#MeToo : ਨੀਰੂ ਬਾਜਵਾ ਦਾ ਖੁਲਾਸਾ, ਪੰਜਾਬੀ ਫਿਲਮ ਇੰਡਸਟਰੀ 'ਚ ਵੀ ਹੁੰਦੀਆਂ ਨੇ ਅਜਿਹੀਆਂ ਘਟਨਾਵਾਂ

10/14/2018 11:51:25 AM

ਜਲੰਧਰ(ਬਿਊਰੋ)— ਅੱਜਕਲ ਬਾਲੀਵੁੱਡ 'ਚ ਜਿਥੇ ਹਰ ਕੋਈ #MeToo ਮੁਹਿੰਮ ਬਾਰੇ ਗੱਲ ਕਰ ਰਿਹਾ ਹੈ ਅਤੇ ਇਸ 'ਚ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਜਿਹੇ 'ਚ ਪਾਲੀਵੁੱਡ ਇੰਡਸਟਰੀ 'ਚ ਵੀ ਇਸ ਬਾਰੇ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬੀ ਫਿਲਮਾਂ ਦੀ ਕੁਈਨ ਅਦਾਕਾਰਾ ਨੀਰੂ ਬਾਜਵਾ ਨੇ ਇਸ ਬਾਰੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ।

PunjabKesari

ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਨੀਰੂ ਬਾਜਵਾ ਨੇ ਇਕ ਹੈਰਾਨੀਜਨਕ ਬਿਆਨ ਦਿੱਤਾ। ਜੀ ਹਾਂ, ਨੀਰੂ ਬਾਜਵਾ ਨੇ ਕਿਹਾ, ''ਪੰਜਾਬੀ ਫਿਲਮ ਇੰਡਸਟਰੀ 'ਚ ਵੀ ਇਹ #MeToo ਵਰਗੀ ਚੀਜ਼ ਮੌਜੂਦ ਹੈ। ਉਨ੍ਹਾਂ ਦੇ ਬਿਆਨ ਦਾ ਮਤਲਬ ਪੰਜਾਬੀ ਸਿਨੇਮਾ ਜਗਤ 'ਚ ਵੀ ਸਰੀਰਕ ਸੋਸ਼ਣ ਵਰਗੀਆਂ ਕਈ ਘਟਨਾਵਾਂ ਹੁੰਦੀਆਂ ਹਨ। ਹਾਲਾਂਕਿ, ਨੀਰੂ ਨੇ ਇਹ ਵੀ ਕਿਹਾ ਕਿ ਮੇਰਾ ਇਸ ਨਾਲ ਕੋਈ ਸਬੰਧੀ ਤਜ਼ੁਰਬਾ ਨਹੀਂ ਹੈ ਪਰ ਇਸ ਤਰ੍ਹਾਂ ਹੁੰਦਾ ਜ਼ਰੂਰ ਹੈ।''

PunjabKesari
ਦੱਸ ਦੇਈਏ ਕਿ ਨੀਰੂ ਦੇ ਇਸ ਖੁਲਾਸੇ ਤੋਂ ਬਾਅਦ ਪਾਲੀਵੁੱਡ ਇੰਡਸਟਰੀ 'ਚ ਹੁਣ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਲੱਗਦਾ ਹੈ ਕਿ #MeToo ਦੇ ਨਾਲ ਪੰਜਾਬੀ ਇੰਡਸਟਰੀ ਆਪਣੇ-ਆਪ ਨੂੰ ਹੁਣ ਬਚਾ ਨਹੀਂ ਸਕੇਗੀ। ਇਸ ਤੋਂ ਬਾਅਦ ਹੁਣ ਕੌਣ ਇਸ ਮੂਵਮੈਂਟ 'ਤੇ ਖੁੱਲ੍ਹ ਕੇ ਬੋਲਦਾ ਹੈ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ।

PunjabKesari
ਦੱਸਣਯੋਗ ਹੈ ਕਿ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ ਰਾਹੀਂ ਨੀਰੂ ਬਾਜਵਾ-ਅੰਮ੍ਰਿਤ ਮਾਨ ਦੀ ਜੋੜੀ ਪਹਿਲੀ ਵਾਰ ਸਕ੍ਰੀਨ 'ਤੇ ਨਜ਼ਰ ਲਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News