OMG ਧਰਮਿੰਦਰ ਦੇ ਲਾਡਲੇ ਨਾਲ ਸਲਮਾਨ ਦੀ ਭੈਣ ਕਰਾਉਣਾ ਚਾਹੁੰਦੀ ਸੀ ਵਿਆਹ ਪਰ...

Friday, November 10, 2017 10:45 AM

ਮੁੰਬਈ(ਬਿਊਰੋ)— ਸਾਲ 1984 'ਚ ਫਿਲਮ 'ਜਵਾਨੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਖੂਬਸੂਰਤ ਅਦਾਕਾਰਾ ਨੀਲਮ ਕੋਠਾਰੀ ਦਾ ਬੀਤੇ ਦਿਨ (9 ਨਵੰਬਰ) ਜਨਮਦਿਨ ਸੀ। ਆਖਰੀ ਵਾਰ ਉਹ ਫਿਲਮ 2001 'ਚ ਫਿਲਮ 'ਕਸਮ' 'ਚ ਨਜ਼ਰ ਆਈ ਸੀ। ਇਸ ਅਦਾਕਾਰਾ ਨੇ ਬਾਲੀਵੁੱਡ 'ਚ ਖੂਬ ਹਿੱਟ ਫਿਲਮਾਂ ਦਿੱਤੀਆਂ ਹਨ। ਖਾਸ ਕਰ ਗੋਵਿੰਦਾ ਨਾਲ ਇਨ੍ਹਾਂ ਦੀ ਆਨਸਕ੍ਰੀਨ ਕੈਮਿਸਟਰੀ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਫਿਲਮਾਂ 'ਚ ਬਿਹਤਰੀਨ ਅਦਾਇਗੀ ਲਈ ਨੀਲਮ ਨੂੰ ਯਾਦ ਤਾਂ ਕੀਤਾ ਜਾਂਦਾ ਹੀ ਹੈ ਇਸ ਦੇ ਨਾਲ ਹੀ ਇਸ ਅਦਾਕਾਰਾ ਦੀ ਲਵ ਲਾਈਫ ਵੀ ਕਾਫੀ ਵਿਵਾਦਾਂ 'ਚ ਰਹੀ।

PunjabKesari

ਅੱਜ ਵੀ ਲੋਕ ਨੀਲਮ ਕੋਠਾਰੀ ਤੇ ਗੋਵਿੰਦਾ ਦੇ ਨਾਂ ਸਿਰਫ ਆਨਸਕ੍ਰੀਨ ਪਿਆਰ ਬਲਕਿ ਆਫ ਸਕ੍ਰੀਨ ਕੈਮਿਸਟਰੀ ਨੂੰ ਵੀ ਜ਼ਹਿਨ ਤੋਂ ਨਹੀਂ ਕੱਢ ਪਾਏ ਹਨ। ਨੀਲਮ ਨੇ ਗੋਵਿੰਦਾ ਨਾਲ ਬੈਟ ਟੂ ਬੈਕ ਕਈ ਹਿੱਟ ਫਿਲਮਾਂ ਦਿੱਤੀਆਂ। ਇਹ ਜੋੜੀ ਨਿਰਦੇਸ਼ਕਾਂ ਦੀ ਪਸੰਦ ਬਣਦੀ ਜਾ ਰਹੀ ਸੀ ਤੇ ਗੋਵਿੰਦਾ ਨੀਲਮ ਦੇ ਦੀਵਾਨੇ ਹੋ ਚੁੱਕੇ ਸਨ। ਦੋਹਾਂ 'ਚ ਅਫੇਅਰ ਦੀ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ। ਨਾ ਸਿਰਫ ਗੋਵਿੰਦਾ ਬਲਕਿ ਬੌਬੀ ਦਿਓਲ ਨਾਲ ਵੀ ਨੀਲਮ ਦਾ ਨਾਂ ਜੁੜਿਆ ਸੀ। 90 ਦੇ ਦਹਾਕੇ 'ਚ ਬੌਬੀ ਦਿਓਲ ਤੇ ਨੀਲਮ ਵਿਚਕਾਰ ਅਫੇਅਰ ਸੀ ਪਰ ਧਰਮਿੰਦਰ ਇਹ ਨਹੀਂ ਚਾਹੁੰਦੇ ਸਨ ਕਿ ਕਿਸੇ ਅਦਾਕਾਰਾ ਨਾਲ ਬੌਬੀ ਦਾ ਵਿਆਹ ਹੋਵੇ।

PunjabKesari

ਇਸ ਲਈ ਬੌਬੀ ਨੇ ਨੀਲਮ ਤੋਂ ਆਪਣਾ ਰਿਸ਼ਤਾ ਤੋੜ ਲਿਆ। ਸਾਲ 2001 ਤੋਂ ਬਾਅਦ ਨੀਲਮ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਤੇ ਯੂ ਕੇ ਬੇਸਡ ਇਕ ਬਿਜ਼ਨੈੱਸਮੈਨ ਦੇ ਬੇਟੇ (23 ਜਨਵਰੀ) ਨਾਲ ਵਿਆਹ ਕਰ ਲਿਆ। ਨੀਲਮ ਦਾ ਇਹ ਵਿਆਹ ਅਸਫਲ ਸਿੱਧ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ 23 ਜਨਵਰੀ 2011 'ਚ ਮਸ਼ਹੂਰ ਟੀ. ਵੀ. ਐਕਟਰ ਸਮੀਰ ਸੋਨੀ ਨਾਲ ਵਿਆਹ ਕਰ ਲਿਆ। ਨੀਲਮ ਤੇ ਸਮੀਰ ਨੇ ਵਿਆਹ ਦੇ 2 ਸਾਲ ਬਾਅਦ ਇਕ ਬੱਚੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੁਣ ਉਨ੍ਹਾਂ ਦੀ ਕਿ ਬੇਟੀ ਹੈ, ਜਿਸ ਦਾ ਨਾਂ ਅਹਾਨਾ ਹੈ। ਉਂਝ ਤਾਂ ਸਮੀਰ ਤੇ ਨੀਲਮ ਆਪਣੀ ਜ਼ਿੰਦਗੀ 'ਚ ਖੁਸ਼ ਹਨ ਪਰ ਕੁਝ ਸਮੇਂ ਪਹਿਲਾਂ ਇਸ ਕੱਪਲ ਨੂੰ ਲੈ ਕੇ ਇਕ ਵਿਵਾਦ ਨੂੰ ਲੈ ਕੇ ਅਣਬਣ ਦੀਆਂ ਖਬਰਾਂ ਆਈ ਸਨ। ਇਹ ਵਿਵਾਦ ਸਮੀਰ ਦੇ ਕਿਸੇ ਵੈੱਬ ਸੀਰੀਜ਼ 

PunjabKesari