ਜਵਾਨਾਂ ਦੇ ਹੌਸਲੇ ਦੀ ਕਹਾਣੀ ਹੈ ''ਅੱਯਾਰੀ''

2/14/2018 10:46:20 AM

ਮੁੰਬਈ(ਬਿਊਰੋ)— ਫਿਲਮ ਨਿਰਦੇਸ਼ਕ ਨੀਰਜ ਪਾਂਡੇ ਨੇ ਆਪਣੇ ਕੰਮ ਲਈ ਹਮੇਸ਼ਾ ਤਾਰੀਫਾਂ ਬਟੋਰੀਆਂ ਹਨ, ਭਾਵੇਂ ਉਨ੍ਹਾਂ ਦੀ 'ਏ ਵੈਡਨੈੱਸ-ਡੇ' ਹੋਵੇ ਜਾਂ 'ਸਪੈਸ਼ਲ 26' ਦਰਸ਼ਕਾਂ ਨੇ ਹਰ ਵਾਰ ਉਨ੍ਹਾਂ ਦੀ ਕੰਮ ਦੀ ਸ਼ਲਾਘਾ ਕੀਤੀ ਹੈ। ਨੀਰਜ ਪਾਂਡੇ ਇਕ ਵਾਰ ਫਿਰ 'ਅੱਯਾਰੀ' ਦੇ ਜ਼ਰੀਏ ਅਜਿਹੇ ਹੀ ਵਾਸਤਵਿਕ ਮੁੱਦੇ 'ਤੇ ਫਿਲਮ ਲੈ ਕੇ ਆ ਰਹੇ ਹਨ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਸਿਧਾਰਥ ਇਕ ਆਰਮੀ ਅਫਸਰ ਦਾ ਕਿਰਦਾਰ ਨਿਭਾ ਰਹੇ ਸਨ। ਸਿਧਾਰਥ ਤੋਂ ਇਲਾਵਾ ਫਿਲਮ 'ਚ ਰਕੁਲਪ੍ਰੀਤ ਅਤੇ ਮਨੋਜ ਵਾਜਪਾਈ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਅਨੁਪਮ ਖੇਰ ਅਤੇ ਨਸੀਰੂਦੀਨ ਸ਼ਾਹ ਵੀ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਿਧਾਰਥ ਮਲਹੋਤਰਾ, ਰਕੁਲਪ੍ਰੀਤ, ਮਨੋਜ ਵਾਜਪਾਈ ਅਤੇ ਫਿਲਮ ਨਿਰਦੇਸ਼ਕ ਨੀਰਜ ਪਾਂਡੇ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ  ਅੰਸ਼ : 
ਨੀਰਜ ਪਾਂਡੇ : ਸਟਾਰ ਕਾਸਟ ਦਾ ਆਈਡੀਆ ਹੋ ਜਾਂਦਾ ਹੈ ਕਹਾਣੀ ਲਿਖਣ ਵੇਲੇ
ਜਦੋਂ ਤੁਸੀਂ ਸ਼ਿੱਦਤ ਨਾਲ ਕੋਈ ਕਹਾਣੀ ਲਿਖ ਰਹੇ ਹੁੰਦੇ ਹੋ ਤਾਂ ਉਸੇ ਵੇਲੇ ਤੁਹਾਡੇ ਦਿਮਾਗ 'ਚ ਉਨ੍ਹਾਂ ਕਿਰਦਾਰਾਂ ਦਾ ਚਿਹਰਾ ਬਣਨ ਲੱਗਦਾ ਹੈ। ਕੁਝ ਅਜਿਹਾ ਹੀ ਮੇਰੇ ਨਾਲ 'ਅਯਾਰੀ' ਵੇਲੇ ਹੋਇਆ।
ਰੋਮਾਂਸ ਲਈ ਲਿਆ ਸਿਧਾਰਥ ਨੂੰ
