ਨੀਰੂ ਬਾਜਵਾ ਦੀਆਂ ਫਿਲਮਾਂ ਇਸ ਸਾਲ ਕਰਨਗੀਆਂ ਦਰਸ਼ਕਾਂ ਨੂੰ ਐਂਟਰਟੇਨ
1/24/2019 3:35:29 PM
ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੀ ਫੀਮੇਲ ਸੁਪਰਸਟਾਰ ਨੀਰੂ ਬਾਜਵਾ ਬੈਕ ਟੂ ਬੈਕ ਫਿਲਮਾਂ ਲਈ ਤਿਆਰ ਹੈ। ਨੀਰੂ ਦੀਆਂ ਇਸ ਸਾਲ 2 ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀ ਹੈ। ਜਿਨ੍ਹਾਂ 'ਚੋਂ ਪਹਿਲੀ ਫਿਲਮ ਹੈ 'ਉੜਾ ਆੜਾ' ਤੇ ਦੂਜੀ ਫਿਲਮ 'ਛੜਾ' ਹੈ। ਕੀ ਹੈ ਨੀਰੂ ਦੀਆਂ ਇਨ੍ਹਾਂ ਦੋ ਫਿਲਮਾਂ 'ਚ ਖਾਸ, ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਖਾਸ ਰਿਪੋਰਟ...
ਨੀਰੂ ਬਾਜਵਾ ਦੀ ਇਸ ਸਾਲ ਪਹਿਲੀ ਰਿਲੀਜ਼ ਹੋਣ ਵਾਲੀ ਫਿਲਮ 'ਉੜਾ ਆੜਾ' ਹੈ। ਇਸ ਫਿਲਮ 'ਚ ਉਸ ਨਾਲ ਤਰਸੇਮ ਜੱਸੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਪੰਜਾਬੀ ਭਾਸ਼ਾ 'ਤੇ ਹਾਵੀ ਹੁੰਦੀ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਦਿਖਾਇਆ ਗਿਆ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਦਿਖਾਵੇ ਦੀ ਦੁਨੀਆ 'ਚ ਲੋਕ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ। ਨੀਰੂ ਦੀ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਉਥੇ ਨੀਰੂ ਦੀ ਦੂਜੀ ਫਿਲਮ ਦੀ ਗੱਲ ਕਰੀਏ ਤਾਂ ਉਸ ਦਾ ਨਾਂ ਹੈ 'ਛੜਾ'। ਇਸ ਫਿਲਮ 'ਚ ਉਹ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਨੀਰੂ ਤੇ ਦਿਲਜੀਤ ਦੀ ਜੋੜੀ ਨੂੰ ਪਹਿਲਾਂ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ ਤੇ ਜਦੋਂ ਵੀ ਦੋਵੇਂ ਇਕੱਠੇ ਆਉਂਦੇ ਹਨ, ਕੁਝ ਬਲਾਕਬਸਟਰ ਦਰਸ਼ਕਾਂ ਨੂੰ ਦੇ ਕੇ ਜਾਂਦੇ ਹਨ। ਨੀਰੂ ਦੀ ਇਹ ਫਿਲਮ 21 ਜੂਨ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