇ ਤਕਰੀਬਣ 30 ਫਿਲਮਾਂ 'ਚ ਹੀ ਅਜੇ ਕੰਮ ਕੀਤਾ ਸੀ।

PunjabKesari

ਉਸ ਸਮੇਂ ਸਿਰਫ 27 ਵਰਗੀ ਛੋਟੀ ਉਮਰ 'ਚ ਹੀ ਕੈਂਸਰ ਹੋ ਜਾਣ ਨਾਲ ਇਸ ਅਭਿਨੇਤਰੀ ਦੀ ਮੌਤ ਹੋ ਗਈ ਸੀ ਤੇ ਬਾਲੀਵੁੱਡ ਨੂੰ ਇਸ ਬਿਹਤਰੀਨ ਅਭਿਨੇਤਰੀ ਦਾ ਸਾਥ ਸਿਰਫ ਥੋੜ੍ਹੇ ਸਮੇਂ ਲਈ ਹੀ ਮਿਲਿਆ। ਇੰਨਾ ਹੀ ਨਹੀਂ ਨਾਜ਼ਿਮਾ ਸੁੰਦਰ ਹੋਣ ਦੇ ਨਾਲ-ਨਾਲ ਐਕਟਿੰਗ 'ਚ ਵੀ ਮਾਹਰ ਸੀ। ਉਹ ਬੇਹੱਦ ਪ੍ਰਤਿਭਾਸ਼ਾਲੀ ਸੀ ਪਰ ਉਨ੍ਹਾਂ ਨੇ ਵਧੇਰੇ ਫਿਲਮਾਂ 'ਚ ਹੀਰੋ ਦੀ ਭੈਣ ਦਾ ਰੋਲ ਹੀ ਨਿਭਾਇਆ ਜਾਂ ਫਿਰ ਫਿਲਮ ਦੀ ਅਦਾਕਾਰਾ ਦੀ ਸਹੇਲੀ ਦਾ, ਸਿਰਫ ਇਸੇ ਕਾਰਨ ਸਾਰੇ ਉਨ੍ਹਾਂ ਨੂੰ ਬਾਲੀਵੁੱਡ ਦੀ ਭੈਣ ਵੀ ਕਿਹਾ ਜਾਣ ਲੱਗਾ ਸੀ।

PunjabKesari

ਨਾਜ਼ਿਮਾ ਆਪਣੇ ਵਲੋਂ ਮਿਲ ਰਹੇ ਦਰਸ਼ਕਾਂ ਦੇ ਪਿਆਰ ਤੋਂ ਖੁਸ਼ ਤਾਂ ਸੀ ਪਰ ਉਹ ਲੀਡ ਅਦਾਕਾਰਾ ਦੇ ਰੂਪ 'ਚ ਵੀ ਕੰਮ ਕਰਨਾ ਚਾਹੁੰਦੀ ਸੀ, ਜੋ ਉਨ੍ਹਾਂ ਨੂੰ ਨਹੀਂ ਮਿਲ ਪਾ ਰਿਹਾ ਸੀ।  ਉਹ ਬੱਸ ਮੌਕੇ ਦੀ ਤਲਾਸ਼ 'ਚ ਸੀ ਪਰ ਅਫਸੋਸ ਅਜਿਹਾ ਨਹੀਂ ਪਾਇਆ। ਬਲਾਤਕਾਰ ਪੀੜਤਾ ਦਾ ਰੋਲ ਨਿਭਾਉਣਾ ਬਹੁਤ ਹੀ ਮੁਸ਼ਕਿਲ ਹੈ, ਜਿਸ ਨੂੰ ਨਾਜ਼ਿਮਾ ਬਖੂਬੀ ਨਿਭਾਇਆ ਸੀ ਤੇ ਆਪਣੇ ਕੰਮ ਨੂੰ ਬਹੁਤ ਹੀ ਲਗਨ ਨਾਲ ਕੀਤਾ ਸੀ ਪਰ ਕਿਸਮਤ ਤੇ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਸਿਰਫ 27 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News