ਮੈਂ ਫਿਲਮ 'ਚ ਸਿਧਾਰਥ ਨੂੰ ਰੋਮਾਂਸ ਕਰਨ ਲਈ ਹੀ ਤਾਂ ਲਿਆ ਹੈ। ਸਿਧਾਰਥ ਦੇ ਕਾਰਨ ਸੈੱਟ 'ਤੇ ਅਕਸਰ ਆਸ਼ਿਕਾਨਾ ਮਾਹੌਲ ਰਹਿੰਦਾ ਸੀ। ਸ਼ੂਟਿੰਗ ਦੌਰਾਨ ਲੜਕੀਆਂ ਉਸਦੀ ਝਲਕ ਦੇਖਣ ਲਈ ਦੀਵਾਨੀਆਂ ਰਹਿੰਦੀਆਂ ਸਨ।
ਚੰਦਰਕਾਂਤਾ ਤੋਂ ਮਿਲਿਆ ਅਯਾਰੀ ਨਾਂ
ਦੂਰਦਰਸ਼ਨ 'ਤੇ ਕਈ ਸਾਲ ਪਹਿਲਾਂ ਆਉਣ ਵਾਲੇ ਚੰਦਰਕਾਂਤਾ ਸੀਰੀਅਲ 'ਚ ਪਹਿਲੀ ਵਾਰ ਅੱਯਾਰੀ ਸ਼ਬਦ ਸੁਣਿਆ ਸੀ। ਦੇਵਕੀਨੰਦਨ ਖੱਤਰੀ ਦੇ ਨਾਵਲ 'ਤੇ ਆਧਾਰਤ ਇਸ ਸੀਰੀਅਲ ਨੂੰ ਬੜੇ ਹੀ ਰੋਚਕ ਅਤੇ ਨਾਟਕੀ ਢੰਗ ਨਾਲ ਪਰਦੇ 'ਤੇ ਉਤਾਰਿਆ ਗਿਆ ਸੀ। ਇਸ ਸੀਰੀਅਲ 'ਚ ਚੰਦਰਕਾਂਤਾ ਅਤੇ  ਵੀਰੇਂਦਰ ਵਿਕਰਮ ਸਿੰਘ ਦੇ ਪਿਆਰ ਦੀ ਕਹਾਣੀ ਤੋਂ ਇਲਾਵ ਅੱਯਾਰਾਂ ਦੀ ਕਹਾਣੀ ਸੀ। ਮੈਨੂੰ ਮੇਰੀ ਫਿਲਮ ਦਾ ਨਾਮ ਇਥੋਂ ਹੀ ਮਿਲਿਆ।
ਮਨੋਜ ਵਾਜਪਾਈ : ਆਦਰਸ਼ ਹਾਊਸਿੰਗ ਸੋਸਾਇਟੀ ਸਕੈਮ 'ਤੇ ਹੈ ਫਿਲਮ 
ਫਿਲਮ ਦੀ ਕਹਾਣੀ ਆਦਰਸ਼ ਹਾਊਸਿੰਗ ਸੋਸਾਇਟੀ ਸਕੈਮ 'ਤੇ ਆਧਾਰਤ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਯੁੱਧ 'ਚ ਮਾਰੇ ਗਏ ਜਵਾਨਾਂ ਅਤੇ ਰੱਖਿਆ ਮੰਤਰਾਲਾ ਦੇ ਕਰਮਚਾਰੀਆਂ ਲਈ ਬਿਲਡਿੰਗ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਕੋਲਾਬਾ 'ਚ ਆਦਰਸ਼ ਹਾਊਸਿੰਗ ਸੋਸਾਇਟੀ ਦੇ ਨਾਮ ਨਾਲ ਬਣਾਇਆ ਗਿਆ ਸੀ। ਬਾਅਦ 'ਚ ਆਰ. ਟੀ. ਆਈ. ਰਾਹੀਂ ਖੁਲਾਸਾ ਹੋਇਆ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਦੇ ਫਲੈਟ ਅਫਸਰਾਂ ਅਤੇ ਨੇਤਾਵਾਂ ਨੂੰ ਬਹੁਤ ਹੀ ਘੱਟ ਕੀਮਤ 'ਤੇ ਦੇ ਦਿੱਤੇ ਗਏ। ਇਸ ਘਪਲੇ ਦਾ ਪਰਦਾਫਾਸ਼ 2010 'ਚ ਹੋਇਆ ਸੀ।
