ਡਾਇਰੈਕਟਰ ਤੇ ਪ੍ਰੋਡਿਊਸਰ ਬਣਨ ਤੋਂ ਬਾਅਦ ਹੁਣ ਨੀਰੂ ਨੇ ਸ਼ੁਰੂ ਕੀਤਾ ਆਪਣਾ ਯੂਟਿਊਬ ਚੈਨਲ

Wednesday, October 31, 2018 7:27 PM
ਡਾਇਰੈਕਟਰ ਤੇ ਪ੍ਰੋਡਿਊਸਰ ਬਣਨ ਤੋਂ ਬਾਅਦ ਹੁਣ ਨੀਰੂ ਨੇ ਸ਼ੁਰੂ ਕੀਤਾ ਆਪਣਾ ਯੂਟਿਊਬ ਚੈਨਲ

ਜਲੰਧਰ (ਬਿਊਰੋ)— ਨੀਰੂ ਬਾਜਵਾ ਇਕ ਪੰਜਾਬੀ ਅਦਾਕਾਰਾ, ਡਾਇਰੈਕਟਰ ਤੇ ਪ੍ਰੋਡਿਊਸਰ ਹੈ। ਨੀਰੂ ਨੇ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1998 'ਚ ਕੀਤੀ। ਦੇਵ ਆਨੰਦ ਸਟਾਰਰ ਫਿਲਮ 'ਮੈਂ ਸੋਲਾਹ ਬਰਸ ਕੀ' 'ਚ ਨੀਰੂ ਬਾਜਵਾ ਪਹਿਲੀ ਵਾਰ ਪਰਦੇ 'ਤੇ ਦਿਖਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਕਈ ਟੀ. ਵੀ. ਸੀਰੀਅਲਜ਼ ਕੀਤੇ ਤੇ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ਼ ਕੀਤਾ। ਆਪਣੇ ਕਰੀਅਰ ਦੌਰਾਨ ਨੀਰੂ ਨੇ ਕਈ ਸ਼ਾਨਦਾਰ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਖੁਦ ਦੀ ਇਕ ਵੱਖਰੀ ਪਛਾਣ ਬਣਾਈ ਹੈ।

ਨੀਰੂ ਨੇ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਤੇ ਪ੍ਰੋਡਕਸ਼ਨ ਦਾ ਕੰਮ ਵੀ ਕੀਤਾ ਹੈ ਤੇ ਹੁਣ ਉਸ ਨੇ ਇਕ ਨਵਾਂ ਕੰਮ ਸ਼ੁਰੂ ਕੀਤਾ ਹੈ। ਜੀ ਹਾਂ, ਨੀਰੂ ਨੇ ਹੁਣ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ। ਨੀਰੂ ਦੇ ਯੂਟਿਊਬ ਚੈਨਲ ਦਾ ਨਾਂ 'ਨੀਰੂ ਬਾਜਵਾ ਐਂਟਰਟੇਨਮੈਂਟ' ਹੈ। ਇਸ ਯੂਟਿਊਬ ਚੈਨਲ 'ਤੇ ਨੀਰੂ ਆਪਣੇ ਕੰਮ ਨਾਲ ਸਬੰਧਤ ਵੀਡੀਓਜ਼ ਫੈਨਜ਼ ਲਈ ਅਪਲੋਡ ਕਰੇਗੀ।

ਦੱਸਣਯੋਗ ਹੈ ਕਿ ਹਾਲ ਹੀ 'ਚ ਨੀਰੂ ਬਾਜਵਾ ਦੀ ਅੰਮ੍ਰਿਤ ਮਾਨ ਦੇ ਆਪੋਜ਼ਿਟ ਫਿਲਮ 'ਆਟੇ ਦੀ ਚਿੜੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਨੀਰੂ ਦਿਲਜੀਤ ਦੁਸਾਂਝ ਨਾਲ ਪੰਜਾਬੀ ਫਿਲਮ 'ਛੜਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਨੀਰੂ ਤੇ ਦਿਲਜੀਤ ਸਟਾਰਰ ਫਿਲਮ 'ਛੜਾ' ਅਗਲੇ ਸਾਲ ਯਾਨੀ ਕਿ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Edited By

Rahul Singh

Rahul Singh is news editor at Jagbani

Read More