ਨੀਰਜ਼ ਪਾਂਡੇ ਨੇ ਸ਼ੇਅਰ ਕੀਤੀ ਸਿਧਾਰਥ ਦੀ ਕਿਊਟ ਤਸਵੀਰ, ਫੌਜੀ ਦੇ ਲਿਬਾਸ ''ਚ ਆਏ ਨਜ਼ਰ

Monday, June 19, 2017 9:24 AM
ਨੀਰਜ਼ ਪਾਂਡੇ ਨੇ ਸ਼ੇਅਰ ਕੀਤੀ ਸਿਧਾਰਥ ਦੀ ਕਿਊਟ ਤਸਵੀਰ, ਫੌਜੀ ਦੇ ਲਿਬਾਸ ''ਚ ਆਏ ਨਜ਼ਰ

ਮੁੰਬਈ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਹਾਲ ਹੀ 'ਚ ਆਪਣੀ ਫਿਲਮ 'ਅਈਯਾਰੀ' ਦੀ ਸ਼ੂਟਿੰਗ ਕਸ਼ਮੀਰ 'ਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਿਰਦੇਸ਼ਕ ਨੇ ਫੌਜੀ ਦੀ ਪੋਸ਼ਾਕ 'ਚ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਿਧਾਰਥ ਕਾਫੀ ਕਿਊਟ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਸਿਧਾਰਥ ਨਾਲ ਮਨੋਜ ਬਾਜਪਾਈ ਵੀ ਫੌਜੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫਿਲਮ ਦੀ ਸ਼ੂਟਿੰਗ ਹੁਣ ਦਿੱਲੀ 'ਚ ਚੱਲ ਰਹੀ ਹੈ।


ਇਸ ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਕਰ ਰਿਹਾ ਹੈ। ਸਿਧਾਰਥ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸਿਧਾਰਥ ਜੈਕਲੀਨ ਨਾਲ ਫਿਲਮ 'ਜੈਂਟਲਮੈਨ' 'ਚ ਨਜ਼ਰ ਆਉਣਗੇ। ਉਨ੍ਹਾਂ ਦੀ ਆਖਰੀ ਫਿਲਮ 'ਬਾਰ ਬਾਰ ਦੇਖੋ' ਸੀ।