ਬਾਕਸ ਆਫਿਸ ਕੁਲੈਕਸ਼ਨ 'ਚ ਨਹੀਂ ਹੈ ਭਰੋਸਾ
ਉਹ ਫਿਲਮ ਦੀ ਬਾਕਸ ਆਫਿਸ ਕੁਲੈਕਸ਼ਨ 'ਚ ਭਰੋਸਾ ਨਹੀਂ ਕਰਦੇ ਬਲਕਿ ਫਿਲਮ ਦੇ ਬਿਜ਼ਨੈਸ ਦੇ ਉੱਪਰ ਵੀ ਉਸ ਨੂੰ ਜੱਜ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਵਧੀਆ ਫਿਲਮ ਵਧੀਆ ਹੀ ਹੁੰਦੀ ਹੈ ਭਾਵੇਂ ਉਹ ਹਿੱਟ ਹੋਵੇ ਜਾਂ ਫਲਾਪ। ਉਹ ਕਹਿੰਦੇ ਹਨ, ''ਮੇਰੀਆਂ ਫਿਲਮਾਂ ਫਲਾਪ ਹੁੰਦੀਆਂ ਹਨ ਪਰ ਉਹ ਚੰਗੀਆਂ ਫਿਲਮਾਂ ਹੁੰਦੀਆਂ ਹਨ, ਕਿਉਂਕਿ ਮੈਂ ਆਪਣੇ ਰੋਲ ਦੇ ਨਾਲ ਪੂਰਾ ਨਿਆਂ ਕੀਤਾ ਹੈ।''
ਰਕੁਲਪ੍ਰੀਤ ਸਿੰਘ : ਡਰੀ ਹੋÎਈ ਸੀ ਮਨੋਜ ਸਰ ਦੇ ਨਾਂ ਤੋਂ 
ਉਹ ਮਨੋਜ ਵਾਜਪਾਈ ਦੀਆਂ ਫਿਲਮਾਂ ਦੇਖ ਕੇ ਵੱਡੀ ਹੋਈ ਹੈ। ਜਦੋਂ ਪਹਿਲੇ ਦਿਨ ਉਹ ਸੈੱਟ 'ਤੇ ਪਹੁੰਚੀ ਤਾਂ ਮਨੋਜ ਸਰ ਦੇ ਨਾਂ ਤੋਂ ਡਰੀ ਹੋਈ ਸੀ। ਅੰਦਰੋਂ ਨਰਵਸ ਤਾਂ ਸੀ ਪਰ ਬਹੁਤ ਖੁਸ਼ ਵੀ ਸੀ। ਉਸ ਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਸੈੱਟ 'ਤੇ ਮਜ਼ਾ ਤਾਂ  ਮਨੋਜ ਸਰ ਦੇ ਕਾਰਨ ਹੀ ਆਉਂਦਾ ਹੈ। 
ਮੈਂ ਫਿਲਮ 'ਚ ਹੈਕਰ ਹਾਂ
ਫਿਲਮ 'ਚ ਮੇਰੇ ਕਿਰਦਾਰ ਦਾ ਨਾਂ ਸੋਨਲ ਗੁਪਤਾ ਹੈ,  ਜੋ ਇਕ ਹੈਕਰ (ਸਾਫਟਵੇਅਰ ਇੰਜੀਨੀਅਰ) ਹੈ। ਹੁਣ ਇਨ੍ਹਾਂ ਅਯਾਰਾਂ ਵਿਚਾਲੇ ਮੈਂ ਕਿਵੇਂ ਹੈਕਿੰਗ ਕਰਦੀ ਹਾਂ, ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ। ਫਿਲਮ 'ਚ ਤੁਹਾਨੂੰ ਰੋਮਾਂਸ, ਐਕਸ਼ਨ ਸਭ ਕੁਝ ਮਿਲੇਗਾ। 
ਸਿਧਾਰਥ ਮਲਹੋਤਰਾ : ਕਦੋਂ ਦੀ ਸੀ ਫੌਜ ਦੀ ਵਰਦੀ ਪਾਉਣ ਦੀ ਇੱਛਾ
