Pics : ਸਿਟੀ ਗਰੁੱਪ ਵਿਖੇ ਨੀਰੂ ਬਾਜਵਾ ਨੇ ਕੀਤਾ ਖੂਨਦਾਨ

10/15/2018 6:27:50 PM

ਜਲੰਧਰ (ਬਿਊਰੋ)— ਲੋਕਾਂ ਵਿੱਚ ਖੂਨਦਾਨ ਦੀ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਮਾਰਗਦਰਸ਼ਨ ਨਾਲ ਨੀਰੂ ਬਾਜਵਾ ਐਂਟਰਟੇਨਨਮੈਂਟ ਅਤੇ ਸਿਟੀ ਇੰਸਟੀਚਿਊਟ ਆਫ ਫਾਰਮਾਸਿਓਟਿਕਲ ਸਾਇੰਸਸ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਪਾਲੀਵੁੱਡ ਅਭਿਨੇਤਰੀ ਨੀਰੂ ਬਾਜਵਾ, ਸਿਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੈਂਪਸ ਡਾਇਰੈਕਟਰ ਡਾ. ਜੀਐਸ ਕਾਲੜਾ ਅਤੇ ਪੱਤਵੰਤਿਆ ਨੇ ਕੀਤਾ।

PunjabKesari
ਇਸ ਮੌਕੇ 'ਤੇ 'ਆਟੇ ਦੀ ਚਿੜੀ' ਫਿਲਮ ਦੀ ਅਭਿਨੇਤਰੀ ਨੀਰੂ ਬਾਜਵਾ, ਪੰਜਾਬੀ ਸਿੰਗਰ ਤੇ ਅਭਿਨੇਤਾ ਅਮ੍ਰਿਤ ਮਾਨ ਨੇ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੂੰ ਖੂਨ ਦੇਨ ਦੇ ਪ੍ਰਤੀ ਪ੍ਰੋਤਸਾਹਿਤ ਕੀਤਾ। ਖੂਨਦਾਨ ਕਰਨ ਮਗਰੋਂ  ਨੀਰੂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਫਿਰ ਇਸ ਸਾਲ ਸ਼ਾਹਪੁਰ ਕੈਂਪਸ ਵਿਖੇ ਖੂਨਦਾਨ ਕਰ ਰਹੀਂ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਾਰਜਾਂ ਦਾ ਸਹਿਯੋਗ ਦਿੰਦੀ ਰਹੇਗੀ। ਸਿਟੀ ਇੰਸਟੀਚਿਊਟ ਆਫ ਫਾਰਮਾਸਿਓਟਿਕਲ ਸਾਇੰਸਸ ਦੇ ਪ੍ਰਿੰਸੀਪਲ ਡਾ. ਐਸਪੀ ਗੌਤਮ ਨੇ ਵਿਦਿਆਰਥੀਆਂ ਨੂੰ ਖੂਨਦਾਨ ਦੇਣ ਦੇ ਫਾਇਦੇ ਦੱਸੇ ਅਤੇ ਇਸ ਤਰ੍ਹਾਂ ਖੂਨਦਾਨ ਕਰਨ ਦੀ ਸਲਾਹ ਦਿੱਤੀ।

PunjabKesari
ਇਸ ਕੈਂਪ ਵਿੱਚ 100 ਤੋਂ ਵੀ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਵਿੱਚ ਕੁੜੀਆਂ ਨੇ ਵੱਧ-ਚੜ ਕੇ ਭਾਗ ਲਿਆ। ਡਾ. ਆਸ਼ਮਾ ਗੁਪਤਾ ਦੀ ਨਿਗਰਾਨੀ ਹੇਠ ਡਾਕਟਰਾਂ ਅਤੇ ਟੈਕਨਿਸ਼ਿਅਆਂ ਦੀਆਂ 10 ਟੀਮਾਂ ਨਿਯੁਕਤ ਕੀਤੀ ਗਈਆ ਸਨ। ਸਿਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਜੀਵਨ ਦੇ ਆਧਾਰ ਹਨ। ਜਿਸ 'ਤੇ ਦੇਸ਼ ਦੀ ਆਰਥਿਕ ਅਤੇ ਸਮਾਜਿਕ ਵਿਕਾਸ ਟਿਕਿਆ ਹੋਇਆ ਹੈ। ਸਿਟੀ ਗਰੁੱਪ ਵਿਖੇ ਸਮਾਜਿਕ ਹਿਤਾਂ ਲਈ ਕਈ ਕੈਂਪ ਲਗਾਏ ਜਾਂਦੇ ਹਨ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News