ਮੇਰੇ ਦਾਦੂ ਆਰਮੀ 'ਚ ਸਨ। ਮੈਂ ਉਨ੍ਹਾਂ ਨੂੰ ਕਦੇ ਦੇਖਿਆ ਨਹੀਂ। ਮੇਰੇ ਪਾਪਾ ਅਤੇ ਮੇਰੀ ਦਾਦੀ ਨੇ ਉਨ੍ਹਾਂ ਦੀਆਂ ਕਈ ਕਹਾਣੀਆਂ ਮੈਨੂੰ ਦੱਸੀਆ ਹਨ ਅਤੇ ਸਭ ਤੋਂ ਖਾਸ ਗੱਲ ਇਹ ਕਿ ਮੇਰੀ ਹਮੇਸ਼ਾ ਤੋਂ ਹੀ ਆਰਮੀ ਦੀ ਵਰਦੀ ਪਹਿਨਣ ਦੀ ਇੱਛਾ ਸੀ, ਜੋ ਇਸ ਫਿਲਮ ਦੇ ਜ਼ਰੀਏ ਪੂਰੀ ਹੋ ਗਈ। 
ਸੈੱਟ 'ਤੇ ਊਰਜਾ ਨਾਲ ਭਰੇ ਰਹਿੰਦੇ ਸੀ
ਸੈੱਟ 'ਤੇ ਅਸੀਂ ਹਮੇਸ਼ਾ ਊਰਜਾ ਨਾਲ ਭਰੇ ਰਹਿੰਦੇ ਸੀ ਅਤੇ ਸਾਡੇ ਅੰਦਰ ਇਕ ਵੱਖਰੀ ਹੀ ਊਰਜਾ ਰਹਿੰਦੀ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਹੈ,  ਆਰਮੀ ਦੀ  ਵਰਦੀ। ਸਿਧਾਰਥ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਲੜਕਾ ਇਹ ਵਰਦੀ ਪਹਿਨਦਾ ਹੈ, ਉਸ ਦਾ ਤੌਰ ਤਰੀਕਾ ਹੀ ਬਦਲ ਜਾਂਦਾ ਹੈ। ਉਸ ਦੀ ਛਾਤੀ ਚੌੜੀ, ਪਿੱਠ ਸਿੱਧੀ ਅਤੇ ਚਾਲ ਰੋਹਬਦਾਰ ਹੋ ਜਾਂਦੀ ਹੈ। ਇਹ ਹੀ ਨਹੀਂ, ਜਦੋਂ ਮੈਂ ਪਹਿਲੀ ਵਾਰ ਆਪਣੇ ਲੁੱਕ ਟੈਸਟ ਲਈ ਵੀ ਵਰਦੀ ਪਾਈ ਸੀ, ਤਾਂ ਮੈਨੂੰ ਇਕਦਮ ਸਾਫ ਅਤੇ ਪ੍ਰੈੱਸ ਕੀਤੀ ਹੋਈ ਕਈ ਬੈਜ ਲੱਗੀ ਵਰਦੀ ਪਹਿਨਾਈ ਗਈ। ਉਸ ਵੇਲੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਖੁਦ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ, ਜੋ ਸਿਰਫ ਵਰਦੀ ਦਾ ਨਸ਼ਾ ਸੀ। 
ਬਹੁਤ ਬਹਾਦਰ ਹੁੰਦੇ ਹਨ ਸਾਡੇ ਜਵਾਨ
ਇਸ ਦੌਰਾਨ ਸਿਧਾਰਥ ਨੇ ਇਹ ਵੀ ਕਿਹਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਆਰਮੀ ਜਾਂ ਬੀ. ਐÎੱਸ. ਐੱਫ. ਦੇ ਜਵਾਨ ਆਪਣੀ ਜ਼ਿੰਦਗੀ ਜਿਊਂਦੇ ਹਨ। ਉਹ ਕਿਵੇਂ ਖੁਦ ਨੂੰ ਸਾਡੇ ਲਈ ਨਿਛਾਵਰ ਕਰ ਦਿੰਦੇ ਹਨ। 'ਅੱਯਾਰੀ' ਦੀ ਸ਼ੂਟਿੰਗ ਅਸੀਂ ਰੀਅਲ ਲੋਕੇਸ਼ਨ 'ਤੇ ਵੀ ਕੀਤੀ ਹੈ। ਅਸੀਂ ਕਸ਼ਮੀਰ 'ਚ ਪਹਿਲਗਾਮ ਦੇ ਇਕ ਕੈਂਪ 'ਚ ਸੀ, ਤਾਂ ਉੱਥੇ ਬੀ. ਐÎੱਸ. ਐੱÎਫ. ਅਤੇ ਬਾਰਡਰ ਤੋਂ ਜਵਾਨ ਆਉਂਦੇ ਸਨ। ਅਸੀਂ ਦੇਖਿਆ ਕਿ ਕਿਵੇਂ ਉਹ ਲੋਕ ਰਹਿੰਦੇ ਹਨ, ਕੀ ਖਾਂਦੇ-ਪੀਂਦੇ ਹਨ।
ਪਹਿਲਾ ਆਡੀਸ਼ਨ ਨੀਰਜ ਸਰ ਨੇ ਲਿਆ
ਰਕੁਲਪ੍ਰੀਤ ਦੱਸਦੀ ਹੈ ਕਿ ਮੈਂ ਮੇਰੀ ਲਾਈਫ ਦਾ ਪਹਿਲਾ ਆਡੀਸ਼ਨ ਨੀਰਜ ਸਰ ਨੂੰ ਦਿੱਤਾ ਸੀ। ਜਦੋਂ ਮੈਂ ਪਹਿਲੀ ਵਾਰ ਮੁੰਬਈ ਆਈ ਸੀ, ਤਾਂ ਮੈਂ ਨੀਰਜ ਸਰ ਦੀ ਹੀ ਇਕ ਫਿਲਮ ਦੇ ਲਈ ਆਡੀਸ਼ਨ ਦਿੱਤਾ ਸੀ। ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ ਪਰ ਫਿਲਮ ਬਣ ਨਹੀਂ ਸਕੀ ਅਤੇ ਉਸ ਸਮੇਂ ਨੀਰਜ ਪਾਂਡੇ ਨੇ 'ਸਪੈਸ਼ਲ 26'  ਅਨਾਊਂਸ ਕਰ ਦਿੱਤੀ ਸੀ। ਫਿਰ ਇਸ ਤੋਂ ਬਾਅਦ 'ਐੱਮ. ਐÎੱਸ. ਧੋਨੀ' ਦੇ ਸਮੇਂ ਵੀ ਨੀਰਜ ਸਰ ਨੇ ਮੈਨੂੰ ਯਾਦ ਕੀਤਾ। ਉਸ ਸਮੇਂ ਮੇਰੀਆਂ ਫਿਲਮਾਂ ਲਈ ਤਰੀਕਾਂ ਵੀ ਲਾਕ ਹੋ ਗਈਆਂ  ਸਨ ਪਰ ਅਚਾਨਕ 'ਐੱਮ. ਐੱਸ. ਧੋਨੀ' ਥੋੜ੍ਹੇ ਜਿਹੇ ਢਿੱਲੇ ਹੋ ਗਏ ਅਤੇ ਉਦੋਂ ਤਕ ਮੈਂ (ਰਕੁਲ) ਸਾਊਥ ਸਟਾਰ ਰਾਮਚਰਨ ਦੇ ਨਾਲ ਆਪਣੀ ਨਵੀਂ ਫਿਲਮ  ਲਈ ਡੇਟ ਦੇ ਚੁੱਕੀ ਸੀ। ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਮੈਂ 'ਐੱਮ. ਐÎੱਸ. ਧੋਨੀ' ਫਿਲਮ ਦਾ ਹਿੱਸਾ ਨਹੀਂ ਬਣ ਸਕੀ ਪਰ ਜਿਵੇਂ ਹੀ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News